
WhatsApp ਨੇ ਅਪਣੇ ਐਂਡਰਾਇਡ ਬੀਟਾ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਨਾਲ ਆਏ ਇਸ ਫੀਚਰ ਦੇ ਜ਼ਰੀਏ ਉਪਭੋਗਤਾ...
ਨਵੀਂ ਦਿੱਲੀ : (ਭਾਸ਼ਾ) WhatsApp ਨੇ ਅਪਣੇ ਐਂਡਰਾਇਡ ਬੀਟਾ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਨਾਲ ਆਏ ਇਸ ਫੀਚਰ ਦੇ ਜ਼ਰੀਏ ਉਪਭੋਗਤਾਵਾਂ ਨੂੰ ਗਰੁਪ ਚੈਟ ਵਿਚ Private Reply ਦਾ ਆਪਸ਼ਨ ਮਿਲ ਰਿਹਾ ਹੈ। ਪ੍ਰਾਈਵੇਟ ਰਿਪਲਾਈ ਫੀਚਰ ਦੇ ਜ਼ਰੀਏ ਵਟਸਐਪ ਉਪਭੋਗਤਾ ਗਰੁਪ ਚੈਟ ਦੇ ਦੌਰਾਨ ਹੀ ਕਿਸੇ ਇਕ ਵਿਅਕਤੀ ਨੂੰ ਵੱਖ ਤੋਂ ਮੈਸੇਜ, ਵਾਇਸ ਕਾਲ ਜਾਂ ਵੀਡੀਓ ਕਾਲ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਗਰੁਪ ਤੋਂ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੈ। ਇਸ ਫੀਚਰ ਦੇ ਜ਼ਰੀਏ ਭੇਜੇ ਗਏ ਮੈਸੇਜ ਨੂੰ ਸਿਰਫ ਭੇਜਣ ਵਾਲਾ ਅਤੇ ਰਿਸੀਵ ਕਰਨ ਵਾਲਾ ਹੀ ਵੇਖ ਸਕਦਾ ਹੈ।
WhatsApp
ਗਰੁਪ ਦੇ ਬਾਕੀ ਲੋਕਾਂ ਨੂੰ ਇਹ ਨਹੀਂ ਵਿਖੇਗਾ। ਪ੍ਰਾਈਵੇਟ ਮੈਸੇਜ ਭੇਜਣ ਲਈ ਤੁਹਾਨੂੰ ਪਹਿਲਾਂ ਉਸ ਮੈਸੇਜ ਨੂੰ ਸਿਲੈਕਟ ਕਰਨਾ ਹੈ ਜਿਸ ਦਾ ਰਿਪਲਾਈ ਤੁਸੀਂ ਪ੍ਰਾਈਵੇਟਲੀ ਕਰਨਾ ਚਾਹੁੰਦੇ ਹੋ। ਮੈਸੇਜ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਗਰੁਪ ਚੈਟ ਵਿਚ ਉਤੇ ਮੌਜੂਦ ਤਿੰਨ ਡਾਟਸ 'ਤੇ ਟੈਪ ਕਰਨਾ ਹੋਵੇਗਾ। ਟੈਪ ਕਰਨ ਦੇ ਨਾਲ ਹੀ ਤੁਹਾਨੂੰ ਇੱਥੇ ਚਾਰ ਆਪਸ਼ਨ ਕਾਪੀ, ਮੈਸੇਜ, ਵਾਇਸ ਕਾਲ ਅਤੇ ਵੀਡੀਓ ਕਾਲ ਦਿਖਣਗੇ। ਇਹਨਾਂ ਵਿਚੋਂ ਤੁਸੀਂ ਅਪਣੀ ਜ਼ਰੂਰਤ ਦਾ ਵਿਕਲਪ ਚੁਣ ਸਕਦੇ ਹੋ।
Whatsapp
ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਮੈਸੇਜ ਨੂੰ ਚੁਣਦੇ ਹੋ ਤਾਂ ਤੁਸੀਂ ਗਰੁਪ ਚੈਟ ਤੋਂ ਬਾਹਰ ਆ ਕੇ ਆਟੋਮੈਟਿਕਲੀ ਉਸ ਵਿਅਕਤੀ ਦੇ ਚੈਟ ਬਾਕਸ ਵਿਚ ਪਹੁੰਚ ਜਾਓਗੇ ਜਿਸ ਦੇ ਨਾਲ ਤੁਸੀਂ ਚੈਟ ਕਰਨਾ ਚਾਹੁੰਦੇ ਹੋ। WABetaInfo ਦੇ ਮੁਤਾਬਕ ਵਟਸਐਪ ਦੇ ਇਸ ਨਵੇਂ ਅਪਡੇਟ ਦੇ ਨਾਲ ਹੀ ਇਸ ਵਿਚ ਇਕ ਬਹੁਤ ਬਗ ਵੀ ਆ ਗਿਆ ਹੈ, ਜਿਸ ਦੇ ਚਲਦੇ ਗਰੁਪ ਤੋਂ ਕਿਸੇ ਮੀਡੀਆ ਫਾਈਲ ਨੂੰ ਡਿਲੀਟ ਕਰਦੇ ਹੀ ਯੂਜ਼ਰ ਦਾ ਵਟਸਐਪ ਕਰੈਸ਼ ਹੋ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਵਿਚ ਵਟਸਐਪ ਦਾ ਕਹਿਣਾ ਹੈ ਕਿ ਉਹ ਇਸ ਬਗ ਨੂੰ ਛੇਤੀ ਹੀ ਠੀਕ ਕਰ ਲਵੇਗਾ।