
ਕੰਪਨੀ ਨੇ ਇਸ ਨੂੰ 7.85 ਲੱਖ ਰੁਪਏ (ਐਕਸ-ਸ਼ੋਰੂਮ, ਭਾਰਤ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ।
ਮੁੰਬਈ - ਭਾਰਤ ਵਿਚ ਆਪਣੀਆਂ SUV ਕਾਰਾਂ ਲਈ ਮਸ਼ਹੂਰ ਕੰਪਨੀ ਮਹਿੰਦਰਾ ਨੇ ਮੰਗਲਵਾਰ ਨੂੰ ਨਵੀਂ ਬੋਲੈਰੋ ਮੈਕਸ ਪਿਕ-ਅੱਪ ਲਾਂਚ ਕੀਤੀ ਹੈ। ਨਵੀਂ ਬੋਲੈਰੋ ਪਿਕ-ਅੱਪ ਟਰੱਕ ਦੋ ਸੀਰੀਜ਼- HD ਅਤੇ ਸਿਟੀ ਵਿਚ ਉਪਲੱਬਧ ਹੋਵੇਗੀ। ਕੰਪਨੀ ਨੇ ਇਸ ਨੂੰ 7.85 ਲੱਖ ਰੁਪਏ (ਐਕਸ-ਸ਼ੋਰੂਮ, ਭਾਰਤ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ।
ਇਸ ਨੂੰ ਕੁੱਲ ਚਾਰ ਵੇਰੀਐਂਟ 'ਚ ਲਿਆਂਦਾ ਗਿਆ ਹੈ। HD ਸੀਰੀਜ਼ 2.0L, 1.7L, 1.7L ਅਤੇ 1.3L; ਜਦੋਂ ਕਿ ਸਿਟੀ ਸੀਰੀਜ਼ 1.3L, 1.4L, 1.5L ਅਤੇ CNG ਵੇਰੀਐਂਟ ਵਿਚ ਉਪਲੱਬਧ ਹੈ। ਮਹਿੰਦਰਾ ਦਾ ਦਾਅਵਾ ਹੈ ਕਿ ਨਵੀਂ ਬੋਲੈਰੋ ਹੁਣ ਹਲਕੀ, ਸੰਖੇਪ ਅਤੇ ਜ਼ਿਆਦਾ ਵਰਤੋਂ ਯੋਗ ਹੈ। ਇਸ 'ਚ ਡੀਜ਼ਲ ਦੇ ਨਾਲ CNG ਦਾ ਆਪਸ਼ਨ ਵੀ ਮਿਲੇਗਾ। ਇਸ ਦਾ ਕਾਰਗੋ ਬੈੱਡ 3050 ਮਿਲੀਮੀਟਰ ਲੰਬਾ ਹੈ ਅਤੇ ਇਸ ਦੀ ਪੇਲੋਡ ਸਮਰੱਥਾ 1.3 ਟਨ ਤੋਂ 2 ਟਨ ਹੈ। ਖਾਸ ਗੱਲ ਇਹ ਹੈ ਕਿ ਇਸ ਪਿਕਅੱਪ ਨੂੰ 24,999 ਰੁਪਏ ਦੇ ਡਾਊਨਪੇਮੈਂਟ 'ਤੇ ਬੁੱਕ ਕੀਤਾ ਜਾ ਸਕਦਾ ਹੈ।
Mahindra launches Bolero MaXX Pik-Up range starting at ₹7.85 lakh
ਇਸ ਤੋਂ ਇਲਾਵਾ ਬੋਲੈਰੋ ਮੈਕਸ ਪਿਕ-ਅੱਪ 'ਚ iMAXX ਐਪ ਵੀ ਦਿੱਤੀ ਗਈ ਹੈ, ਜਿਸ ਰਾਹੀਂ ਗਾਹਕ ਆਪਣੇ ਪਿਕ-ਅੱਪ ਨੂੰ ਟ੍ਰੈਕ ਕਰ ਸਕਦੇ ਹਨ। ਐਪ ਦੇ ਨਾਲ 50 ਤੋਂ ਵੱਧ ਵਿਸ਼ੇਸ਼ਤਾਵਾਂ ਉਪਲੱਬਧ ਹਨ। ਜਿਸ ਵਿਚ ਵਾਹਨ ਟਰੈਕਿੰਗ, ਰੂਟ ਪਲਾਨਿੰਗ, ਜੀਓ-ਫੈਨਸਿੰਗ, ਹੈਲਥ ਮਾਨੀਟਰਿੰਗ ਆਦਿ ਸ਼ਾਮਲ ਹਨ। ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿਚ ਉਚਾਈ-ਅਡਜੱਸਟੇਬਲ ਡਰਾਈਵ ਸੀਟ, 20,000 ਕਿਲੋਮੀਟਰ ਦਾ ਸਰਵਿਸ ਅੰਤਰਾਲ, ਚੌੜਾ ਵ੍ਹੀਲ ਟਰੈਕ ਅਤੇ ਵਿਸ਼ਾਲ ਕਾਰਗੋ ਸ਼ਾਮਲ ਹਨ।
5.5 ਮੀਟਰ ਦੇ ਮੋੜ ਦੇ ਘੇਰੇ ਦੇ ਨਾਲ, ਬੋਲੈਰੋ ਮੈਕਸ ਪਿਕ-ਅੱਪ ਸ਼ਹਿਰ ਵਿਚ ਡਰਾਈਵਿੰਗ ਨੂੰ ਆਸਾਨ ਬਣਾਉਂਦਾ ਹੈ। ਭਾਰੀ ਸਮਾਨ ਢੋਹਣ ਲਈ 17.2 kmpl ਦੀ ਸ਼ਾਨਦਾਰ ਮਾਈਲੇਜ ਅਤੇ 1300 ਕਿਲੋਗ੍ਰਾਮ ਦੀ ਪੇਲੋਡ ਸਮਰੱਥਾ ਹੈ। ਹਾਈਟ ਐਡਜਸਟੇਬਲ ਡ੍ਰਾਈਵਰ ਸੀਟ' ਅਤੇ ਜ਼ਿਆਦਾ ਆਰਾਮ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਲਈ D+2 ਸੀਟ ਵੀ ਉਪਲੱਬਧ ਹੈ। ਬੋਲੈਰੋ ਮੈਕਸ ਪਿਕ-ਅੱਪ ਸ਼ਕਤੀਸ਼ਾਲੀ m2Di ਇੰਜਣ ਦੁਆਰਾ ਸੰਚਾਲਿਤ ਹੈ ਜੋ 195 Nm ਪੀਕ ਟਾਰਕ ਪੈਦਾ ਕਰਦਾ ਹੈ।