ਵੋਡਾਫੋਨ ਵੱਲੋਂ ਗ੍ਰਾਹਕ ਨੂੰ ਭੇਜਿਆ ਗਿਆ 2 ਪੈਸੇ ਦਾ ਚੈੱਕ, ਰਚਿਆ ਨਵਾਂ ਇਤਿਹਾਸ
Published : May 24, 2018, 11:20 am IST
Updated : May 24, 2018, 11:20 am IST
SHARE ARTICLE
Cheque
Cheque

ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਲਟੀ ਨੈਸ਼ਨਲ ਟੈਲੀਕਾਮ ਕੰਪਨੀ ਵੋਡਾਫੋਨ ਨੇ ਇਕ ਗ੍ਰਾਹਕ ਦੇ 98 ਪੈਸੇ ਬਕਾਇਆ ਰਹਿਣ .......

ਮੋਰਬੀ, 24 ਮਈ (ਏਜੰਸੀ) :  ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਲਟੀ ਨੈਸ਼ਨਲ ਟੈਲੀਕਾਮ ਕੰਪਨੀ ਵੋਡਾਫੋਨ ਨੇ ਇਕ ਗ੍ਰਾਹਕ ਦੇ 98 ਪੈਸੇ ਬਕਾਇਆ ਰਹਿਣ ਦੇ ਕਾਰਨ ਉਸਦੀ ਸਰਵਿਸ ਬੰਦ ਕਰ ਦਿੱਤੀ| ਗ੍ਰਾਹਕ ਨੇ ਕੰਪਨੀ ਨੂੰ ਇਕ ਰੁਪਏ ਦਾ ਭੁਗਤਾਨ ਕੀਤਾ ਜਿਸਦੇ ਬਾਅਦ ਉਸਦੀ ਸਰਵਿਸ ਸ਼ੁਰੂ ਕਰ ਦਿੱਤੀ ਗਈ| ਖਾਸ ਗੱਲ ਇਹ ਹੈ ਕਿ ਕੰਪਨੀ ਨੇ ਉਸ ਗ੍ਰਾਹਕ ਦਾ ਬਕਾਇਆ ਦੋ ਪੈਸੇ ਵਾਪਸ ਕਰਕੇ ਉਸਨੂੰ ਹੈਰਾਨ ਕਰ ਦਿੱਤਾ| 

VodafoneVodafoneਇਹ ਮਾਮਲਾ ਗੁਜਰਾਤ ਦੇ ਮੋਰਬੀ ਜਿਲ੍ਹੇ ਦਾ ਹੈ| ਵੋਡਾਫੋਨ ਕੰਪਨੀ ਨੇ ਸਿਰਫ 0.98 ਪੈਸੇ ਦੀ ਵਸੂਲੀ ਲਈ ਇਕ ਮੋਰਬੀ ਦੇ ਰਹਿਣ ਵਾਲੇ ਸੰਦੀਪ ਰਾਵਲ ਦੀ ਸਰਵਿਸ ਬੰਦ ਕਰ ਦਿੱਤੀ| ਇਸਦੇ ਬਾਅਦ ਸੰਦੀਪ ਨੇ ਵੋਡਾਫੋਨ ਸਟੋਰ ਵਿਚ ਜਾ ਕੇ ਇਕ ਰੁਪਇਆ ਜਮ੍ਹਾਂ ਕਰਵਾਇਆ, ਉਸ ਤੋਂ ਬਾਅਦ ਉਨ੍ਹਾਂ ਦੀ ਸਰਵਿਸ ਸ਼ੁਰੂ ਕੀਤੀ ਗਈ| ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੇ ਗ੍ਰਾਹਕ ਨੂੰ ਬਾਕੀ ਬਚਦੀ ਰਕਮ ਮਤਲਬ ਕਿ 0.02 ਪੈਸੇ ਵੋਡਾਫੋਨ ਨੇ ਚੈੱਕ ਦੇ ਰਾਹੀਂ ਵਾਪਿਸ ਕੀਤੀ| ਅਜਿਹਾ ਕਰਕੇ ਗ੍ਰਾਹਕ ਅਤੇ ਕੰਪਨੀ ਦੋਵਾਂ ਨੇ ਨਵਾਂ ਇਤਿਹਾਸ ਰਚਿਆ ਹੈ| ‘ਸਮਾਲੇਸਟ ਐਵਰ ਅਮਾਉਂਟ ਚੈੱਕ ਪੇਮੈਂਟ ਪੇਡ’ ਲਈ ਸੰਦੀਪ ਰਾਵਲ  ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਸ਼ਾਮਿਲ ਕੀਤਾ ਗਿਆ ਹੈ|

Sandeep RawalSandeep Rawalਮੋਰਬੀ ਦੇ ਸਾਮਾਕਾਂਠੇ ਇਲਾਕੇ ਵਿਚ ਰਹਿਣ ਵਾਲੇ ਸੰਦੀਪਭਾਈ ਰਾਵਲ ਨੇ ਦੱਸਿਆ ਕਿ ਉਨ੍ਹਾਂ ਦਾ ਸਿਰਾਮੀਕ ਦਾ ਕੰਮਕਾਜ ਹੈ| ਉਹ ਕਈ ਸਾਲਾਂ ਤੋਂ ਵੋਡਾਫੋਨ ਕੰਪਨੀ ਦਾ ਪੋਸਟਪੇਡ ਕਾਰਡ ਇਸਤੇਮਾਲ ਕਰ ਰਿਹਾ ਹੈ| ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇਸਨੂੰ ਪ੍ਰੀਪੇਡ ਕਰਵਾਉਣਾ ਸੀ ਪਰ ਕੰਪਨੀ ਨੇ ਸਿਰਫ 0.98 ਪੈਸੇ ਲਈ ਉਨ੍ਹਾਂ ਦੀ ਸਰਵਿਸ ਬੰਦ ਕਰ ਦਿੱਤੀ| ਸੰਦੀਪਭਾਈ ਨੇ ਕਿਹਾ ਕਿ ਆਪਣੀ ਸਰਵਿਸ ਫਿਰ ਤੋਂ ਸ਼ੁਰੂ ਕਰਾਉਣ ਲਈ ਮੈਂ ਵੋਡਾਫੋਨ ਕੰਪਨੀ ਵਿਚ ਇਕ ਰੁਪਇਆ ਜਮ੍ਹਾਂ ਕਰਵਾ ਦਿੱਤਾ|

vodafone logovodafone logoਉਨ੍ਹਾਂ ਨੇ ਦੱਸਿਆ ਕਿ ਕੁੱਝ ਸਮੇਂ ਦੇ ਬਾਅਦ ਕੰਪਨੀ ਨੇ ਉਨ੍ਹਾਂ ਦੇ ਬਾਕੀ ਬਚੇ 0.02 ਪੈਸੇ ਕੋਟਕ ਮਹਿੰਦਰਾ ਬੈਂਕ ਚੈੱਕ ਨੰਬਰ 892237 ਦੁਆਰਾ ਵਾਪਸ ਕਰ ਦਿਤੇ ਗਏ| ਜਾਣਕਾਰੀ ਦੇ ਮੁਤਾਬਕ ਕਿਸੇ ਮਲਟੀ ਨੈਸ਼ਨਲ ਕੰਪਨੀ ਦੁਆਰਾ ਇੰਨੀ ਛੋਟੀ ਰਕਮ ਦਾ ਚੈੱਕ ਦੇਣ ਦਾ ਇਹ ਪਹਿਲਾ ਮਾਮਲਾ ਹੈ| ਸੰਦੀਪ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡਸ’ ਵਿਚ ਦਰਜ ਹੋ ਗਿਆ ਹੈ, ਨਾਲ ਹੀ ਉਨ੍ਹਾਂ ਨੂੰ ਸਮਾਲੇਸਟ ਐਵਰ ਅਮਾਉਂਟ ਚੈੱਕ ਪੇਡ ਦਾ ਖਿਤਾਬ ਵੀ ਹਾਸਲ ਹੋਇਆ ਹੈ|

Location: India, Gujarat, Morvi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement