
ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਂਡਰਾਇਡ ਬੀਟਾ ਯੂਜ਼ਰਸ ਲਈ ਇਸ ਹਫ਼ਤੇ ਦੂਜਾ ਅਪਡੇਟ ਰੋਲ ਆਉਟ ਕੀਤਾ ਹੈ। ਲੇਟੈਸਟ ਅਪਡੇਟ (v.2.19.21) ਵਿਚ 21 ਨਵੇਂ ...
ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਂਡਰਾਇਡ ਬੀਟਾ ਯੂਜ਼ਰਸ ਲਈ ਇਸ ਹਫ਼ਤੇ ਦੂਜਾ ਅਪਡੇਟ ਰੋਲ ਆਉਟ ਕੀਤਾ ਹੈ। ਲੇਟੈਸਟ ਅਪਡੇਟ (v.2.19.21) ਵਿਚ 21 ਨਵੇਂ ਇਮੋਜੀ ਲੇਆਉਟ ਐਡ ਕੀਤੇ ਗਏ ਹਨ। ਹਾਲਾਂਕਿ ਇਹ ਨਵੇਂ ਇਮੋਜੀ ਬਹੁਤ ਬਰੀਕ ਅੰਤਰ ਅਤੇ ਬਦਲਾਅ ਦੇ ਨਾਲ ਆਏ ਹਨ। ਇਹਨਾਂ ਵਿਚੋਂ ਕੁੱਝ ਵਿਚ ਸਿਰਫ਼ ਕਲਰ ਅਤੇ ਡਿਜ਼ਾਇਨ ਡੀਟੇਲਸ ਵਿਚ ਬਦਲਾਅ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਕ ਨਜ਼ਰ ਵਿਚ ਯੂਜ਼ਰਸ ਨੋਟਿਸ ਵੀ ਨਹੀਂ ਕਰ ਪਾਉਣਗੇ। ਨਵੇਂ ਅਪਡੇਟ ਨੂੰ ਸੱਭ ਤੋਂ ਪਹਿਲਾਂ WABetaInfo ਨੇ ਨੋਟਿਸ ਕੀਤਾ ਅਤੇ ਇਸ ਦੀ ਫੋਟੋਜ ਸ਼ੇਅਰ ਕੀਤੀਆਂ।
WhatsApp New Emoji
ਮੈਸੇਜਿੰਗ ਪਲੇਟਫਾਰਮ ਵਟਸਐਪ 'ਤੇ ਹੋਣ ਵਾਲੇ ਬਦਲਾਅ ਨੂੰ ਮਾਨੀਟਰ ਕਰਨ ਵਾਲੇ ਆਨਲਾਈਨ ਚੈਨਲ WABetaInfo ਨੇ ਲੇਟੈਸਟ ਅਪਡੇਟ ਵਿਚ ਆਏ ਨਵੇਂ ਇਮੋਜੀ ਦੇ ਡੀਟੇਲਸ ਸ਼ੇਅਰ ਕੀਤੇ ਹਨ। ਇਨ੍ਹਾਂ ਨੇ ਪੁਰਾਣੇ ਅਤੇ ਨਵੇਂ ਇਮੋਜੀ ਇਕੋ ਨਾਲ ਦਿਖਾ ਕੇ ਉਨ੍ਹਾਂ ਵਿਚ ਹੋਏ ਬਦਲਾਅ ਵੀ ਹਾਈਲਾਈਟ ਕੀਤੇ। ਦੱਸ ਦਈਏ ਕਿ ਪਹਿਲਾਂ ਰੋਲਆਉਟ ਹੋਏ ਅਪਡੇਟ (v.2.19.18) ਵਿਚ ਆਇਆ ਬਗ ਹੁਣੇ ਫਿਕਸ ਨਹੀਂ ਕੀਤਾ ਜਾ ਸਕਿਆ ਹੈ। WEBetaInfo ਨੇ ਲਿਖਿਆ ਹੈ, ਜੇਕਰ ਤੁਸੀਂ ਵਟਸਐਪ ਖੋਲ੍ਹਦੇ ਹੋ ਅਤੇ ਲਾਸਟ ਯੂਜ਼ ਸਟਿਕਰ ਟੈਬ ਖੋਲ੍ਹੋ ਤਾਂ ਇਹ ਨਜ਼ਰ ਆਉਂਦਾ ਹੈ ਪਰ ਟੈਬ ਸਵਿਚ ਕਰਦੇ ਹੀ ਇਹ ਗਾਇਬ ਹੋ ਜਾਂਦਾ ਹੈ।
WhatsApp New Emoji
ਇਸ ਨੂੰ 2.19.18 ਅਤੇ 2.19.6 ਉਤੇ ਟੈਸਟ ਕੀਤਾ ਗਿਆ ਹੈ। ਦੱਸ ਦਈਏ, ਜੇਕਰ ਤੁਸੀਂ ਆਖਰੀ ਵਾਰ ਵਟਸਐਪ ਵਿਚ ਸਟਿਕਰਸ ਚੈਬ ਖੋਲ੍ਹਿਆ ਸੀ ਤਾਂ ਸਰਚ ਆਪਸ਼ਨ ਵਿਖਾਈ ਦੇਵੇਗਾ। ਉਥੇ ਹੀ, ਜੇਕਰ ਤੁਸੀਂ ਐਪ ਨੂੰ ਬੰਦ ਕਰ ਕੇ ਰੀਓਪਨ ਕਰਣਗੇ ਤਾਂ ਇਹ ਆਪਸ਼ਨ ਗਾਇਬ ਹੋ ਜਾਵੇਗਾ। ਲੇਟੈਸਟ ਅਪਡੇਟ ਵਿਚ ਕੰਪਨੀ ਨੇ ਥਰਡ - ਪਾਰਟੀ ਕੀਬੋਰਡਸ ਦੇ ਇੰਟੀਗਰੇਸ਼ਨ ਦੀ ਮਦਦ ਨਾਲ ਬਹੁਤ ਸਾਰੇ ਸਟਿਕਰਸ ਐਡ ਕੀਤੇ ਹਨ।
WhatsApp
ਵਟਸਐਪ ਦੇ ਪਿਛਲੇ ਵਰਜਨ ਵਿਚ ਮੈਸੇਜਿੰਗ ਐਪ 'ਤੇ ਯੂਜ਼ਰਸ ਦੇ ਕੋਲ ਲਿਮਟਿਡ ਸਟਿਕਰ ਆਪਸ਼ਨਸ ਹੀ ਸਨ ਕਿਉਂਕਿ ਇਸ - ਐਪ ਕੀਬੋਰਡ ਦੀ ਲਿਮਿਟੇਸ਼ਨ ਇਸ ਨਾਲ ਕਨੈਕਟਿਡ ਸੀ। ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਸਾਰੇ ਯੂਜ਼ਰਸ ਨੂੰ ਇਹ ਅਪਡੇਟ ਮਿਲੇਗਾ।