
ਜੇਕਰ ਵਟਸਐਪ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਦਿਮਾਗ ਵਿਚ ਵੀਡੀਓ ਕਾਲਿੰਗ ਅਤੇ ਦੋਸਤਾਂ ਵਲੋਂ ਗਰੁੱਪ ਚੈਟ ਦਿਮਾਗ ਵਿਚ ਆਉਂਦੀ ਹੈ। ਅਜੋਕੇ ਸਮੇਂ ਵਿਚ ਇਹ ...
ਨਵੀਂ ਦਿੱਲੀ : ਜੇਕਰ ਵਟਸਐਪ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਦਿਮਾਗ ਵਿਚ ਵੀਡੀਓ ਕਾਲਿੰਗ ਅਤੇ ਦੋਸਤਾਂ ਵਲੋਂ ਗਰੁੱਪ ਚੈਟ ਦਿਮਾਗ ਵਿਚ ਆਉਂਦੀ ਹੈ। ਅਜੋਕੇ ਸਮੇਂ ਵਿਚ ਇਹ ਮੈਸੇਜਿੰਗ ਦਾ ਸੱਭ ਤੋਂ ਅੱਛਾ ਅਤੇ ਸਸਤਾ ਸਾਧਨ ਬਣ ਚੁੱਕਿਆ ਹੈ। ਇਸ 'ਤੇ ਕਰੋੜਾਂ ਯੂਜ਼ਰ ਅਪਣੇ ਫਰੈਂਡ, ਫੈਮਿਲੀ ਦੀ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕਦੇ ਹਨ।
whatsApp
ਵਟਸਐਪ ਸਟੇਟਸ ਆਉਣ ਤੋਂ ਬਾਅਦ ਇਸ ਨੂੰ ਯੂਜ਼ ਕਰਨ ਦਾ ਮਜਾ ਹੋਰ ਵੱਧ ਗਿਆ ਹੈ ਪਰ ਜੇਕਰ ਤੁਸੀਂ ਇਸ ਦੇ ਕੁੱਝ ਹਿਡਨ ਫੀਚਰ ਜਾਂਣਦੇ ਹੋ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਮਜਾ ਆਵੇਗਾ। ਤੁਹਾਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਵਟਸਐਪ ਦੇ ਡਿਲੀਟ ਹੋਏ ਮੈਸੇਜ ਨੂੰ ਰਿਕਵਰ ਕਰ ਸਕਦੇ ਹੋ ਤਾਂ ਸ਼ਾਇਦ ਤੁਹਾਡਾ ਜਵਾਬ ਨਾ ਵਿਚ ਹੋਵੇ। ਪਰ ਕੁੱਝ ਅਜਿਹੇ ਵੀ ਫੀਚਰ ਹਨ ਜਿਨ੍ਹਾਂ ਤੋਂ ਮੈਸੇਜ ਨੂੰ ਰਿਕਵਰ ਕਰਨਾ ਆਸਾਨ ਹੋ ਜਾਂਦਾ ਹੈ।
whatsApp
ਇਸ ਟਰਿਕ ਨਾਲ ਤੁਸੀਂ ਵਟਸਐਪ 'ਤੇ ਡਿਲੀਟ ਕੀਤੇ ਗਏ ਮੈਸੇਜ ਨੂੰ ਪੜ੍ਹ ਸਕਦੇ ਹੋ। ਇਸ ਦੇ ਲਈ ਸੱਭ ਤੋਂ ਪਹਿਲਾਂ ਤਾਂ ਇਹ ਜਰੂਰੀ ਹੈ ਕਿ ਤੁਹਾਡਾ ਸਮਾਰਟਫੋਨ ਐਂਡਰਾਇਡ ਕਿਟਕੈਟ ਤੋਂ ਉੱਤੇ ਵੇਰੀਐਂਟ ਦਾ ਹੋਣਾ ਚਾਹੀਦਾ ਹੈ। ਡਿਲੀਟ ਹੋਏ ਮੈਸੇਜ ਨੂੰ ਪੜਨ ਲਈ ਤੁਸੀਂ ਨੋਟੀਫਿਕੇਸ਼ਨ ਹਿਸਟਰੀ ਐਪ ਡਾਉਨਲੋਡ ਕਰੋ। ਐਪ ਡਾਉਨਲੋਡ ਹੋਣ 'ਤੇ ਇਸ ਵਿਚ ਦਿੱਤੇ ਗਏ ਨੋਟੀਫਿਕੇਸ਼ਨ ਅਤੇ ਐਡਮਿਨਿਸਟਰੇਟਰ ਐਕਸੇਸ ਨੂੰ ਆਨ ਕਰ ਦਿਓ। ਹੁਣ ਡਾਉਨਲੋਡ ਅਤੇ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਨੋਟੀਫਿਕੇਸ਼ਨ ਹਿਸਟਰੀ ਨੂੰ ਰਿਕਾਰਡ ਕਰਨ ਲੱਗੇਗਾ।
whatsApp
ਇਸ ਤੋਂ ਬਾਅਦ ਤੁਸੀਂ ਐਪ ਨੂੰ ਖੋਲੋ ਅਤੇ ਵਟਸਐਪ ਆਈਕਨ 'ਤੇ ਕਲਿਕ ਕਰ ਦਿਓ। ਨੋਟੀਫਿਕੇਸ਼ਨ ਹਿਸਟਰੀ ਐਪ 'ਤੇ ਵਟਸਐਪ ਆਈਕਨ ਨੂੰ ਖੋਲ੍ਹਣ ਤੋਂ ਬਾਅਦ ਉਸ ਨੰਬਰ ਨੂੰ ਸਰਚ ਕਰੋ ਜਿਸ ਦੇ ਡਿਲੀਟ ਕੀਤੇ ਗਏ ਮੈਸੇਜ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ। ਨੰਬਰ 'ਤੇ ਸਿਲੈਕਟ ਕਰਦੇ ਹੀ ਤੁਸੀਂ ਡਿਲੀਟ ਕੀਤੇ ਗਏ ਮੈਸੇਜ ਨੂੰ ਪੜ੍ਹ ਸਕਦੇ ਹੋ। ਇਸ ਐਪ ਨਾਲ ਤੁਸੀਂ ਕਿਸੇ ਵੀ ਮੈਸੇਜ ਦੇ ਸ਼ੁਰੂਆਤੀ 100 ਕਰੈਕਟਰ ਹੀ ਰਿਕਾਰਡ ਕਰ ਸਕਦੇ ਹੋ। ਨਾਲ ਹੀ ਫੋਨ ਦੇ ਰੀ - ਸਟਾਰਟ ਹੋਣ 'ਤੇ ਇਸ ਐਪ ਵਿਚ ਰਿਕਾਰਡ ਹੋਏ ਸਾਰੇ ਮੈਸੇਜ ਡਿਲੀਟ ਹੋ ਜਾਣਗੇ।