ਜੇ ਅਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਤਾਂ ਹੋ ਜਾਓ ਸਾਵਧਾਨ, ਬੰਦ ਹੋ ਜਾਣਗੀਆਂ ਇਹ ਸਹੂਲਤਾਂ
Published : Nov 28, 2022, 10:12 am IST
Updated : Nov 28, 2022, 10:12 am IST
SHARE ARTICLE
Aadhaar card
Aadhaar card

5, 10 ਅਤੇ 15 ਸਾਲਾਂ ਵਿਚ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਹੈ

 

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਆਧਾਰ ਸਬੰਧੀ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਮੁਤਾਬਕ ਆਧਾਰ ਕਾਰਡ ਬਣਾਉਣ ਦੇ 10 ਸਾਲ ਪੂਰੇ ਹੋਣ 'ਤੇ ਇਸ 'ਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਛਾਣ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਜੇਕਰ ਤੁਸੀਂ ਵੀ ਅਪਡੇਟ ਨਹੀਂ ਕਰਦੇ ਤਾਂ ਰਾਸ਼ਨ, ਪੈਨਸ਼ਨ ਵਰਗੀਆਂ ਸਹੂਲਤਾਂ ਲੈਣ 'ਚ ਦਿੱਕਤ ਆ ਸਕਦੀ ਹੈ।

ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੇ 5 ਸਾਲਾਂ ਤੋਂ ਆਧਾਰ ਨੰਬਰ ਦੀ ਵਰਤੋਂ ਨਹੀਂ ਕੀਤੀ ਹੈ, ਉਨ੍ਹਾਂ ਦਾ ਆਧਾਰ ਨੰਬਰ ਅਨਐਕਟਿਵ ਹੋ ਜਾਂਦਾ ਹੈ। ਅਜਿਹੇ ਆਧਾਰ ਨੰਬਰਾਂ ਨੂੰ ਕਿਸੇ ਵੀ ਸਹੂਲਤ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ਆਧਾਰ ਕਾਰਡ ਧਾਰਕ ਨਾ ਤਾਂ ਨਵਾਂ ਸਿਮ ਖਰੀਦ ਸਕਣਗੇ ਅਤੇ ਨਾ ਹੀ ਦੂਜੇ ਪਲੇਟਫਾਰਮਾਂ 'ਤੇ ਆਧਾਰ ਦੀ OTP ਵੈਰੀਫਿਕੇਸ਼ਨ ਕਰ ਸਕਣਗੇ।

ਯਾਨੀ 5, 10 ਅਤੇ 15 ਸਾਲਾਂ ਵਿਚ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਆਧਾਰ ਨੂੰ ਔਨਲਾਈਨ ਅਤੇ ਔਫ਼ਲਾਈਨ ਦੋਹਾਂ ਤਰੀਕਿਆਂ ਨਾਲ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨੂੰ ਪੰਜਾਬ ਆਧਾਰ ਪੋਰਟਲ ਰਾਹੀਂ ਆਨਲਾਈਨ ਅੱਪਡੇਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਇੱਥੇ ਸਿਰਫ਼ ਦਸਤਾਵੇਜ਼ਾਂ ਦੇ ਅਧਾਰ 'ਤੇ ਸੀਮਤ ਅਪਡੇਟਸ ਸੰਭਵ ਹਨ। ਫਿੰਗਰ ਪ੍ਰਿੰਟ, ਫੋਟੋ ਅਤੇ ਰੈਟੀਨਾ ਸਕੈਨ ਵੀ ਆਧਾਰ ਕੇਂਦਰਾਂ 'ਤੇ ਅਪਡੇਟ ਹੋ ਜਾਂਦਾ ਹੈ।

ਜਨਵਰੀ 2009 ਵਿਚ, ਕੇਂਦਰ ਨੇ ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਦੀ ਸਥਾਪਨਾ ਕੀਤੀ ਅਤੇ ਸਤੰਬਰ 2010 ਵਿਚ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲ੍ਹੇ ਤੋਂ ਆਧਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। 2012 ਤੱਕ ਜਿਨ੍ਹਾਂ ਨੇ ਆਧਾਰ ਬਣਵਾਇਆ ਸੀ। ਹੁਣ ਉਨ੍ਹਾਂ ਨੂੰ 10 ਸਾਲ ਪੁਰਾਣੇ ਆਧਾਰ ਕਾਰਡ ਦੇ ਰਿਕਾਰਡ ਵਿਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਛਾਣ ਨੂੰ ਅਪਡੇਟ ਕਰਨਾ ਹੋਵੇਗਾ।

ਬਾਲਗ ਆਧਾਰ ਨੂੰ ਹਰ 10 ਸਾਲ ਅਤੇ ਬੱਚਿਆਂ ਨੂੰ ਹਰ 5, 10 ਅਤੇ 15 ਸਾਲ ਬਾਅਦ ਅਪਡੇਟ ਕਰਨਾ ਹੁੰਦਾ ਹੈ। 5 ਸਾਲ ਤੱਕ ਦੇ ਬੱਚਿਆਂ ਦੇ ਫਿੰਗਰ ਪ੍ਰਿੰਟਸ ਨੂੰ ਸਕੈਨ ਨਹੀਂ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਪਣੇ ਆਧਾਰ ਨੂੰ ਐਕਟਿਵ ਰੱਖਣ ਲਈ ਬਾਇਓਮੈਟ੍ਰਿਕ ਡੇਟਾ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਬੱਚੇ ਦੇ ਚਿਹਰੇ ਦੀ ਸ਼ਕਲ ਹਰ ਪੰਜ ਸਾਲ ਬਾਅਦ ਬਦਲਦੀ ਹੈ। ਇਸ ਲਈ ਉਨ੍ਹਾਂ ਦੇ ਆਧਾਰ ਕਾਰਡ 'ਚ ਉਨ੍ਹਾਂ ਦੀ ਫੋਟੋ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਆਧਾਰ ਕੇਂਦਰ 'ਤੇ ਬਾਇਓਮੈਟ੍ਰਿਕ ਅੱਪਡੇਟ ਕਰਨ ਨਾਲ ਕੰਮ ਹੋ ਜਾਂਦਾ ਹੈ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਨਹੀਂ ਹੈ। 

ਇਹ ਸੱਚ ਹੈ ਕਿ ਜੇਕਰ ਆਧਾਰ ਨੰਬਰ ਦੀ ਵਰਤੋਂ 5 ਸਾਲਾਂ ਵਿੱਚ ਇੱਕ ਵਾਰ ਵੀ ਨਹੀਂ ਕੀਤੀ ਜਾਂਦੀ ਤਾਂ ਇਹ ਕੰਮ ਨਹੀਂ ਕਰਦਾ। ਇਸ ਨੂੰ ਐਕਟਿਵ ਕਾਰਡ ਕਿਹਾ ਜਾ ਸਕਦਾ ਹੈ। ਹਾਲਾਂਕਿ, ਕਾਰਡ ਧਾਰਕ ਅਪਡੇਟ ਕਰਵਾ ਕੇ ਅਸੁਵਿਧਾ ਤੋਂ ਬਚ ਸਕਦੇ ਹਨ। ਫਿਲਹਾਲ 10 ਸਾਲ ਪੁਰਾਣੇ ਆਧਾਰ ਨੰਬਰ ਨੂੰ ਅਪਡੇਟ ਨਾ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਟਿਆਲਾ ਵਿਚ 250 ਲੋਕ ਆਧਾਰ ਨਾਲ ਸਬੰਧਤ ਕੰਮ ਕਰਵਾਉਣ ਲਈ ਆ ਰਹੇ ਹਨ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement