ਨਾਸਾ ਦੇ ਅਗਲੇ ਮਿਸ਼ਨ ਤਹਿਤ ਮਰਦਾਂ ਤੋਂ ਪਹਿਲਾਂ ਔਰਤਾਂ ਰੱਖਣਗੀਆਂ ਚੰਨ ‘ਤੇ ਕਦਮ
Published : Jul 23, 2019, 3:21 pm IST
Updated : Jul 24, 2019, 9:12 am IST
SHARE ARTICLE
NASA
NASA

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਉਹ ਇਕ ਹੋਰ ਪ੍ਰੋਗਰਾਮ ਦੇ ਤਹਿਤ ਇਕ ਵਾਰ ਫਿਰ ਤੋਂ ਵੱਡੀ ਪ੍ਰਾਪਤੀ ਹਾਸਲ ਕਰਨ ਲਈ ਤਿਆਰ ਹੈ।

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਉਹ ਇਕ ਹੋਰ ਪ੍ਰੋਗਰਾਮ ਦੇ ਤਹਿਤ ਇਕ ਵਾਰ ਫਿਰ ਤੋਂ ਵੱਡੀ ਪ੍ਰਾਪਤੀ ਹਾਸਲ ਕਰਨ ਲਈ ਤਿਆਰ ਹੈ। ਪ੍ਰੋਗਰਾਮ ਦੇ ਤਹਿਤ ਪਹਿਲਾਂ ਔਰਤਾਂ ਅਤੇ ਉਸ ਤੋਂ ਬਾਅਦ ਮਰਦਾਂ ਨੂੰ ਚੰਨ ਦੀ ਪਰਤ ‘ਤੇ ਉਤਾਰਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ‘ਆਰਟਿਮਿਸ’ ਨਾਂਅ ਦਿੱਤਾ ਗਿਆ ਹੈ ਜੋ ਅਪੋਲੋ ਦੀਆਂ ਜੁੜਵਾਂ ਭੈਣਾਂ ਮੰਨੀਆਂ ਜਾਂਦੀਆਂ ਹਨ।

MoonMoon

ਏਜੰਸੀ ਮੁਤਾਬਕ ਉਸ ਦਾ ਪੁਲਾੜ ਪ੍ਰੋਗਰਾਮ ‘ਆਰਟਿਮਿਸ’, ਉਸ ਦੇ ਮੰਗਲ ਮਿਸ਼ਨ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਵੇਗਾ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਮੰਗਲ ਗ੍ਰਹਿ ‘ਤੇ ਉਹਨਾਂ ਦਾ ਰਸਤਾ ਆਰਟਿਮਿਸ ਬਣਾਵੇਗਾ। ਨਵਾਂ ਆਰਟਿਮਿਸ ਮਿਸ਼ਨ ਅਪੋਲੋ ਪ੍ਰੋਗਰਾਮ ਤੋਂ ਸਾਹਸੀ ਪ੍ਰੇਰਣਾ ਲੈ ਕੇ ਅਪਣਾ ਰਸਤਾ ਤੈਅ ਕਰੇਗਾ। ਪੁਲਾੜ ਯਾਤਰੀ ਚੰਨ ਦੇ ਉਹਨਾਂ ਖੇਤਰਾਂ ਦਾ ਪਤਾ ਲਗਾਉਣਗੇ, ਜਿੱਥੇ ਪਹਿਲਾਂ ਕੋਈ ਵੀ ਨਹੀਂ ਗਿਆ ਹੈ। ਉਹ ਬ੍ਰਹਮੰਡ ਦੇ ਰਾਜ਼ਾਂ ਨੂੰ ਖੋਲਦੇ ਹੋਏ ਉਸ ਤਕਨੀਕ ਦਾ ਵੀ ਪਰੀਖਣ ਕਰਨਗੇ ਜੋ ਸੋਰਮੰਡਲ ਵਿਚ ਮਨੁੱਖਾਂ ਦੀਆਂ ਹੱਦਾਂ ਵਧਾਏਗੀ।

MoonMoon

ਏਜੰਸੀ ਨੇ ਕਿਹਾ ਕਿ ਚੰਨ ਦੀ ਪਰਤ ‘ਤੇ ਉਹ ਪਾਣੀ ਬਰਫ਼ ਅਕੇ ਹੋਰ ਕੁਦਰਤੀ ਸਰੋਤਾਂ ਦਾ ਪਤਾ ਲਗਾਉਣਗੇ, ਜਿਸ ਨਾਲ ਭਵਿੱਖ ਵਿਚ ਪੁਲਾੜ ਦੀ ਯਾਤਰਾ ਨੂੰ ਯਕੀਨੀ ਬਣਾਈ ਜਾ ਸਕੇ। ਚੰਦਰਮਾ ਤੋਂ ਬਾਅਦ ਮਨੁੱਖ ਦੀ ਅਗਲੀ ਵੱਡੀ ਪ੍ਰਾਪਤੀ ਮੰਗਲ ਗ੍ਰਹਿ ਹੋਵੇਗੀ। ਚੰਦਰਮਾ ‘ਤੇ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ 2024 ਵਿਚ ਹੋਵੇਗੀ। ਇਸ ਪ੍ਰੋਗਰਾਮ ‘ਤੇ ਲਗਭਗ 30 ਅਰਬ ਡਾਲਰ ਦਾ ਖਰਚਾ ਅਵੇਗਾ। ਇਸ ਦੇ ਨਾਲ ਸਪੇਸ ਫਲਾਈਟ ਅਪੋਲੋ-11 ਦੀ ਕੀਮਤ ਵੀ ਕਰੀਬ ਇੰਨੀ ਹੀ ਹੋਵੇਗੀ।

MoonMoon

ਅਮਰੀਕਾ ਵੱਲੋਂ 1961 ਵਿਚ ਸ਼ੁਰੂ ਕੀਤੇ ਅਤੇ 1972 ਵਿਚ ਸਮਾਪਤ ਕੀਤੇ ਗਏ ਅਪੋਲੋ ਪ੍ਰੋਗਰਾਮ ਦੀ ਲਾਗਤ 25 ਅਰਬ ਡਾਲਰ ਸੀ। ਅਪੋਲੋ -11 ਮਿਸ਼ਨ ਦੇ ਤਹਿਤ 50 ਸਾਲ ਪਹਿਲਾਂ ਦੋ ਪੁਲਾੜ ਯਾਤਰੀ ਚੰਨ ਦੀ ਪਰਤ ‘ਤੇ ਉਤਰੇ ਸਨ। ਇਸ ਮਿਸ਼ਨ ‘ਤੇ ਉਸ ਸਮੇਂ ਲਾਗਤ ਛੇ ਅਰਬ ਡਾਲਰ ਆਈ ਸੀ ਜੋ ਇਸ ਸਮੇਂ 30 ਅਰਬ ਡਾਲਰ ਦੇ ਬਰਾਬਰ ਹੈ। ਨਾਸਾ ਦੇ ਪ੍ਰਬੰਧਕ ਜਿਮ ਬ੍ਰਿਡੇਨਸਟਾਈਨ ਅਨੁਸਾਰ ਅਪੋਲੋ ਪ੍ਰੋਗਰਾਮ ਅਤੇ ਆਰਟਿਮਿਸ ਵਿਚਕਾਰ ਮੁੱਖ ਅੰਤਰ ਇਹ ਹੈ ਕਿ ਪਹਿਲਾਂ ਜਿੱਥੇ ਚੰਦਰਮਾਂ ਦੀ ਪਰਤ ‘ਤੇ ਸਿਰਫ਼ ਮੌਜੂਦਗੀ ਦਰਜ ਕਰਵਾਈ ਗਈ ਸੀ, ਹੁਣ ਉੱਥੇ ਇਕ ਸਥਾਈ ਮਨੁੱਖ ਦੀ ਮੌਜੂਦਗੀ ਹੋਵੇਗੀ।

MoonMoonਇਸ ਪ੍ਰੋਗਰਾਮ ਵਿਚ 2020 ‘ਚ ਚੰਦਰਮਾ ਦੇ ਆਸਪਾਸ ਇਕ ਮਾਨਵਰਹਿਤ ਮਿਸ਼ਨ ਕੰਮ ਕਰੇਗਾ। ਜਦਕਿ ਇਸ ਦੇ ਦੋ ਸਾਲ ਬਾਅਦ ਇਕ ਮਾਨਵਯੁਕਤ ਮਿਸ਼ਨ ਦੇ ਤਹਿਤ ਚੰਦਰਮਾ ਦੀ ਪਰਿਕਰਮਾ ਕੀਤੀ ਜਾਵੇਗੀ। ਅਗਲੇ ਚੰਦਰਮਾ ਮਿਸ਼ਨਾਂ ਨੂੰ ਸਪੇਸ ਲਾਂਚ ਸਿਸਟਮ ਦੁਆਰਾ ਪੁਲਾੜ ਵਿਚ ਪਹੁੰਚਾਇਆ ਜਾਵੇਗਾ। ਰਾਕੇਟ ਨੂੰ ਨਾਸਾ ਅਤੇ ਬੋਇੰਗ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ, ਜੋ ਪੂਰਾ ਬਣਨ ਤੋਂ ਬਾਅਦ ਸਭ ਤੋਂ ਵੱਡਾ ਰਾਕੇਟ ਹੋਵੇਗਾ। ਨਾਸਾ ਦੀਆਂ ਯੋਜਨਾਵਾਂ ਅਨੁਸਾਰ ਸਾਲ 2022 ਅਤੇ 2024 ਵਿਚਕਾਰ ਪੰਜ ਮਿਸ਼ਨਾਂ ਨੂੰ ਨਿੱਜੀ ਕੰਪਨੀਆਂ ਵੱਲੋਂ ਸੰਚਾਲਤ ਕੀਤਾ ਜਾਵੇਗਾ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement