ਲੰਮੇ ਸਮੇਂ ਤਕ ਇਸ ਤਹ੍ਰਾਂ ਚਲੇਗੀ ਸ‍ਮਾਰਟਫ਼ੋਨ ਦੀ ਬੈਟਰੀ, ਭੁੱਲ ਜਾਉਗੇ ਪਾਵਰ ਬੈਂਕ
Published : Mar 25, 2018, 11:50 am IST
Updated : Mar 25, 2018, 11:51 am IST
SHARE ARTICLE
Mobile Battery
Mobile Battery

ਸ‍ਮਾਰਟਫ਼ੋਨ ਦੇ ਵਧਦੇ ਵਰਤੋਂ ਦੇ ਨਾਲ ਹੀ ਪਾਵਰਬੈਂਕ ਵੀ ਹੁਣ ਸਾਡੀ ਜ਼ਿੰਦਗੀ ਦਾ ਹਿੱਸ‍ਾ ਬਣ ਚੁਕਿਆ ਹੈ। ਇਸ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸ‍ਮਾਰਟਫ਼ੋਨ ਦੀ ...

ਨਵੀਂ ਦਿੱਲ‍ੀ: ਸ‍ਮਾਰਟਫ਼ੋਨ ਦੇ ਵਧਦੇ ਵਰਤੋਂ ਦੇ ਨਾਲ ਹੀ ਪਾਵਰਬੈਂਕ ਵੀ ਹੁਣ ਸਾਡੀ ਜ਼ਿੰਦਗੀ ਦਾ ਹਿੱਸ‍ਾ ਬਣ ਚੁਕਿਆ ਹੈ। ਇਸ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸ‍ਮਾਰਟਫ਼ੋਨ ਦੀ ਬੈਟਰੀ ਪੂਰੇ ਦਿਨ ਨਹੀਂ ਚਲ ਪਾਉਣਾ।  ਦਰਅਸਲ ਜਦੋਂ ਤਕ ਸਾਡਾ ਸ‍ਮਾਰਟਫ਼ੋਨ ਨਵਾਂ ਰਹਿੰਦਾ ਹੈ, ਉਦੋਂ ਤਕ ਤਾਂ ਵਧੀਆ ਬੈਕਅਪ ਦਿੰਦਾ ਹੈ ਅਤੇ ਜਿਵੇਂ ਜਿਵੇਂ ਇਹ ਪੁਰਾਣਾ ਹੁੰਦਾ ਜਾਂਦਾ ਹੈ, ਸਾਡੀ ਨਿਰਭਰਤਾ ਪਾਵਰਬੈਂਕ 'ਤੇ ਵਧ ਜਾਂਦੀ ਹੈ।

Mobile BatteryMobile Battery

ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਫ਼ੋਨ ਪੁਰਾਣਾ ਹੋ ਗਿਆ ਤਾਂ ਇਸ ਦਾ ਮਤਲਬ ਇਹ ਕਦੇ ਵੀ ਨਹੀਂ ਹੈ ਕਿ ਤੁਹਾਡਾ ਫ਼ੋਨ ਬੈਟਰੀ ਬੈਕਅਪ ਦੇਣਾ ਘੱਟ ਕਰ ਦਿੰਦਾ ਹੈ। ਦਰਅਸਲ ਫ਼ੋਨ ਦੀ ਬੈਟਰੀ ਦਾ ਇਕ ਨਿਸ਼ਚਿਤ ਸਾਈਕਲ ਹੁੰਦਾ ਹੈ। ਅਪਣੀ ਹਰ ਸਾਈਕਲ ਦੇ ਦੌਰਾਨ ਬੈਟਰੀ ਦਾ ਪ੍ਰਦਰਸ਼ਨ ਉਹੀ ਹੁੰਦਾ ਹੈ। ਤਾਂ ਕ‍ੀ ਇਹ ਮੰਨ ਲਿਆ ਜਾਵੇ ਕਿ ਅਸੀਂ ਫ਼ੋਨ ਦੀ ਵਰਤੋਂ ਕਰਨ 'ਚ ਆਮ ਗ਼ਲਤੀਆਂ ਕਰਦੇ ਹਾਂ। ਤੁਹਾਡਾ ਫ਼ੋਨ ਜਲ‍ਦੀ ਹੀ ਡਿਸ‍ਚਾਰਜ ਹੋ ਰਿਹਾ ਹੈ ਤਾਂ ਇਸ ਦਾ ਇਹ ਮਤਲਬ ਕਦੇ ਵੀ ਨਹੀਂ ਹੈ ਕਿ ਉਸ ਦੀ ਬੈਟਰੀ ਖ਼ਰਾਬ ਹੋ ਗਈ ਹੈ।  

Mobile BatteryMobile Battery

ਅਪਡੇਸ਼ਨ ਦੀ ਹੁੰਦੀ ਹੈ ਵੱਡੀ ਭੂਮਿਕਾ
ਤਕਨੀਕੀ ਮਾਹਰ ਮੁਤਾਬਕ ਤੁਹਾਡੇ ਸ‍ਮਾਰਟਫ਼ੋਨ ਦੀ ਬੈਟਰੀ ਠੀਕ ਕੰਮ ਕਰੇ, ਇਸ 'ਚ ਤੁਹਾਡੇ ਅਪਡੇਸ਼ਨ ਦਾ ਅਹਿਮ ਰੋਲ ਹੁੰਦਾ ਹੈ। ਜੇਕਰ ਤੁਸੀਂ ਅਪਣੇ ਫ਼ੋਨ ਦੀ ਬੈਟਰੀ ਦੀ ਲੰਮੀ ਉਮਰ ਚਾਹੁੰਦੇ ਹੋ ਤਾਂ ਫ਼ੋਨ 'ਚ ਆਉਣ ਵਾਲੇ ਹਰ ਅਪਡੇਸ਼ਨ ਨੂੰ ਨਜ਼ਰ਼ਅੰਦਾਜ਼ ਨਾ ਕਰੋ। ਐਂਡਰਾਈਡ ਦਾ ਹਰ ਨਵਾਂ ਵਰਜ਼ਨ ਪੁਰਾਣੇ ਵਰਜ਼ਨ ਦੇ ਮੁਕਾਬਲੇ ਜ਼ਿਆਦਾ ਹਲਕਾ ਹੁੰਦਾ ਹੈ ਅਤੇ ਫ਼ੋਨ ਦੀ ਬੈਟਰੀ ਘੱਟ ਖਾਂਦਾ ਹੈ। ਇਸ ਦੇ ਚਲਦੇ ਤੁਹਾਡੀ ਬੈਟਰੀ ਦੀ ਜ਼ਿੰਦਗੀ ਜ਼ਿਆਦਾ ਹੁੰਦੀ ਹੈ।   ਜੇਕਰ ਸਮੇਂ ਸਮੇਂ ਤੇ ਤੁਸੀਂ ਅਪਣੇ ਫ਼ੋਨ ਨੂੰ ਅਪਡੇਟ ਕਰ ਰਹੇ ਹੋ ਤਾਂ ਇਕ ਵਾਰ ਚਾਰਜ ਹੋਣ ਦੇ ਬਾਅਦ ਪੂਰੇ ਦਿਨ ਤੁਹਾਡੇ ਸ‍ਮਾਰਟਫ਼ੋਨ ਨੂੰ ਚਾਰਜਰ ਦੀ ਜ਼ਰੂਰਤ ਨਹੀਂ ਪਵੇਗੀ।  

  Mobile BatteryMobile Battery

ਸਿਮ ਅਤੇ ਨੈੱਟਵਰਕ ਦਾ ਖ਼ਾਸ ਧ‍ਿਆਨ 
ਤੁਹਾਡੇ ਫ਼ੋਨ ਦੀ ਬੈਟਰੀ ਨੂੰ ਲੰਮੀ ਉਮਰ ਦੇਣ 'ਚ ਦੂਜੀ ਸੱਭ ਤੋਂ ਵੱਡੀ ਭੂਮਿਕਾ ਤੁਹਾਡੀ ਟੈਲੀਕਾਮ ਕੰਪਨੀ ਦਾ ਹੁੰਦੀ ਹੈ।  ਲਗਾਤਾਰ ਆਉਂਦਾ- ਜਾਂਦਾ ਨੈੱਟਵਰਕ ਤੁਹਾਡੇ ਫ਼ੋਨ ਦੀ ਬੈਟਰੀ ਦਾ ਸੱਭ ਤੋਂ ਵੱਡਾ ਦੁਸ਼‍ਮਣ ਹੈ। ਇਸ ਦੇ ਚਲਦੇ ਤੁਹਾਡੀ ਬੈਟਰੀ ਦਾ ਪ੍ਰਦਰਸ਼ਨ 50 ਫ਼ੀ ਸਦੀ ਘੱਟ ਹੋ ਜਾਂਦਾ ਹੈ। ਇਸ ਦਾ ਸੱਭ ਤੋਂ ਵੱਡਾ ਸਬੂਤ ਰੋਮਿੰਗ ਦੌਰਾਨ ਸਾਨੂੰ ਮਿਲਦਾ ਹੈ। ਆਉਂਦਾ ਜਾਂਦਾ ਨੈੱਟਵਰਕ ਦੇ ਚਲਦੇ ਤੁਹਾਡਾ ਫ਼ੋਨ ਰੋਮਿੰਗ 'ਚ ਜਲ‍ਦੀ ਜਲ‍ਦੀ ਡਿਸ‍ਚਾਰਜ ਹੋ ਜਾਂਦਾ ਹੈ। ਜਦੋਂ ਕਿ ਤੁਸੀਂ ਰੋਮਿੰਗ 'ਚ ਨਹੀਂ ਰਹਿੰਦੇ ਹੋ ਤਾਂ ਫ਼ੋਨ ਜ਼ਿਆਦਾ ਦੇਰ ਤਕ ਬੈਕਅਪ ਦਿੰਦਾ ਹੈ।  

 lithium polymer batterylithium polymer battery

ਹੋ ਸਕੇ ਤਾਂ ਲਿਥੀਅਮ - ਪੋਲੀਮਰ ਬੈਟਰੀ ਚੁਣੋ 
ਮੌਜੂਦਾ ਸਮੇਂ 'ਚ ਸ‍ਮਾਰਟਫ਼ੋਨ 'ਚ ਲਿਥੀਅਮ ਆਇਨ (Li‑ion) ਅਤੇ ਲਿਥੀਅਮ ਪੋਲੀਮਰ ਬੈਟਰੀ ਦੀ ਸੱਭ ਤੋਂ ਜ਼ਿਆਦਾ ਵਰਤੋਂ ਹੋ ਰਹੀਆਂ ਹਨ। ਇਹ ਲਿਥੀਅਮ ਆਇਨ ਬਿਹਤਰ ਚਾਰਜਿੰਗ ਪਾਵਰ ਨਾਲ ਆਉਂਦੀਆਂ ਹਨ। ਉਥੇ ਹੀ, ਪੋਲੀਮਰ ਬੈਟਰੀਜ਼ ਇਨ੍ਹਾਂ ਦਾ ਐਡਵਾਂਸ ਵਰਜ਼ਨ ਹੈ ਅਤੇ ਇਨ੍ਹਾਂ ਤੋਂ ਜ਼ਿਆਦਾ ਪਾਵਰਫੁਲ ਹੁੰਦੀਆਂ ਹਨ।  ਹਾਲਾਂਕਿ ਇਹ ਲਿਥੀਅਮ ਆਇਨ ਦੇ ਮੁਕਾਬਲੇ ਮਹਿੰਗੀ ਹੁੰਦੀਆਂ ਹਨ, ਹੋ ਸਕੇ ਤਾਂ ਤੁਸੀਂ ਇਸ ਨੂੰ ਹੀ ਚੁਣੋ।  

Battery DeadBattery Dead

ਇਹ ਤਰੀਕੇ ਵੀ ਆਉਣਗੇ ਕੰਮ 
ਬੈਟਰੀ ਦੀ ਚਾਰਜਿੰਗ 0 ਪਰਸੈਂਟ 'ਤੇ ਜਾਣ ਤੋਂ ਪਹਿਲਾਂ ਹੀ ਉਸ ਨੂੰ ਚਾਰਜ ਕਰੋ। ਡੈੱਡ ਬੈਟਰੀ ਰਿਸ‍ਕੀ ਸਾਬਤ ਹੋ ਸਕਦੀਆਂ ਹਨ। ਸ‍ਕਰੀਨ ਟਾਈਮ-ਆਊਟ ਘੱਟ ਰੱਖੋ।  ਜਦੋਂ ਫ਼ੋਨ ਦੀ ਵਤਰੋਂ ਨਹੀਂ ਹੋ ਰਹੀ ਤਾਂ ਬ‍ਲੂਟੂਥ, ਵਾਈ-ਫ਼ਾਈ ਅਤੇ ਜੀਪੀਐਸ ਨੂੰ ਬੰਦ ਰੱਖੋ। ਆਟੋ ਸਿੰਕ ਵੀ ਕਾਫ਼ੀ ਬੈਟਰੀ ਖਾਂਦਾ ਹੈ। ਇਸਲਈ ਇਸ ਨੂੰ ਬੰਦ ਰੱਖਣ 'ਚ ਸਮਝਦਾਰੀ ਹੈ। ਜ਼ਰੂਰੀ ਐਪ‍ਸ ਹੀ ਡਾਊਨਲੋਡ ਕਰ ਕੇ ਰੱਖੋ ਕ‍ਿਉਂਕਿ ਜਿੰਨੇ ਜ਼ਿਆਦਾ ਐਪ‍ਸ ਮੋਬਾਈਲ 'ਚ ਰਖਾਂਗੇ, ਬੈਟਰੀ ਉਨੀਂ ਹੀ ਜਲ‍ਦੀ ਖ਼ਤ‍ਮ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement