
ਸੋਸ਼ਲ ਮੀਡੀਆ ਦੀ ਦਿੱਗਜ ਵੈੱਬਸਾਈਟ ਫ਼ੇਸਬੁਕ ਅਪਣੇ ਮੈਸੇਂਜਰ ਐਪ 'ਚ ਨਵੀਂ ਅਪਡੇਟ ਲੈ ਕੇ ਆਈ ਹੈ।
ਸੋਸ਼ਲ ਮੀਡੀਆ ਦੀ ਦਿੱਗਜ ਵੈੱਬਸਾਈਟ ਫ਼ੇਸਬੁਕ ਅਪਣੇ ਮੈਸੇਂਜਰ ਐਪ 'ਚ ਨਵੀਂ ਅਪਡੇਟ ਲੈ ਕੇ ਆਈ ਹੈ। ਇਸ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਕਿਸੇ ਵੀ ਚੈਟ ਨੂੰ ਵਧੀਆ ਢੰਗ ਨਾਲ ਕੰਟਰੋਲ ਕਰ ਸਕਦੇ ਹਨ ਕਿਉਂਕਿ ਉਹ ਕਿਸੇ ਵੀ ਵਿਅਕਤੀ ਦੁਆਰਾ ਭੇਜੇ ਗਏ ਲਿੰਕ ਨੂੰ ਪ੍ਰਮੋਟ ਕਰ ਸਕਣਗੇ ਅਤੇ ਲੋੜ ਪੈਣ 'ਤੇ ਉਸ ਨੂੰ ਹਟਾ ਵੀ ਸਕਣਗੇ। Messengerਮੈਸੇਂਜਰ 'ਤੇ ਜਲਦੀ ਹੀ ਇਕ ਖਾਸ ਲਿੰਕ ਤੋਂ ਕਿਸੇ ਵੀ ਯੂਜ਼ਰ ਨੂੰ ਅਪਣੀ ਚਰਚਾ 'ਚ ਸ਼ਾਮਲ ਕਰ ਸਕਦੇ ਹਨ। ਟੈੱਕ ਜਗਤ ਮੁਤਾਬਕ ਇਕ joinable links ਨੂੰ ਭੇਜ ਕੇ ਬਾਕੀ ਯੂਜ਼ਰਸ ਨੂੰ ਅਪਣੀ ਚੈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ। joinable links 'ਤੇ ਕਲਿਕ ਕਰਦੇ ਹੀ ਉਹ ਯੂਜ਼ਰ ਖ਼ੁਦ ਹੀ ਚੈਟਿੰਗ ਗਰੁੱਪ 'ਚ ਸ਼ਾਮਲ ਹੋ ਜਾਵੇਗਾ ਅਤੇ ਐਡਮਿਨ ਚਾਹੇ ਤਾਂ ਉਸ ਨੂੰ ਹਟਾ ਵੀ ਸਕਦੇ ਹਨ।
ਬੀਤੇ ਇਕ ਸਾਲ 'ਚ ਹੋਏ ਇਹ ਵੱਡੇ ਬਦਲਾਅMessenger
ਫ਼ੇਸਬੁਕ ਬੀਤੇ ਇਕ ਸਾਲ ਤੋਂ ਮੈਸੇਂਜਰ ਨੂੰ ਲੋਕ ਪ੍ਰਿਅ ਬਣਾਉਣ ਲਈ ਕਾਫ਼ੀ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਲਈ ਉਹ ਨਵੇਂ-ਨਵੇਂ ਫੀਚਰ ਸ਼ਾਮਲ ਕਰ ਰਹੀ ਹੈ। ਇਸ ਵਿਚ 0mentions, ਰਿਐਕਸ਼ਨ, ਪੇਮੈਂਟ ਅਤੇ ਕਸਟਮਾਈਜ਼ ਚੈਟ ਵਰਗੇ ਫੀਚਰ ਸ਼ਾਮਲ ਹਨ। ਇਸ ਤੋਂ ਇਲਾਵਾ 50 ਯੂਜ਼ਰਸ ਦਾ ਗਰੁਪ ਬਣਾ ਕੇ ਉਨ੍ਹਾਂ 'ਚੋਂ ਇਕ ਦੇ ਨਾਲ ਰਿਅਰ ਟਾਈਮ ਵੁਆਇਸ ਅਤੇ ਵੀਡੀਓ ਚੈਟ ਸੰਭਵ ਹੈ।