Samsung Galaxy J2 (2018) ਭਾਰਤ 'ਚ ਲਾਂਚ, ਜਾਣੋ ਕੀਮਤ
Published : Apr 28, 2018, 4:14 pm IST
Updated : Apr 28, 2018, 4:14 pm IST
SHARE ARTICLE
Samsung launches Galaxy J2 (2018)
Samsung launches Galaxy J2 (2018)

ਸੈਮਸੰਗ ਨੇ ਭਾਰਤ 'ਚ ਅਪਣਾ ਨਵਾਂ ਬਜਟ ਸਮਾਰਟਫ਼ੋਨ ਪੇਸ਼ ਕਰ ਦਿਤਾ ਹੈ ਜਿਸ ਦਾ ਨਾਂਅ Samsung Galaxy J2 (2018) ਹੈ। ਇਸ ਫ਼ੋਨ ਦੀ ਕੀਮਤ ...

ਨਵੀਂ ਦਿੱਲੀ : ਸੈਮਸੰਗ ਨੇ ਭਾਰਤ 'ਚ ਅਪਣਾ ਨਵਾਂ ਬਜਟ ਸਮਾਰਟਫ਼ੋਨ ਪੇਸ਼ ਕਰ ਦਿਤਾ ਹੈ ਜਿਸ ਦਾ ਨਾਂਅ Samsung Galaxy J2 (2018) ਹੈ। ਇਸ ਫ਼ੋਨ ਦੀ ਕੀਮਤ 8190 ਰੁਪਏ ਹੈ। ਇਸ ਬਜਟ ਫ਼ੋਨ 'ਚ ਸੈਮਸੰਗ ਮਾਲ ਫ਼ੀਚਰ ਹੋਵੇਗਾ। ਸਪੈਸਿਫ਼ਿਕੇਸ਼ਨਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਜ਼ੀ ਜੇ2 (2018) 'ਚ 5 ਇੰਚ ਕਿਊਐਚਡੀ ਸੁਪਰ ਐਮੋਲੇਡ ਡਿਸਪਲੇ ਦਿਤਾ ਹੈ ਜਿਸ ਦਾ ਰੈਜ਼ੋਲਿਊਸ਼ਨ 540x960 ਪਿਕਸਲ ਹੈ।

Samsung launches Galaxy J2 (2018)Samsung launches Galaxy J2 (2018)

ਇਹ ਹੈਂਡਸੈਟ 1.4 ਗੀਗਾ ਹਰਟਜ਼ ਕਵਾਡ - ਕੋਰ ਸਨੈਪਡਰੈਗਨ ਪ੍ਰੋਸੈਸਰ, 2 ਜੀਬੀ ਰੈਮ, 16 ਜੀਬੀ ਇੰਟਰਨਲ ਮੈਮੋਰੀ (256 ਜੀਬੀ ਦਾ ਸਪੋਰਟ) ਅਤੇ 2600 ਐਮਏਐਚ ਦੀ ਬੈਟਰੀ ਨਾਲ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ 'ਤੇ 8 ਮੈਗਾਪਿਕਸਲ ਦਾ ਆਟੋਫ਼ੋਕਸ ਕੈਮਰਾ ਹੈ। ਸੈਲਫ਼ੀ ਅਤੇ ਵੀਡੀਓ ਚੈਟ ਲਈ ਫ਼ਰੰਟ 'ਚ 5 ਮੈਗਾਪਿਕਸਲ ਦਾ ਸੈਂਸਰ ਦਿਤਾ ਗਿਆ ਹੈ।

Samsung launches Galaxy J2 (2018)Samsung launches Galaxy J2 (2018)

ਸੈਮਸੰਗ ਨੇ ਅਪਣੇ ਇਸ ਐਂਟਰੀ ਲੈਵਲ ਸਮਾਰਟਫ਼ੋਨ ਲਈ ਟੇਲੀਕਾਮ ਕੰਪਨੀ ਰਿਲਾਇੰਸ ਜੀਓ 2,750 ਰੁਪਏ ਦਾ ਕੈਸ਼ਬੈਕ ਦੇਵੇਗੀ। ਇਸ ਕੈਸ਼ਬੈਕ ਤੋਂ ਬਾਅਦ ਇਸ ਫ਼ੋਨ ਦੀ ਕੀਮਤ 6000 ਰੁਪਏ ਤੋਂ ਵੀ ਘੱਟ ਰਹਿ ਜਾਵੇਗੀ। ਇਸ ਕੈਸ਼ਬੈਕ ਨੂੰ ਪਾਉਣ ਲਈ ਉਪਭੋਗਤਾਵਾਂ ਨੂੰ 198 ਜਾਂ 299 ਰੂਪਏ ਦਾ ਹਰ ਮਹੀਨੇ ਰਿਚਾਰਜ ਕਰਵਾਉਣਾ ਹੋਵੇਗਾ।  

Samsung launches Galaxy J2 (2018)Samsung launches Galaxy J2 (2018)

ਇਸ ਤੋਂ ਇਲਾਵਾ, ਪਹਿਲਾਂ 10 ਰਿਚਾਰਜ 'ਤੇ ਉਪਭੋਗਤਾਵਾਂ ਨੂੰ ਐਕਸਟਰਾ 10GB ਡਾਟਾ ਮਿਲੇਗਾ। ਕੰਪਨੀ ਨੇ ਜੇ2 ਸੀਰਿਜ਼ ਦੇ ਪਿਛਲੇ ਹੈਂਡਸੈਟ ਦੀ ਤਰ੍ਹਾਂ ਸੈਮਸੰਗ ਗਲੈਕਜ਼ੀ J2 (2018) ਫ਼ੋਨ ਨੂੰ ਗੋਲਡ, ਬਲੈਕ ਅਤੇ ਪਿੰਕ ਕਲਰ ਵੇਰੀਐਂਟ 'ਚ ਪੇਸ਼ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement