
ਹੁਣ ਬਿਨਾਂ ਕਿਸੇ ਨਾਂਅ ਤੋਂ ਇੰਸਟੈਂਟ ਮੈਸੇਜਿੰਗ ਐਪ ਉਤੇ ਗਰੁੱਪ ਬਣਾਇਆ ਜਾ ਸਕੇਗਾ।
ਨਵੀਂ ਦਿੱਲੀ: ਵਟ੍ਹਸਐਪ ਵਿਚ ਪਿਛਲੇ ਕੁੱਝ ਹਫ਼ਤਿਆਂ ਤੋਂ ਲਗਾਤਾਰ ਨਵੇਂ ਫੀਚਰ ਰੋਲ ਆਊਟ ਕੀਤੇ ਜਾ ਰਹੇ ਹਨ। ਹੁਣ ਮੈਟਾ ਦੇ ਸੀ.ਈ.ਓ. ਮਾਰਗ ਜ਼ੁਕਰਬਰਗ ਨੇ ਵਟ੍ਹਸਐਪ ਵਿਚ ਆਉਣ ਵਾਲੇ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਹੁਣ ਬਿਨਾਂ ਕਿਸੇ ਨਾਂਅ ਤੋਂ ਇੰਸਟੈਂਟ ਮੈਸੇਜਿੰਗ ਐਪ ਉਤੇ ਗਰੁੱਪ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ: ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਰੱਦ, UWW ਨੇ 15 ਜੁਲਾਈ ਤੱਕ ਚੋਣਾਂ ਕਰਵਾਉਣ ਦਾ ਦਿੱਤਾ ਸੀ ਸਮਾਂ
ਤਾਜ਼ਾ ਪੋਸਟ ਵਿਚ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਹ ਫੀਚਰ ਉਸ ਸਮੇਂ ਕੰਮ ਆਵੇਗਾ ਜਦੋਂ ਤੁਸੀਂ ਜਲਦੀ ਵਿਚ ਕੋਈ ਗਰੁੱਪ ਬਣਾਉਣਾ ਚਾਹੁੰਦੇ ਹੋ ਪਰ ਨਾਂਅ ਤੈਅ ਕਰਨ ਲਈ ਅਜੇ ਸਮਾਂ ਲੱਗੇਗਾ। ਇਸ ਦੇ ਨਾਲ ਹੀ ਵਟ੍ਹਸਐਪ ’ਤੇ ਬਿਨਾਂ ਨਾਂਅ ਵਾਲੇ ਅਜਿਹੇ ਗਰੁੱਪ ਦਾ ਨਾਂਅ ਉਸ ਵਿਚ ਮੌਜੂਦ ਮੈਂਬਰਾਂ ਦੇ ਹਿਸਾਬ ਨਾਲ ਤੈਅ ਕਰ ਦਿਤਾ ਜਾਵੇਗਾ।
ਇਹ ਵੀ ਪੜ੍ਹੋ: ਜ਼ਮੀਨ ਖ਼ਾਤਰ ਭਤੀਜੇ ਨੇ ਆਪਣੇ ਹੀ ਤਾਏ ਦਾ ਕੁਹਾੜੀ ਮਾਰ ਕੇ ਕੀਤਾ ਕਤਲ
ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਇਸ ਫੀਚਰ ਦੇ ਆਉਣ ਨਾਲ ਯੂਜ਼ਰ ਦੀ ਪ੍ਰਾਈਵੇਸੀ ਸੁਰੱਖਿਅਤ ਰਹੇਗੀ। ਫਿਲਹਾਲ ਗਰੁੱਪ 'ਚ ਦਿਖਾਈ ਦੇਣ ਵਾਲੇ ਨਾਂਅ ਹਰ ਯੂਜ਼ਰ ਲਈ ਵੱਖ-ਵੱਖ ਹਨ, ਯਾਨੀ ਯੂਜ਼ਰ ਨੇ ਜਿਸ ਨਾਂਅ ਨਾਲ ਅਪਣੇ ਫੋਨ 'ਚ ਕੋਈ ਨੰਬਰ ਸੇਵ ਕੀਤਾ ਹੈ, ਉਹ ਵੀ ਗਰੁੱਪ 'ਚ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖਦਾਈ ਖਬਰ, ਪੰਜਾਬਣ ਦਾ ਗੋਲੀਆਂ ਮਾਰ ਕੇ ਕਤਲ
ਯਾਨੀ ਹੁਣ ਜੇਕਰ ਤੁਹਾਨੂੰ ਅਜਿਹੇ ਗਰੁੱਪ 'ਚ ਐਡ ਕੀਤਾ ਜਾਂਦਾ ਹੈ ਜਿਸ ਦੇ ਯੂਜ਼ਰਸ ਕੋਲ ਤੁਹਾਡਾ ਸੰਪਰਕ ਨਹੀਂ ਹੈ, ਤਾਂ ਉਹ ਗਰੁੱਪ 'ਚ ਸਿਰਫ਼ ਤੁਹਾਡਾ ਨੰਬਰ ਦੇਖ ਸਕਣਗੇ। ਮੈਟਾ-ਮਾਲਕੀਅਤ ਵਾਲੇ ਵਟਸਐਪ ਦਾ ਕਹਿਣਾ ਹੈ ਕਿ ਫੀਚਰ ਆਉਣ ਵਾਲੇ ਹਫ਼ਤਿਆਂ ਵਿਚ ਸਾਰੇ ਉਪਭੋਗਤਾਵਾਂ ਲਈ ਉਪਲਬਧ ਕਰਵਾਇਆ ਜਾਵੇਗਾ।