ਵੱਡੀ ਖ਼ਬਰ! ਖਤਰੇ ਵਿਚ 3 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ, ਪਤਾ, Email, Mobile Number ਹੋਏ ਲੀਕ
Published : May 23, 2020, 12:37 pm IST
Updated : May 23, 2020, 3:01 pm IST
SHARE ARTICLE
Photo
Photo

ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਦੱਸਿਆ ਕਿ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਡਾਰਕ ਵੈੱਬ 'ਤੇ ਪਾ ਦਿੱਤੀ ਹੈ।

ਨਵੀਂ ਦਿੱਲੀ: ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਦੱਸਿਆ ਕਿ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਡਾਰਕ ਵੈੱਬ 'ਤੇ ਪਾ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਚੱਲਿਆ ਹੈ ਕਿ ਇਹ ਜਾਣਕਾਰੀ ਉੱਥੇ ਮੁਫਤ ਵਿਚ ਉਪਲਬਧ ਕਰਵਾਈ ਜਾ ਰਹੀ ਹੈ।

PhotoPhoto

ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਲਾਗ ਵਿਚ ਕਿਹਾ, 'ਨੌਕਰੀ ਦੀ ਤਲਾਸ਼ ਕਰ ਰਹੇ 2.91 ਕਰੋੜ ਭਾਰਤੀ ਲੋਕਾਂ ਦੀ ਨਿੱਜੀ ਜਾਣਕਾਰੀ ਰਿਲੀਜ਼ ਹੋ ਗਈ ਹੈ। ਆਮਤੌਰ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਨੇ ਖ਼ਾਸ ਧਿਆਨ ਖਿੱਚਿਆ ਕਿਉਂਕਿ ਇਸ ਵਿਚ ਬਹੁਤ ਸਾਰੀ ਨਿੱਜੀ ਜਾਣਕਾਰੀ ਵੀ ਸ਼ਾਮਲ ਹੈ।

HackersPhoto

ਇਸ ਜਾਣਕਾਰੀ ਵਿਚ ਸਿੱਖਿਆ, ਪਤਾ, ਈਮੇਲ, ਫੋਨ, ਯੋਗਤਾ, ਤਜ਼ੁਰਬਾ ਆਦਿ ਵੀ ਸ਼ਾਮਲ ਹੈ'। ਸਾਈਬਲ ਨੇ ਹਾਲ ਹੀ ਵਿਚ ਫੇਸਬੁੱਕ ਅਤੇ ਅਨਅਕੈਡਮੀ ਦੀ ਹੈਕਿੰਗ ਦੀ ਵੀ ਜਾਣਕਾਰੀ ਦਾ ਖੁਲਾਸਾ ਕੀਤਾ ਸੀ। ਸਾਈਬਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਈਬਰ ਅਪਰਾਧੀ ਇਸ ਤਰ੍ਹਾਂ ਦੀ ਨਿੱਜੀ ਜਾਣਕਾਰੀ ਦੀ ਤਾਕ ਵਿਚ ਰਹਿੰਦੇ ਹਨ ਤਾਂ ਜੋ ਉਹਨਾਂ ਦੇ ਨਾਮ ਤੇ ਪਛਾਣ ਚੋਰੀ ਕਰ ਕੇ ਘੁਟਾਲਾ ਜਾਂ ਫਿਰ ਜਾਸੂਸੀ ਆਦਿ ਕਰ ਸਕਣ।

HackerPhoto

ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੇ ਸਭ ਤੋਂ ਵੱਡੇ ਈ-ਲਰਨਿੰਗ ਪਲੇਟਫਾਰਮ ਅਨਅਕੈਡਮੀ ਦੇ ਹੈਕ ਹੋਣ ਦੀ ਖ਼ਬਰ ਮਿਲੀ ਸੀ। ਉਸ ਸਮੇਂ ਵੀ ਇਸ ਦੀ ਜਾਣਕਾਰੀ ਯੂਐਸ ਬੇਸਡ ਸਕਿਓਰਿਟੀ ਫਰਮ ਸਾਈਬਲ ਨੇ ਦਿੱਤੀ ਸੀ, ਜਿਸ ਮੁਤਾਬਕ ਹੈਕਰਜ਼ ਨੇ ਇਸ ਦੇ ਸਰਵਰ ਨੂੰ ਹੈਕ ਕਰ ਕੇ 22 ਮਿਲੀਅਨ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਜਾਣਕਾਰੀ ਚੋਰੀ ਕੀਤੀ ਸੀ।

PhotoPhoto

ਦੱਸਿਆ ਗਿਆ ਹੈ ਕਿ ਇਸ ਜਾਣਕਾਰੀ ਨੂੰ ਡਾਰਕ ਵੈੱਬ 'ਤੇ ਆਨਲਾਈਨ ਵੇਚਿਆ ਜਾ ਰਿਹਾ ਹੈ। ਇਹਨਾਂ ਵਿਚ ਵਿਪਰੋ, ਇਨਫੋਸਿਸ, ਕਾਂਗਨਿਜੇਂਡਟ, ਗੂਗਲ ਅਤੇ ਫੇਸਬੁੱਕ ਦੇ ਕਰਮਚਾਰੀਆਂ ਦੀ ਵੀ ਜਾਣਕਾਰੀ ਸੀ। ਸਕਿਓਰਿਟੀ ਫਰਮ ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਅਨਅਕੈਡਮੀ ਦੇ 21,909,707 ਡੇਟਾ ਲੀਕ ਹੋਏ, ਜਿਨ੍ਹਾਂ ਦੀ ਕੀਮਤ 2,000 ਅਮਰੀਕੀ ਡਾਲਰ ਹੈ।

PhotoPhoto

ਰਿਪੋਰਟ ਮੁਤਾਬਕ ਅਨਅਕੈਡਮੀ ਦੀ ਵੈੱਬਸਾਈਟ ਤੋਂ ਜੋ ਜਾਣਕਾਰੀ ਲੀਕ ਹੋਈ ਹੈ, ਉਸ ਵਿਚ ਵਿਦਿਆਰਥੀ ਦਾ ਯੂਜ਼ਰ ਨੇਮ, ਪਾਸਵਰਡ, ਲਾਸਟ ਲਾਗ ਇਨ, ਈਮੇਲ ਆਈਡੀ, ਪੂਰਾ ਨਾਮ, ਅਕਾਊਂਟ ਸਟੇਟਸ ਅਤੇ ਅਕਾਊਂਟ ਪ੍ਰੋਫਾਈਲ ਆਦਿ ਕਈ ਜ਼ਰੂਰੀ ਜਾਣਕਾਰੀ ਸ਼ਾਮਲ ਸੀ। ਦੱਸ ਦਈਏ ਕਿ ਅਨਅਕੈਡਮੀ ਦੀ ਮਾਰਕਿਟ ਕੀਮਤ 500 ਮਿਲੀਅਨ ਡਾਲਰ (ਕਰੀਬ 3,798 ਕਰੋੜ ਰੁਪਏ) ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement