
ਵਟਸਐਪ ਨੇ ਇਸ ਸਾਲ ਯੂਪੀਆਈ ਆਧਾਰਤ ਪੇਮੈਂਟਸ ਸਰਵਿਸ ਲਾਂਚ ਦੇ ਨਾਲ ਡਿਜੀਟਲ ਪੇਮੈਂਟਸ ਮਾਰਕੀਟ 'ਚ ਕਦਮ ਰਖਿਆ ਸੀ।
ਨਵੀਂ ਦਿੱਲੀ: ਵਟਸਐਪ ਨੇ ਇਸ ਸਾਲ ਯੂਪੀਆਈ ਆਧਾਰਤ ਪੇਮੈਂਟਸ ਸਰਵਿਸ ਲਾਂਚ ਦੇ ਨਾਲ ਡਿਜੀਟਲ ਪੇਮੈਂਟਸ ਮਾਰਕੀਟ 'ਚ ਕਦਮ ਰਖਿਆ ਸੀ। ਹੁਣ ਕੰਪਨੀ ਨੇ ਕਿਸੇ ਯੂਜ਼ਰ ਦੇ ਖਾਤੇ 'ਚ ਪੈਸੇ ਤਬਦੀਲ ਕਰਨ ਦਾ ਇਕ ਹੋਰ ਤਰੀਕਾ ਪੇਸ਼ ਕੀਤਾ ਹੈ, ਜੋ ਇਸ ਨੂੰ ਹੋਰ ਆਸਾਨ ਬਣਾਉਂਦਾ ਹੈ। ਹੁਣ ਤਕ ਯੂਜ਼ਰਸ ਨੂੰ ਪੈਸੇ ਪਾਉਣ ਤੋਂ ਬਾਅਦ, ਯੂਪੀਆਈ ਪਿਨ ਭਰ ਕੇ, ਭੁਗਤਾਨ ਲਈ ਅੱਗੇ ਦੀ ਪਰਿਕਿਰਿਆ ਪੂਰੀ ਕਰਨੀ ਹੁੰਦੀ ਸੀ। ਹੁਣ ਯੂਜ਼ਰਸ ਕਿਊਆਰ ਕੋਡ ਸਕੈਨ ਕਰ ਕੇ, ਤੇਜ਼ੀ ਤੋਂ ਪੈਸੇ ਟਰਾਂਸਫ਼ਰ ਕਰ ਸਕਦੇ ਹਨ।
WhatsApp
ਵਟਸਐਪ ਐਂਡਰਾਇਡ ਦੇ ਬੀਟਾ ਵਰਜ਼ਨ 'ਚ QR ਕੋਡ ਸਕੈਨਿੰਗ ਪੇਮੈਂਟ ਦਾ ਤਰੀਕਾ ਉਪਲਬਧ ਹੈ। ਸਾਨੂੰ ਬੀਟਾ ਐਪ ਦੇ ਵਰਜ਼ਨ 2.18.93 'ਚ ਇਹ ਨਵਾਂ ਤਰੀਕਾ ਮਿਲਿਆ। ਇਹ ਐਪ ਵਰਜ਼ਨ Google Play beta Programme ਜ਼ਰੀਏ ਉਪਲਬਧ ਹੈ। ਆਉ ਜਾਣਦੇ ਹਾਂ ਕਿ ਵਟਸਐਪ ਪੇਮੈਂਟਸ ਦੇ ਨਵੇਂ ਤਰੀਕੇ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਨ . . .
WhatsApp
ਸਟੈਪ 1 : ਐਪ 'ਚ ਜਾਉ ਅਤੇ ਸੈਟਿੰਗਜ਼ ਪੇਜ ਖੋਲ੍ਹੋ
ਸਟੈਪ 2 : ‘Payments’ ਵਿਕਲਪ 'ਤੇ ਟੈਪ ਕਰੋ
ਸਟੈਪ 3 : ਲਿਸਟ 'ਚ ਹੇਠਾਂ ਦਿਖ ਰਹੇ ‘New Payment’ ਵਿਕਲਪ 'ਤੇ ਟੈਪ ਕਰੋ
ਸਟੈਪ 4 : ਇਸ ਤੋਂ ਬਾਅਦ ‘Scan QR code’ ਵਿਕਲਪ 'ਤੇ ਟੈਪ ਕਰੋ
WhatsApp Money Transfer
ਇਹ ਕਰਨ ਤੋਂ ਬਾਅਦ ਸਕਰੀਨ 'ਤੇ ਕੋਡ ਸਕੈਨਰ ਦਿਖ ਜਾਵੇਗਾ ਹੁਣ ਤੁਸੀਂ ਪੈਸੇ ਭੇਜਣ ਵਾਲੇ (ਸੇੈਂਡਰ) ਦੀ ਸਕਰੀਨ 'ਤੇ ਦਿਖ ਰਿਹਾ ਕੋਡ ਸਕੈਨ ਕਰ ਸਕਦੇ ਹੋ ਅਤੇ ਬਿਨਾਂ ਯੂਪੀਆਈ ਨੰਬਰ ਪਾਏ ਪੇਮੈਂਟ ਦੀ ਪਰਿਕਿਰਿਆ ਪੂਰੀ ਕਰ ਸਕਦੇ ਹੋ।
ਜੇਕਰ ਤੁਸੀਂ ਪੈਸੇ ਮੰਗਵਾ ਰਹੇ ਹੋ, ਤਾਂ QR code ਕਿਵੇਂ ਦਿਸਦਾ ਹੈ ?
ਜਿਵੇਂ ਕਿ ਅਸੀਂ ਦਸਿਆ ਹੈ ਸਟੈਪ 1 ਅਤੇ ਸਟੈਪ 2 ਉਸੇ ਤਰ੍ਹਾਂ ਹੀ ਕਰੋ। ਇਸ ਤੋਂ ਬਾਅਦ ਸੱਭ ਤੋਂ ਉੱਤੇ ਦਿਤੇ ਤਿੰਨ ਡਾਟ ਵਿਕਲਪ 'ਤੇ ਟੈਪ ਕਰੋ। ਫਿਰ ‘Show QR code’ ਆਪਸ਼ਨ 'ਤੇ ਜਾਉ। ਇਸ ਤੋਂ ਬਾਅਦ ਪੈਸੇ ਭੇਜਣ ਵਾਲਾ ਯੂਜ਼ਰ ਪੈਸੇ ਭੇਜਣ ਲਈ ਕੋਡ ਨੂੰ ਸਕੈਨ ਕਰ ਪਾਵੇਗਾ।
WhatsApp
ਦਸ ਦਈਏ ਕਿ ਇਸ ਮਹੀਨੇ ਵਟਸਐਪ ਨੇ ਇਕ ਨਵਾਂ ਪੇਮੇਂਟ ਇਨਟਰਫ਼ੇਸ ਲਾਂਚ ਕੀਤਾ ਸੀ, ਜਿਸ ਦੇ ਜ਼ਰੀਏ ਯੂਜ਼ਰ ਸੈਟਿੰਗਜ਼ ਪੇਜ 'ਤੇ ਜਾ ਕੇ ਪੇਮੈਂਟ ਕਰ ਸਕਦੇ ਸਨ। ਇਸ ਤੋਂ ਪਹਿਲਾਂ ਕਿਸੇ ਲੈਣ-ਦੇਣ ਲਈ ਯੂਜ਼ਰਸ ਨੂੰ ਜਿਸ ਨੂੰ ਪੈਸੇ ਭੇਜਣੇ ਹਨ ਉਸ ਦੀ ਚੈਟ ਥਰੇਡ ਨੂੰ ਖੋਲ ਕੇ ਪੇਮੈਂਟ ਵਿਕਲਪ 'ਤੇ ਕਲਿਕ ਕਰਨਾ ਹੁੰਦਾ ਸੀ।
WhatsApp
ਹਾਲ ਹੀ 'ਚ ਵਟਸਐਪ ਨੇ ਐਲਾਨ ਕੀਤਾ ਸੀ ਕਿ ਕੰਪਨੀ ਨੇ ਪੇਮੈਂਟ ਵਿਕਲਪਾਂ ਲਈ ਦੇਸ਼ ਦੇ ਕਈ ਬੈਂਕਾਂ ਨਾਲ ਸਾਂਝੇ ਕੀਤੇ ਹਨ। ਬੈਂਕਾਂ ਦੀ ਇਸ ਲਿਸਟ 'ਚ ICICI Bank, HDFC Bank, Axis Bank, SBI, Yes Bank ਅਤੇ ਕਈ ਦੂਜੇ ਬੈਂਕ ਸ਼ਾਮਲ ਹਨ। ਰੈਗੂਲਰ ਬੈਂਕਾਂ ਦੇ ਇਲਾਵਾ, ਵਟਸਐਪ ਨੇ ਏਅਰਟੈੱਲ ਪੇਮੈਂਟਸ ਬੈਂਕ ਦੇ ਨਾਲ ਵੀ ਸਾਂਝੇ ਕੀਤੇ ਹੈ।