
ਨਵੰਬਰ 'ਚ ਕਿਸ ਤਾਰੀਖ ਨੂੰ ਗੇਮਜ਼ ਦੀ Launching ਹੋਵੇਗੀ। ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਵੀਂ ਦਿੱਲੀ- ਭਾਰਤ 'ਚ PUBG ਦਾ ਦੇਸੀ ਵਰਜਣ FAUG Games ਦਾ ਟੀਜ਼ਰ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਾਰਤ 'ਚ ਕੁਝ ਸਮੇਂ ਪਹਿਲਾ ਹੀ PUBG ਗੇਮ ਤੇ ਬੈਨ ਲਗਾ ਦਿੱਤਾ ਗਿਆ ਸੀ ਪਰ ਇਸ ਤੋਂ ਕੁਝ ਦਿਨ ਬਾਅਦ ਹੀ PUBG ਨੂੰ ਟੱਕਰ ਦੇਣ ਵਾਲੀ FAUG Games ਦਾ ਐਲਾਨ ਕੀਤਾ ਗਿਆ ਸੀ।
ਕੀ ਹੈ FAU-G ਗੇਮ
FAU-G ਗੇਮ ਨੂੰ nCore Games ਕੰਪਨੀ ਨੇ ਬਣਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ FAUG Games ਗੇਮ ਨੂੰ ਇਸ ਸਾਲ ਨਵੰਬਰ 'ਚ ਭਾਰਤ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਨਵੰਬਰ 'ਚ ਕਿਸ ਤਾਰੀਖ ਨੂੰ ਗੇਮਜ਼ ਦੀ Launching ਹੋਵੇਗੀ। ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
Good always triumphs over evil,
— nCORE Games (@nCore_games) October 25, 2020
the light will always conquer the darkness.
May victory bless Fearless And United Guards, our FAU-G.
Launching in November 2020!
Happy #Dussehra@akshaykumar @BharatKeVeer @vishalgondal #AtmanirbharBharat #FAUG pic.twitter.com/dZJgiVTxeT
ਕੰਪਨੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
nCore Games ਵੱਲੋਂ ਆਫੀਸ਼ੀਅਲ Twitter ਹੈਂਡਲ ਤੋਂ ਬੀਤੇ ਐਤਵਾਰ ਨੂੰ ਇਕ ਟਵੀਟ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਕਿ ਚੰਗਿਆਈ ਹਮੇਸ਼ਾ ਬੁਰਾਈ 'ਤੇ ਜਿੱਤ ਪਾਉਂਦੀ ਹੈ। ਪ੍ਰਕਾਸ਼ ਹਮੇਸ਼ਾ ਅੰਧੇਰੇ 'ਤੇ ਜਿੱਤ ਪ੍ਰਾਪਤ ਕਰਦਾ ਹੈ। ਅਜਿਹੇ 'ਚ ਫੀਅਰਲੈੱਸ ਐਂਡ ਯੂਨਾਈਟਿਡ ਗਾਰਡਜ਼ ਨੂੰ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇੰਡੀਅਨ ਗੇਮ ਡਿਵੈੱਲਪਮੈਂਟ ਕੰਪਨੀ nCore Games ਦੇ ਕੋ-ਫਾਊਡਰ Vishal Gondal ਨੇ ਦਾਅਵਾ ਕੀਤਾ ਕਿ ਗੇਮ ਦੂਜੇ ਇੰਟਰਨੈਸ਼ਨਲ ਗੇਮਜ਼ ਨੂੰ ਟੱਕਰ ਦੇਵੇਗਾ।
ਗੌਰਤਲਬ ਹੈ ਕਿ FAUG ਗੇਮ ਕੰਪਨੀ ਨੂੰ ਐਂਟੀ ਚਾਇਨਾ ਬੇਸਡ ਕਿਹਾ ਜਾ ਸਕਦਾ ਹੈ। ਫਿਲਹਾਲ ਸ਼ੁਰੂਆਤੀ ਟੀਜਰ ਵੀਡੀਓ ਨਾਲ ਇਸ ਗੱਲ ਦਾ ਖੁਲਾਸਾ ਹੋ ਰਿਹਾ ਹੈ। ਇਸ ਗੇਮ ਦਾ ਐਲਾਨ ਵੀ ਅਜਿਹੇ ਸਮੇਂ 'ਚ ਹੋਇਆ ਜਿਸ ਸਮੇਂ ਭਾਰਤ 'ਚ ਗਲਵਾਨ ਘਾਟੀ ਦੀ ਘਟਨਾ ਨੂੰ ਲੈ ਕੇ ਐਂਟੀ ਚਾਇਨਾ ਸੈਟੀਮੈਂਟ ਸਿਖਰਾਂ 'ਤੇ ਸੀ।