Reliance JIO ਬਣਿਆ ਭਾਰਤ ਦਾ ਸਭ ਤੋਂ ਵੱਡਾ ਨੈੱਟਵਰਕ
Published : Sep 20, 2019, 11:43 am IST
Updated : Sep 20, 2019, 11:43 am IST
SHARE ARTICLE
Reliance jio has widest 4g network
Reliance jio has widest 4g network

ਰਿਲਾਇੰਸ ਜੀਓ ਦਾ 4ਜੀ ਦੇਸ਼ਭਰ ਦਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ ਤੇ ਇਸ ਦੇ ਬੇਸ ਸਟੇਸ਼ਨਾਂ ਦੀ ਗਿਣਤੀ 7.46 ਲੱਖ ਤੋਂ ਜ਼ਿਆਦਾ ਹੈ।

ਮੁੰਬਈ  : ਰਿਲਾਇੰਸ ਜੀਓ ਦਾ 4ਜੀ ਦੇਸ਼ਭਰ ਦਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ ਤੇ ਇਸ ਦੇ ਬੇਸ ਸਟੇਸ਼ਨਾਂ ਦੀ ਗਿਣਤੀ 7.46 ਲੱਖ ਤੋਂ ਜ਼ਿਆਦਾ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅੰਕੜਿਆਂ 'ਚ ਦਰਸਾਈ ਗਈ ਹੈ। ਭਾਰਤੀ ਏਅਰਟੈਲ ਦਾ 4ਜੀ ਨੈਟਵਰਕ ਕਵਰੇਜ ਰਿਲਾਇੰਸ ਜੀਓ ਨਾਲੋਂ ਸਿਰਫ਼ ਅੱਧਾ ਹੈ, ਪਰੰਤੂ ਸਤੰਬਰ 2017 ਤੋਂ ਬਾਅਦ ਇਹ ਤਿੰਨ ਗੁਣਾ ਵਧਾ ਦਿੱਤਾ ਗਿਆ।

Jio unveils rs 102 prepaid recharge plan for amarnath yatra pilgrims Jio 

ਟਰਾਈ ਵੱਲੋਂ ਮੋਬਾਇਲ ਕਾਲ ਟਰਮੀਨੇਸ਼ਨ ਫ਼ੀਸ ਖ਼ਤਮ ਕਰਨ ਦੀ ਸਮਾਂ ਅਵਧੀ ਦੀ ਸਮੀਖਿਆ ਦੇ ਲਈ ਜਾਰੀ ਕੀਤਾ ਮਸ਼ਵਰਾ ਪੱਤਰ ਵਿੱਚ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ ਜੀਓ ਦਾ 4G ਨੈਟਵਰਕ ਦੁੱਗਣਾ ਹੋ ਗਿਆ ਹੈ। ਸਤੰਬਰ 2017 ਵਿੱਚ ਇਸ ਦੇ 4G ਬੇਸ ਬੀਟੀਐਸ ਦੀ ਗਿਣਤੀ 3.81 ਲੱਖ ਸੀ ਜੋ ਜੂਨ 2019 ਵਿੱਚ ਵਧ ਕੇ 7.46 ਲੱਖ ਹੋ ਗਈ।  

JioJio

ਏਅਰਟੈਲ ਦਾ 4G ਨੈਟਵਰਕ 97,130 ਬੀਟੀਐਸ ਸਟੇਸ਼ਨਾਂ ਤੋਂ 3.26 ਲੱਖ ਸਟੇਸ਼ਨਾਂ 'ਤੇ ਪਹੁੰਚ ਗਿਆ ਹੈ। ਅੰਕੜਿਆਂ ਦੇ ਅਨੁਸਾਰ, ਵੋਡਾਫੋਨ ਆਈਡੀਆ ਕਾਲ 4 G ਸੇਵਾਵਾਂ ਲਈ ਸਭ ਤੋਂ ਸਪੈਕਟ੍ਰਮ ਹੈ। ਇਹ ਰਿਲਾਇੰਸ ਜੀਓ ਦੇ ਕੋਲ ਮੌਜੂਦ ਸਪੈਕਟ੍ਰਮ ਡੇਢ ਗੁਣਾ ਜ਼ਿਆਦਾ ਹੈ। ਹਾਲਾਂਕਿ, ਵੋਡਾਫੋਨ ਆਈਡੀਆ ਦੇ 4G ਨੈਟਵਰਕ ਵਿੱਚ ਇਸ ਸਮੇਂ ਸਿਰਫ਼ 62 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।  

JIOJIO

ਕੁਲ ਨੈਟਵਰਕ ਵਿੱਚ 4G ਬੇਸ ਸਟੇਸ਼ਨਾਂ ਦੀ ਗਿਣਤੀ ਹੁਣ ਲਗਭਗ 60 ਪ੍ਰਤੀਸ਼ਤ ਹੋਈ ਹੈ।ਇਹ ਦੋ ਸਾਲਾਂ ਵਿੱਚ 5.91 ਲੱਖ ਸਟੇਸ਼ਨਾਂ ਤੋਂ 12.55 ਲੱਖ ਸਟੇਸ਼ਨਾਂ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 2G ਨੈਟਵਰਕ 6 ਪ੍ਰਤੀਸ਼ਤ ਹੇਠਾਂ ਆ ਕੇ 6.61 ਲੱਖ ਤੋਂ 4.79 ਲੱਖ ਬੇਸ ਸਟੇਸ਼ਨਾਂ 'ਤੇ ਆ ਗਿਆ ਹੈ। ਇਸੇ ਤਰ੍ਹਾਂ 3G ਬੇਸ ਸਟੇਸ਼ਨਾਂ ਦੀ ਗਿਣਤੀ 3.6 ਲੱਖ ਤੋਂ ਘਟ ਕੇ 3.43 ਲੱਖ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement