Surgical robotic system: ਭਾਰਤ ਦੇ ਪਹਿਲੇ ਸਰਜੀਕਲ ਰੋਬੋਟ ਨੇ ਰਚਿਆ ਇਤਿਹਾਸ, ਕੀਤਾ ਦਿਲ ਦਾ 100ਵਾਂ ਆਪਰੇਸ਼ਨ
Published : May 24, 2024, 7:48 am IST
Updated : May 24, 2024, 7:48 am IST
SHARE ARTICLE
1st India made surgical robotic system SSI Mantra performs 100 cardiac surgeries
1st India made surgical robotic system SSI Mantra performs 100 cardiac surgeries

‘ਐਸਐਸਆਈ ਇਨੋਵੇਸ਼ਨ’ ਦੇ ਚੇਅਰਮੈਨ ਤੇ ਸੀਈਓ ਡਾ. ਸੁਧੀਰ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਉਪਲਬਧੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ

Surgical robotic system:  ਭਾਰਤ ’ਚ ਵਿਕਸਤ ਕੀਤੇ ਗਏ ਪਹਿਲੇ ਸਰਜੀਕਲ ਰੋਬੋਟ ‘ਐਸਐਸਆਈ ਮੰਤਰ’ ਨੇ ਦਿਲ ਦੇ 100ਵਾਂ ਆਪਰੇਸ਼ਨ ਸਫ਼ਲਤਾ ਪੂਰਵਕ ਕਰ ਕੇ ਇਤਿਹਾਸ ਰਚ ਦਿਤਾ ਹੈ। ‘ਐਸਐਸਆਈ ਇਨੋਵੇਸ਼ਨ’ ਦੇ ਚੇਅਰਮੈਨ ਤੇ ਸੀਈਓ ਡਾ. ਸੁਧੀਰ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਉਪਲਬਧੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇਹ ਸਰਜਰੀ ਦੇ ਖੇਤਰ ਵਿਚ ਭਾਰਤ ਨੂੰ ਇਕ ਨਵੀਂ ਦਿਸ਼ਾ ਦੇਣ ਵਲ ਇਕ ਅਹਿਮ ਕਦਮ ਹੈ।

ਉਨ੍ਹਾਂ ਦਸਿਆ ਕਿ ਐਸਐਸਆਈ ਮੰਤਰ ਦੇ ਖ਼ਾਸ ਡਿਜ਼ਾਈਨ ’ਚ ਇਕ ਵਾਧੂ ਹੱਥ ਹੁੰਦਾ ਹੈ, ਜੋ ਔਖੀ ਤੋਂ ਔਖੀ ਹਾਰਟ ਸਰਜਰੀ ਕਰਨ ’ਚ ਮਦਦ ਕਰਦਾ ਹੈ। ਆਮ ਤੌਰ ’ਤੇ ਅਜਿਹੀ ਸਰਜਰੀ ਲਈ ਮਰੀਜ਼ ਦੀ ਛਾਤੀ ਨੂੰ ਚੀਰਨਾ ਪੈਂਦਾ ਹੈ ਪਰ ਇਹ ਰੋਬੋਟ ਘੱਟ ਚੀਰੇ ਵਾਲੀ ਸਰਜਰੀ ਨੂੰ ਸੰਭਵ ਬਣਾਉਂਦਾ ਹੈ।

ਐਸਐਸਆਈ ਮੰਤਰ ਦੀ ਵਰਤੋਂ ਦੁਨੀਆ ਭਰ ’ਚ ਹੁਣ ਤਕ 1,000 ਤੋਂ ਵਧ ਆਪਰੇਸ਼ਨਾਂ ਲਈ ਕੀਤੀ ਜਾ ਚੁਕੀ ਹੈ। ਇਹ ਰੋਬੋਟ ਟੋਟਲੀ ਐਂਡੋਸਕੋਪਿਕ ਕੋਰੋਨਰੀ ਆਰਟਰੀ ਬਾਈਪਾਸ, ਇੰਟਰਨਲ ਮੈਮੋਰੀ ਆਰਟਰੀ ਟੇਕਡਾਊਨ ਆਦਿ ਜਿਹੇ ਔਖੇ ਆਪਰੇਸ਼ਨ ਕਰ ਸਕਦਾ ਹੈ।

(For more Punjabi news apart from 1st India made surgical robotic system SSI Mantra performs 100 cardiac surgeries, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement