
ਮੋਬਾਈਲ ਯੂਜ਼ਰ ਅਕਸਰ ਬੈਟਰੀ ਜਲਦੀ ਚਾਰਜ ਨਾ ਹੋਣ ਦੀ ਮੁਸ਼ਕਲ ਤੋਂ ਪ੍ਰੇਸ਼ਾਨ ਹੁੰਦੇ ਹਨ।
ਮੋਬਾਈਲ ਯੂਜ਼ਰ ਅਕਸਰ ਬੈਟਰੀ ਜਲਦੀ ਚਾਰਜ ਨਾ ਹੋਣ ਦੀ ਮੁਸ਼ਕਲ ਤੋਂ ਪ੍ਰੇਸ਼ਾਨ ਹੁੰਦੇ ਹਨ। ਕਈ ਵਾਰ ਨਵੀਂ ਡਿਵਾਇਸ ਵੀ ਫ਼ੋਨ ਦੀ ਬੈਟਰੀ ਨੂੰ ਪੂਰਾ ਚਾਰਜ ਕਰਨ ਵਿਚ ਜ਼ਿਆਦਾ ਸਮਾਂ ਲੈਣ ਲਗਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਕੁੱਝ ਆਮ ਸੁਝਾਅ ਨੂੰ ਫ਼ਾਲੋ ਕਰੋਗੇ ਤਾਂ ਤੁਹਾਡਾ ਸਮਾਰਟਫ਼ੋਨ ਜਲਦੀ ਚਾਰਜ ਹੋ ਸਕਦਾ ਹੈ। ਅੱਜ ਅਸੀਂ ਅਜਿਹੇ ਹੀ ਕੁੱਝ ਆਮ ਸੁਝਾਅ ਦਸ ਰਹੇ ਹਾਂ। Charge smartphones fasterਕੰਪਨੀ ਦੇ ਚਾਰਜਰ ਨਾਲ ਹੀ ਚਾਰਜ ਕਰੀਏ
ਸਮਾਰਟਫ਼ੋਨ ਨੂੰ ਹਮੇਸ਼ਾ ਕੰਪਨੀ ਦੇ ਚਾਰਜਰ ਨਾਲ ਹੀ ਚਾਰਜ ਕਰੋ। ਜੋ ਚਾਰਜਰ ਜਿਸ ਫ਼ੋਨ ਦੇ ਨਾਲ ਆਇਆ ਹੈ, ਉਸ ਨੂੰ ਉਸੇ ਨਾਲ ਚਾਰਜ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਨਕਲੀ ਚਾਰਜਰ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਸਮਾਰਟਫ਼ੋਨ ਲਈ ਖ਼ਤਰਨਾਕ ਹੋ ਸਕਦਾ ਹੈ। ਅਜਿਹੀ ਕੰਪਨੀ ਦੇ ਚਾਰਜਰ ਦਾ ਇਸਤੇਮਾਲ ਕਰਨ ਨਾਲ ਵੀ ਬਚੋ, ਜਿਸ ਦਾ ਤੁਸੀਂ ਨਾਮ ਹੀ ਨਹੀਂ ਜਾਣਦੇ ਹੋ। ਇਸ ਤਰ੍ਹਾਂ ਦੀਆਂ ਕੰਪਨੀਆਂ ਸਸਤੇ ਭਾਅ 'ਤੇ ਪ੍ਰੋਡਕਟਸ ਵੇਚਦੀਆਂ ਹਨ ਪਰ ਇਹ ਡਿਵਾਇਸ ਲਈ ਚੰਗੇ ਨਹੀਂ ਹੁੰਦੇ।Charge smartphones fasterਇਨ੍ਹਾਂ ਸੁਝਾਵਾਂ ਨਾਲ ਜਲਦੀ ਚਾਰਜ ਹੋ ਜਾਵੇਗਾ ਫ਼ੋਨ
- ਫ਼ੋਨ ਨੂੰ ਅਸਲੀ ਚਾਰਜਰ ਨਾਲ ਹੀ ਚਾਰਜ ਕਰੋ। ਦੂਜੇ ਚਾਰਜਰ ਦਾ ਇਸਤੇਮਾਲ ਫ਼ੋਨ ਦੀ ਚਾਰਜਿੰਗ ਸਪੀਡ ਨੂੰ ਘਟ ਕਰ ਸਕਦਾ ਹੈ।
- ਚਾਰਜਿੰਗ ਦੇ ਸਮੇਂ ਫ਼ੋਨ ਨੂ ਏਅਰਪਲੇਨ ਮੋਡ 'ਤੇ ਲਗਾ ਦਵੋ। ਅਜਿਹਾ ਕਰਨ ਨਾਲ ਫ਼ੋਨ ਜਲਦੀ ਚਾਰਜ ਹੋਵੇਗਾ।
- ਫ਼ੋਨ ਚਾਰਜ ਕਰਦੇ ਸਮੇਂ ਵਾਈ-ਫਾਈ ਅਤੇ ਬਲੂਟੁੱਥ ਕਨੈਕਟਿਵਿਟੀ ਬੰਦ ਕਰ ਦਵੋ।Charge smartphones faster- ਜ਼ਿਆਦਾਤਰ ਸਮਾਰਟ ਫ਼ੋਨ 'ਚ ਬੈਟਰੀ ਸੇਵਰ ਮੋਡ ਹੁੰਦਾ ਹੈ। ਚਾਰਜਿੰਗ ਸਮੇਂ ਬੈਟਰੀ ਸੇਵਰ ਮੋਡ ਨੂੰ ਆਨ ਰਖੋ।
- ਫ਼ੋਨ ਦੀ ਚਮਕ ਘਟ ਕਰ ਦਵੋ। ਇਸ ਨਾਲ ਜਲਦੀ ਚਾਰਜ ਹੋਵੇਗਾ।
- ਚਾਰਜਿੰਗ ਦੌਰਾਨ ਡਾਟਾ ਆਫ਼ ਕਰ ਦਵੋ।