ਆਧਾਰ ਕਾਰਡ ਖੋਹ ਜਾਣ ਤੇ ਇਸ ਐਪ ਨਾਲ ਹੋਵੇਗਾ ਕੰਮ
Published : Dec 28, 2018, 10:13 am IST
Updated : Dec 28, 2018, 10:13 am IST
SHARE ARTICLE
 mAadhaar App
mAadhaar App

ਆਧਾਰ ਕਾਰਡ ਹੁਣ ਕੇਵਲ ਪਹਿਚਾਣ ਪੱਤਰ ਨਹੀਂ ਰਹਿ ਗਿਆ ਹੈ। ਇਸ ਦੀ ਜ਼ਰੂਰਤ ਹਰ ਜਗ੍ਹਾ ਹੁੰਦੀ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਮੁਨਾਫ਼ਾ ਲੈਣਾ ਹੈ ਤਾਂ ਆਧਾਰ ...

ਨਵੀਂ ਦਿੱਲੀ (ਭਾਸ਼ਾ) :- ਆਧਾਰ ਕਾਰਡ ਹੁਣ ਕੇਵਲ ਪਹਿਚਾਣ ਪੱਤਰ ਨਹੀਂ ਰਹਿ ਗਿਆ ਹੈ। ਇਸ ਦੀ ਜ਼ਰੂਰਤ ਹਰ ਜਗ੍ਹਾ ਹੁੰਦੀ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਮੁਨਾਫ਼ਾ ਲੈਣਾ ਹੈ ਤਾਂ ਆਧਾਰ ਵੈਰੀਫਿਕੇਸ਼ਨ ਪਹਿਲਾਂ ਕੀਤਾ ਜਾਂਦਾ ਹੈ। ਜ਼ਿਆਦਾਤਰ ਜਗ੍ਹਾਵਾਂ 'ਤੇ ਆਧਾਰ ਨੂੰ ਜ਼ਰੂਰੀ ਕਰ ਦਿਤਾ ਗਿਆ ਹੈ। ਅਜਿਹੇ ਵਿਚ ਜੇਕਰ ਤੁਹਾਡਾ ਆਧਾਰ ਕਾਰਡ ਖੋਹ ਜਾਂਦਾ ਹੈ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਹੈ ਪਰ ਅਸੀਂ ਤੁਹਾਨੂੰ ਇਕ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਜੇਕਰ ਤੁਹਾਡਾ ਕਾਰਡ ਖੋਹ ਵੀ ਜਾਂਦਾ ਹੈ ਤਾਂ ਵੀ ਕੰਮ ਹੋ ਜਾਵੇਗਾ।

AadhaarAadhaar

ਇਸ ਦੇ ਲਈ UIDAI ਨੇ mAadhaar ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਨੂੰ ਅਪਣੇ ਮੋਬਾਈਲ ਫੋਨ ਵਿਚ ਡਾਉਨਲੋਡ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਹਾਡਾ ਆਧਾਰ ਤੁਹਾਡੇ ਮੋਬਾਈਲ ਵਿਚ ਹੋਵੇਗਾ। ਹਾਲਾਂਕਿ mAadhaar ਐਪ ਨੂੰ ਯੂਜ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਰਜਿਸਟਰਡ ਮੋਬਾਈਲ ਨੰਬਰ ਨਹੀਂ ਹੈ ਤਾਂ ਤੁਹਾਨੂੰ ਆਧਾਰ ਸੈਂਟਰ ਜਾ ਕੇ ਨਵਾਂ ਨੰਬਰ ਅਪਡੇਟ ਕਰਵਾਉਣਾ ਹੋਵੇਗਾ। ਇਸ ਐਪ ਵਿਚ  QR ਕੋਰਡ ਅਤੇ ਈ - KYC ਦਾ ਵੀ ਫੀਚਰ ਦਿਤਾ ਗਿਆ ਹੈ।

UIDAIUIDAI

ਕਿਤੇ ਵੀ ਇਸਦਾ ਇਸਤੇਮਾਲ ਆਧਾਰ ਕਾਰਡ ਦੀ ਤਰ੍ਹਾਂ ਕਰ ਸਕਦੇ ਹਾਂ।  mAadhaar ਦਾ ਇਸਤੇਮਾਲ ਕਰਨ ਲਈ ਪਲੇ ਸਟੋਰ 'ਤੇ ਜਾਓ ਅਤੇ ਇਸ ਨੂੰ ਡਾਉਨਲੋਡ ਕਰ ਲਓ। ਐਪ ਨੂੰ ਪਾਸਵਰਡ ਨਾਲ ਸੁਰੱਖਿਅਤ ਕਰ ਲਓ। ਐਪ ਖੋਲ੍ਹਣ 'ਤੇ ਆਧਾਰ ਨੰਬਰ ਪਾਉਣਾ ਹੋਵੇਗਾ ਅਤੇ ਹੋਰ ਜਾਣਕਾਰੀਆਂ ਭਰਨੀਆਂ ਹੋਣਗੀਆਂ। ਰਜਿਸਟਰਡ ਨੰਬਰ 'ਤੇ ਓਟੀਪੀ ਆਵੇਗਾ। ਓਟੀਪੀ ਪਾਉਣ ਤੋਂ ਬਾਅਦ ਇਹ ਐਪ ਪੂਰੀ ਤਰ੍ਹਾਂ ਵੇਰੀਫਾਈ ਹੋ ਜਾਵੇਗਾ ਅਤੇ ਤੁਸੀਂ ਬਾਇਓਮੈਟਰੀ ਡੇਟਾ ਲਾਕ ਅਤੇ ਅਨਲਾਕ ਕਰ ਸਕੋਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement