
ਬੱਚਾ ਹੋਵੇ ਜਾਂ ਵੱਡਾ, ਜਵਾਨ ਹੋਵੇ ਜਾਂ ਬੁੱਢਾ, ਅੱਜ ਮੋਬਾਈਲ ਦਾ ਇਸਤੇਮਾਲ ਲਗਭਗ ਹਰ ਕੋਈ ਕਰ ਰਿਹਾ ਹੈ।
ਬੱਚਾ ਹੋਵੇ ਜਾਂ ਵੱਡਾ, ਜਵਾਨ ਹੋਵੇ ਜਾਂ ਬੁੱਢਾ, ਅੱਜ ਮੋਬਾਈਲ ਦਾ ਇਸਤੇਮਾਲ ਲਗਭਗ ਹਰ ਕੋਈ ਕਰ ਰਿਹਾ ਹੈ। ਭਾਵੇਂ ਇਸ ਦਾ ਇਸਤੇਮਾਲ ਕੰਮ ਲਈ ਹੋਵੇ ਜਾਂ ਸਿਰਫ਼ ਮਨੋਰੰਜਨ ਲਈ। ਭਾਵੇਂ ਕਈ ਘੰਟਿਆਂ ਦਾ ਕੰਮ ਫ਼ੋਨ ’ਤੇ ਮਿੰਟਾਂ ਵਿਚ ਹੋ ਰਿਹਾ ਹੈ, ਉਥੇ ਨਾਲ ਹੀ ਨਾਲ ਇਹ ਟੀ.ਵੀ. ਵਰਗਾ ਮਨੋਰੰਜਨ ਵੀ ਕਰ ਰਿਹਾ ਹੈ ਪਰ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ।
File Photo
ਇਸ ਤੋਂ ਨਿਕਲਣ ਵਾਲੀ ਰੌਸ਼ਨੀ ਸਿਰਫ਼ ਤੁਹਾਡੀਆਂ ਅੱਖਾਂ ਲਈ ਹੀ ਨੁਕਸਾਨਦਾਇਕ ਨਹੀਂ ਸਗੋਂ ਇਹ ਤੁਹਾਡੀ ਚਮੜੀ ਨੂੰ ਵੀ ਪ੍ਰਭਾਵਤ ਕਰਦੀ ਹੈ ਜੋ ਗੰਭੀਰ ਚਿੰਤਾ ਦਾ ਕਾਰਨ ਹੈ। ਚਮੜੀ ਨੂੰ ਸੂਰਜ ਦੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਣ ਲਈ ਸਨਸਕਰੀਨ ਲੋਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਹਾਲਾਂਕਿ ਘਰ ਬੈਠੇ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ
Mobile Phone use
ਪਰ ਇਹ ਭੁੱਲੋ ਨਾ ਕਿ ਘਰ ਬੈਠੇ ਜੇਕਰ ਤੁਸੀਂ ਫ਼ੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੀ ਚਮੜੀ ਨੂੰ ਫ਼ੋਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੀ ਖੁਰਾਕ ਮਿਲ ਰਹੀ ਹੈ। ਸੂਰਜ ਦੀਆਂ ਕਿਰਨਾਂ ਵਾਂਗ ਸਮਾਰਟਫ਼ੋਨ ਵੀ ਨੀਲੇ ਰੰਗ ਦੀ ਉੱਚ ਊਰਜਾ ਵਾਲਾ ਪ੍ਰਕਾਸ਼ ਛਡਦਾ ਹੈ ਜੋ ਚਮੜੀ ਲਈ ਠੀਕ ਨਹੀਂ ਹੈ। ਲੰਮੇ ਸਮੇਂ ਤਕ ਮੋਬਾਈਲ ਦੀ ਰੌਸ਼ਨੀ ਦੇ ਸੰਪਰਕ ਵਿਚ ਰਹਿਣ ਵਾਲੇ ਸਕਿਨ ਪੇਂਗਮੈਂਟਸ਼ਨ ਅਤੇ ਲਾਲਗੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ।
Ultraviolet Rays
ਇਹ ਨੀਲੀ ਰੌਸ਼ਨੀ ਯੂ.ਵੀ.ਏ. ਕਿਰਨਾਂ ਵਰਗਾ ਅਸਰ ਹੀ ਚਮੜੀ ਉਤੇ ਛਡਦੀ ਹੈ ਜੋ ਚਮੜੀ ਨੂੰ ਝੁਰੜੀਆਂ ਤੋਂ ਆਜ਼ਾਦ ਰਖਣ ਵਾਲੇ ਪ੍ਰੋਟੀਨ (ਕੋਲੇਜਨ ਅਤੇ ਐਲਿਸਟਿਨ) ਨੂੰ ਪ੍ਰਭਾਵਤ ਕਰ ਕੇ ਨੁਕਸਾਨ ਪਹੁੰਚਾਉਂਦੀ ਹੈ ਜਿਸ ਨਾਲ ਚਮੜੀ ਉਮਰ ਤੋਂ ਪਹਿਲਾਂ ਹੀ ਬੁੱਢੀ ਹੋਣ ਲਗਦੀ ਹੈ। ਉਸੇ ਤਰ੍ਹਾਂ ਇਹ ਅੱਖਾਂ ਲਈ ਵੀ ਨੁਕਸਾਨਦੇਹ ਹੈ। ਇਸ ਦਾ ਜ਼ਿਆਦਾ ਇਸਤੇਮਾਲ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ, ਸਕਿਨ ਉਤੇ ਪਏ ਕਾਲੇ ਧੱਬੇ ਅਤੇ ਝੁਰੜੀਆਂ ਦੀ ਵਜ੍ਹਾ ਬਣ ਸਕਦਾ ਹੈ।