
ਗੂਗਲ ਭਾਰਤੀ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ ਜੋ ਨੌਕਰੀ ਲੱਭਣ ਲਈ ਇਕ ਮਦਦਗਾਰ ਟੂਲ ਬਣੇਗਾ। ਇਸ ਨਾਲ ਉਪਭੋਗਤਾ ਅਪਣੇ ਲਈ ਗੂਗਲ ਪਲੇਟਫ਼ਾਰਮ...
ਗੂਗਲ ਭਾਰਤੀ ਉਪਭੋਗਤਾਵਾਂ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ ਜੋ ਨੌਕਰੀ ਲੱਭਣ ਲਈ ਇਕ ਮਦਦਗਾਰ ਟੂਲ ਬਣੇਗਾ। ਇਸ ਨਾਲ ਉਪਭੋਗਤਾ ਅਪਣੇ ਲਈ ਗੂਗਲ ਪਲੇਟਫ਼ਾਰਮ 'ਤੇ ਨੌਕਰੀ ਖੋਜ ਸਕਦੇ ਹਨ। ਇਹ ਫ਼ੀਚਰ ਐਂਡਰਾਇਡ ਅਤੇ ਆਈਓਐਸ ਦੋਹਾਂ ਨੂੰ ਸਪੋਰਟ ਕਰੇਗਾ।
Google Job Search
ਇਸ ਲਈ ਗੂਗਲ ਨੇ ਜਾਬ ਪਲੇਟਫ਼ਾਰਮ ਸ਼ਾਇਨ ਡਾਟ ਕਾਮ, ਲਿੰਕਡਇਨ ਅਤੇ ਕਵਿਕਰ ਜਾਬਜ਼ ਨਾਲ ਸਮਝੌਤਾ ਕੀਤਾ ਹੈ। ਨਾਲ ਹੀ ਜਿਨ੍ਹਾਂ ਅਹੁਦਿਆਂ ਲਈ ਆਨਲਾਈਨ ਆਵੇਦਨ ਦਾ ਵਿਕਲਪ ਦਿਤਾ ਜਾਵੇਗਾ, ਉਨ੍ਹਾਂ 'ਚ ਅਪਲਾਈ ਦਾ ਵੀ ਵਿਕਲਪ ਮਿਲੇਗਾ।
Google Job Search
ਇਸ ਦੀ ਵਰਤੋਂ ਕਰਨ ਲਈ ਉਸ ਨਾਲ ਸਬੰਧਤ ਕੀਬੋਰਡ ਨੂੰ ਟਾਈਪ ਕਰਨਾ ਹੋਵੇਗਾ। ਉਦਾਹਰਣ ਤੌਰ 'ਤੇ ਜੇਕਰ ਤੁਸੀਂ ਸੇਲਜ਼ਮੈਨ ਦੀ ਨੌਕਰੀ ਖੋਜਨਾ ਚਾਹੁੰਦੇ ਹੋ ਤਾਂ ਸਰਚ ਵਾਰ 'ਚ salesperson job ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਸਬੰਧਤ ਨਤੀਜਾ ਹੇਠਾਂ ਦਿਖਾਈ ਦੇਣ ਲਗਣਗੇ। ਇਸ 'ਚ ਹੇਠਾਂ ਫਿਲਟਰ ਵੀ ਦਿਤੇ ਗਏ ਹਨ ਜੋ ਲੋਕੇਸ਼ਨ ਅਤੇ ਫ਼ੀਲਡ ਨਾਲ ਸਬੰਧਤ ਹੋਣ।