
ਅਮਰੀਕੀ ਪੁਲਾੜ ਏਜੰਸੀ ਨਾਸਾ ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪੁਰਾਣੀ ਤਕਨੀਕ ਦੇ ਟਾਇਲਟ ਦੀ ਵਰਤੋਂ ਕਰ ਰਹੀ ਹੈ।
ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪੁਰਾਣੀ ਤਕਨੀਕ ਦੇ ਟਾਇਲਟ ਦੀ ਵਰਤੋਂ ਕਰ ਰਹੀ ਹੈ। ਹੁਣ ਉਸ ਨੇ ਇਕ ਨਵੀਂ ਟਾਇਲਟ ਸੀਟ ਬਣਾਈ ਹੈ ਜਿਸ ਦੀ ਕੀਮਤ ਲਗਭਗ 23 ਮਿਲੀਅਨ ਡਾਲਰ ਹੈ, ਯਾਨੀ ਕਰੀਬ 174 ਕਰੋੜ ਰੁਪਏ। ਇਸ ਰਕਮ ਨਾਲ ਭਾਰਤ ਵਿਚ ਹਜ਼ਾਰਾਂ ਟਾਇਲਟ ਸੀਟਾਂ ਬਣਾਈਆਂ ਜਾ ਸਕਦੀਆਂ ਹਨ। ਪਰ ਨਾਸਾ ਵੱਲੋਂ ਬਣਾਈ ਗਈ ਇਹ ਟਾਇਲਟ ਸੀਟ ਬਹੁਤ ਖਾਸ ਹੈ।
Space Station
ਇਸ ਨੂੰ ਪੁਲਾੜ ਸਟੇਸ਼ਨ 'ਤੇ ਲਗਾਇਆ ਜਾਵੇਗਾ। ਪਿਛਲੇ ਕੁਝ ਸਾਲਾਂ ਵਿਚ ਔਰਤਾਂ ਦਾ ਸਪੇਸ ਸਟੇਸ਼ਨ ‘ਤੇ ਆਉਣ-ਜਾਣ ਵਧ ਗਿਆ ਹੈ। ਅਜਿਹੇ ਵਿਚ ਮੁਸ਼ਕਿਲ ਆ ਰਹੀ ਸੀ ਕਿ ਪੁਰਾਣੀ ਟਾਇਲਟ ਸੀਟ ਔਰਤਾਂ ਦੇ ਹਿਸਾਬ ਨਾਲ ਸਹੀ ਨਹੀਂ ਸੀ। ਇਸ ਲਈ ਨਾਸਾ ਨੇ ਛੇ ਸਾਲ ਦੀ ਖੋਜ ਤੋਂ ਬਾਅਦ ਇਹ ਸੀਟ ਬਣਾਈ ਹੈ। ਇਸ ਦੀ ਵਰਤੋਂ ਮਰਦ ਅਤੇ ਔਰਤਾਂ ਦੋਵੇਂ ਕਰ ਸਕਣਗੇ।
NASA
ਨਾਸਾ ਨੇ ਔਰਤਾਂ ਲਈ ਬਣਾਈ ਗਈ ਇਸ ਸੀਟ ਦਾ ਨਾਂਅ ਰੱਖਿਆ ਹੈ- ਯੂਨੀਵਰਸਲ ਵੇਸਟ ਮੈਨੇਜਮੈਂਟ ਸਿਸਟਮ। ਇਸ ਨੂੰ ਬਣਾਉਣ ਲਈ 6 ਸਾਲ ਅਤੇ 174 ਕਰੋੜ ਰੁਪਏ ਲੱਗੇ ਹਨ। ਇਸ ਟਾਇਲਟ ਸੀਟ ਨੂੰ ਨਾਸਾ ਸਤੰਬਰ ਵਿਚ ਸਪੇਸ ਸਟੇਸ਼ਨ ਭੇਜੇਗਾ। ਹੁਣ ਤੱਕ ਜਿਸ ਟਾਇਲਟ ਸੀਟ ਦੀ ਵਰਤੋਂ ਹੋ ਰਹੀ ਸੀ, ਉਸ ਨੂੰ ਮਾਈਕ੍ਰੋਗ੍ਰੈਵਿਟੀ ਟਾਇਲਟ ਕਿਹਾ ਜਾਂਦਾ ਹੈ।
NASA is preparing to send a unisex toilet to the ISS
ਪੁਰਾਣੀ ਸੀਟ ਦੀ ਤੁਲਨਾ ਵਿਚ ਨਵੀਂ ਟਾਇਲਟ ਸੀਟ ਘੱਟ ਜਗ੍ਹਾ ਘੇਰੇਗੀ। ਇਸ ਦਾ ਵਜ਼ਨ ਵੀ ਪਹਿਲਾਂ ਨਾਲੋਂ ਕਾਫੀ ਘੱਟ ਹੈ। ਇਸ ਦੀ ਵਰਤੋਂ ਕਰਨਾ ਵੀ ਬੇਹੱਦ ਅਸਾਨ ਹੈ। ਸਪੇਸ ਸਟੇਸ਼ਨ ਤੋਂ ਬਾਅਦ ਇਸ ਟਾਇਲਟ ਸੀਟ ਦੀ ਵਰਤੋਂ ਉਸ ਰਾਕੇਟ ਜਾਂ ਸਪੇਸ ਕ੍ਰਾਫਟ ਵਿਚ ਵੀ ਕੀਤੀ ਜਾ ਸਕਦੀ ਹੈ, ਜਿਸ ਨੂੰ ਨਾਸਾ 2024 ਵਿਚ ਅਪਣੇ ਮੂਨ ਮਿਸ਼ਨ ਵਿਚ ਭੇਜੇਗਾ। ਇਸ ਮਿਸ਼ਨ ਦਾ ਨਾਮ ਹੈ ਆਰਟਮਿਸ ਮਿਸ਼ਨ।