
ਜੇਕਰ ਤੁਸੀਂ ਵੀ ਵਟਸਐਪ ਯੂਜ਼ਰ ਹੋ ਅਤੇ ਤੁਹਾਡੇ ਕੋਲ ਵੀ ਵਟਸਐਪ ਉਤੇ ਬਲੈਕ ਫ੍ਰਾਈਡੇ ਸੇਲ ਜਾਂ ਬਲੈਕ ਫ੍ਰਾਈਡੇ ਕਾਂਟੈਸਟ ਦੇ ਨਾਮ ਨਾਲ ਕੋਈ ਮੈਸੇਜ ਆਇਆ...
ਨਵੀਂ ਦਿੱਲੀ : (ਪੀਟੀਆਈ) ਜੇਕਰ ਤੁਸੀਂ ਵੀ ਵਟਸਐਪ ਯੂਜ਼ਰ ਹੋ ਅਤੇ ਤੁਹਾਡੇ ਕੋਲ ਵੀ ਵਟਸਐਪ ਉਤੇ ਬਲੈਕ ਫ੍ਰਾਈਡੇ ਸੇਲ ਜਾਂ ਬਲੈਕ ਫ੍ਰਾਈਡੇ ਕਾਂਟੈਸਟ ਦੇ ਨਾਮ ਨਾਲ ਕੋਈ ਮੈਸੇਜ ਆਇਆ ਹੈ ਤਾਂ ਕਲਿਕ ਕਰਨ ਤੋਂ ਪਹਿਲਾਂ ਇਕ ਵਾਰ ਸੋਚ ਲਵੋ। ਬਲੈਕ ਫ੍ਰਾਈਡੇ ਸੇਲ ਨਾਮ ਨਾਲ ਵਟਸਐਪ ਉਤੇ ਇਕ ਸਕੈਮ ਚੱਲ ਰਿਹਾ ਹੈ। ਇਸ ਸਕੈਮ ਮੈਸੇਜ ਵਿਚ ਦਿਤੇ ਗਏ ਲਿੰਕ ਉਤੇ ਕਲਿਕ ਕਰ ਕੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਵਾਇਰਲ ਹੋ ਰਹੇ ਇਕ ਮੈਸੇਜ ਦੇ ਜ਼ਰੀਏ ਯੂਜ਼ਰਸ ਨੂੰ ਬਲੈਕ ਫ੍ਰਾਈਡੇ ਸੇਲ ਦੇ ਦੌਰਾਨ ਵਡੇ ਇੰਟਰਨੈਸ਼ਨਲ ਬ੍ਰਾਂਡਸ ਦੇ ਸਮਾਨਾ ਉਤੇ 90 ਫ਼ੀ ਸਦੀ ਤੱਕ ਦੀ ਛੋਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ।
Whatsapp Black Friday Sale scam
ਇਸ ਤੋਂ ਬਾਅਦ ਇਕ ਲਿੰਕ ਦਿਤਾ ਜਾਂਦਾ ਹੈ ਅਤੇ ਡਿਸਕਾਉਂਟ ਪਾਉਣ ਲਈ ਯੂਜ਼ਰ ਨੂੰ ਉਸ ਲਿੰਕ ਉਤੇ ਕਲਿਕ ਕਰਨ ਲਈ ਕਿਹਾ ਜਾਂਦਾ ਹੈ। ਲਿੰਕ ਉਤੇ ਕਲਿਕ ਕਰਨ ਨਾਲ ਯੂਜ਼ਰ ਇਕ ਫੇਕ ਐਮਾਜ਼ੋਨ ਪੇਜ ਉਤੇ ਚਲਾ ਜਾਂਦਾ ਹੈ। ਇਸ ਉਤੇ ਯੂਜ਼ਰ ਵਲੋਂ ਨਾਮ ਅਤੇ ਮੇਲ ਆਈਡੀ ਵਰਗੀ ਜਾਣਕਾਰੀ ਮੰਗੀ ਜਾਂਦੀ ਹੈ। ਇਸ ਤੋਂ ਬਾਅਦ ਅਖੀਰਲੇ ਪੇਜ ਉਤੇ ਕ੍ਰੈਡਿਟ/ਡੈਬਿਟ ਕਾਰਡ ਦੀ ਜਾਣਕਾਰੀ ਮੰਗੀ ਜਾਵੇਗੀ। ਜੇਕਰ ਗਾਹਕ ਸਾਰੀ ਜਾਣਕਾਰੀ ਦੇ ਦਿੰਦੇ ਹਨ ਤਾਂ ਉਹ ਠਗੀ ਦਾ ਸ਼ਿਕਾਰ ਹੋ ਜਾਂਦਾ ਹੈ।
Whatsapp Black Friday Sale scam
ਬਲੈਕ ਫ੍ਰਾਈਡੇ ਦੇ ਦਿਨ ਸ਼ਾਪਿੰਗ ਡਿਸਕਾਉਂਟ ਲਈ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਕੰਪਨੀਆਂ ਅਪਣੇ ਪ੍ਰਾਡਕਟਸ ਉਤੇ ਭਾਰੀ ਡਿਸਕਾਉਂਟ ਦਿੰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਠੱਗਾਂ ਨੇ ਇਸ ਲਈ ਬਲੈਕ ਫ੍ਰਾਈਡੇ ਦਿਨ ਨੂੰ ਚੁਣਿਆ ਹੈ। ਜਿੱਥੇ ਤੱਕ ਹੋ ਸਕੇ ਸਮਾਨ ਖਰੀਦਣ ਲਈ ਕੰਪਨੀ ਦੀ ਆਫਿਸ਼ਲ ਸਾਈਟ ਹੀ ਵਿਜ਼ਿਟ ਕਰੋ ਅਤੇ ਅਜਿਹੇ ਕਿਸੇ ਮੈਸੇਜ ਉਤੇ ਵਿਸ਼ਵਾਸ ਨਾ ਕਰੋ। ਮੁੱਖ ਤੌਰ 'ਤੇ ਇੰਗਲੈਂਡ, ਆਇਰਲੈਂਡ ਅਤੇ ਅਮਰੀਕਾ ਦੇ ਕੁੱਝ ਸ਼ਹਿਰਾਂ ਵਿਚ ਯੂਜ਼ਰਸ ਇਸ ਘਪਲੇ ਤੋਂ ਸ਼ਿਕਾਰ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਵਟਸਐਪ ਯੂਜ਼ਰਸ ਵੀ ਇਸਦੇ ਸ਼ਿਕਾਰ ਹੋ ਸਕਦੇ ਹਨ।
Whatsapp Black Friday Sale scam
ਦਿਵਾਲੀ ਦੇ ਦੌਰਾਨ ਵੀ ਐਮਾਜ਼ੋਨ ਬਿਗ ਬਿਲੀਅਨ ਡੇਜ਼ ਨਾਮ ਤੋਂ ਇਕ ਸਕੈਮ ਮੈਸੇਜ ਵਾਇਰਲ ਹੋਇਆ ਸੀ। ਇਸ ਮੈਸੇਜ ਵਿਚ ਘਰੇਲੂ ਸਾਮਾਨ ਨੂੰ ਸਿਰਫ 10 ਰੁਪਏ ਵਿਚ ਉਪਲੱਬਧ ਕਰਾਉਣ ਦੀ ਗੱਲ ਕੀਤੀ ਗਈ ਸੀ। ਇਕ ਵਾਰ ਲਿੰਕ ਉਤੇ ਕਲਿਕ ਕਰਨ ਨਾਲ ਤੁਹਾਡੀ ਨਿਜੀ ਜਾਣਕਾਰੀ ਸਕੈਮਰਸ ਕੋਲ ਚਲੀ ਜਾਂਦੀ ਹੈ। ਅਜਿਹੇ ਮੈਸੇਜਿਸ ਅੱਜ ਕਲ ਬਹੁਤ ਆਮ ਹੋ ਗਏ ਹਨ। ਹਾਲਾਂਕਿ ਜ਼ਿਆਦਾਤਰ ਯੂਜ਼ਰਸ ਅਜਿਹੇ ਮੈਸੇਜਿਸ ਉਤੇ ਧਿਆਨ ਨਹੀਂ ਦਿੰਦੇ ਹਨ। ਫਿਰ ਵੀ ਕਈ ਲੋਕ ਹਨ ਜੋ ਇਸ ਉਤੇ ਕਲਿਕ ਕਰ ਕੇ ਠਗੀ ਦਾ ਸ਼ਿਕਾਰ ਹੋ ਜਾਂਦੇ ਹਨ।