
ਦੁਨੀਆਂ 'ਚ ਸੱਭ ਤੋਂ ਵੱਧ ਲੋਕਾਂ ਵਲੋਂ ਵਰਤੋਂ ਕੀਤਾ ਜਾਣ ਵਾਲਾ ਮੈਸੇਜਿੰਗ ਐਪ Whatsapp ਨੇ ਪਹਿਲਾਂ ਦੇ ਅਪਣੇ ਐਲਾਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਿਸ ...
ਨਵੀਂ ਦਿੱਲੀ : (ਪੀਟੀਆਈ) ਦੁਨੀਆਂ 'ਚ ਸੱਭ ਤੋਂ ਵੱਧ ਲੋਕਾਂ ਵਲੋਂ ਵਰਤੋਂ ਕੀਤਾ ਜਾਣ ਵਾਲਾ ਮੈਸੇਜਿੰਗ ਐਪ Whatsapp ਨੇ ਪਹਿਲਾਂ ਦੇ ਅਪਣੇ ਐਲਾਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਿਸ ਕਿਸੇ ਖਪਤਕਾਰ ਨੇ ਗੂਗਲ ਡਰਾਈਵ ਉਤੇ ਸਟੋਰ ਡੇਟਾ ਅਤੇ ਚੈਟ ਨੂੰ ਸੰਭਾਲ ਕੇ ਨਹੀਂ ਰੱਖੀ ਹੈ, ਉਹ ਚੈਟ ਫਿਰ ਤੋਂ ਨਹੀਂ ਦੇਖ ਸਕਣਗੇ।
WhatsApp
ਖਬਰਾਂ ਦੇ ਮੁਤਾਬਕ, Whatsapp ਨੇ ਬੀਤੀ ਅਗਸਤ ਵਿਚ ਗੂਗਲ ਦੇ ਨਾਲ ਅਪਣੇ ਉਪਭੋਕਤਾਵਾਂ ਦੀ ਸਮੱਗਰੀ ਨੂੰ ਗੂਗਲ ਡਰਾਈਵ ਕਲਾਉਡ ਸਟੋਰ ਸੇਵਾ ਵਿਚ ਡੇਟਾ ਸਟੋਰ ਕਰ ਕੇ ਰੱਖਣ ਲਈ ਇਕ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ Whatsapp ਨੇ ਸੁਚੇਤ ਕਿਤਾ ਹੈ ਕਿ ਕੋਈ ਵੀ ਬੈਕਅਪ, ਜੋ ਇਕ ਸਾਲ ਤੋਂ ਅਪਡੇਟ ਨਹੀਂ ਕੀਤਾ ਗਿਆ ਹੈ, ਉਹ ਵੀ ਗੂਗਲ ਡਰਾਈਵ ਸਟੋਰੇਜ ਤੋਂ ਖੁਦ ਹੱਟ ਜਾਵੇਗਾ।
WhatsApp
ਇਸ ਨਾਲ ਖਪਤਕਾਰ ਅਸਾਨੀ ਨਾਲ ਅਪਣਾ ਡੇਟਾ ਨਵੇਂ ਐਂਡਰਾਇਡ ਸਮਾਰਟਫੋਨ ਵਿਚ ਰਿਲੋਡ ਕਰ ਸਕਣਗੇ। ਐਂਡਰਾਇਡ ਖਪਤਕਾਰ ਗੂਗਲ ਉਤੇ ਇਕ ਨਿਜੀ ਅਕਾਉਂਟ ਹੋਣ ਦੇ ਨਾਲ ਅਪਣੀ ਕਾਪੀ ਨੂੰ ਅਪਡੇਟ ਕਰ ਸਕਣਗੇ। ਇਸ ਸਾਲ ਦੀ ਸ਼ੁਰੂਆਤ ਵਿਚ ਵਟਸਐਪ ਦੇ ਸੀਈਓ ਅਤੇ ਸਾਥੀ ਸੰਸਥਾਪਕ ਜਾਨ ਕੋਉਮ ਨੇ ਫੇਸਬੁਕ ਨੂੰ ਛੱਡਣ ਦਾ ਐਲਾਨ ਕੀਤਾ ਸੀ।