ਆਧਾਰ ਕਾਰਡ ਨਾ ਹੋਣ 'ਤੇ ਦਾਖ਼ਲਾ ਦੇਣੋਂ ਇਨਕਾਰ ਨਹੀਂ ਕਰ ਸਕਦੇ ਸਕੂਲ : ਯੂਆਈਡੀਏਆਈ
Published : Sep 6, 2018, 1:30 pm IST
Updated : Sep 6, 2018, 1:30 pm IST
SHARE ARTICLE
Schools Child Aadhaar
Schools Child Aadhaar

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਕਿਹਾ ਕਿ ਸਕੂਲ ਆਧਾਰ ਕਾਰਡ ਦੀ ਘਾਟ ਵਿਚ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ...

ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਕਿਹਾ ਕਿ ਸਕੂਲ ਆਧਾਰ ਕਾਰਡ ਦੀ ਘਾਟ ਵਿਚ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਹਨ ਅਤੇ ਅਜਿਹਾ ਕਰਨਾ ਗ਼ੈਰ ਕਾਨੂੰਨੀ ਕਰਾਰ ਦਿਤਾ ਜਾਵੇਗਾ। ਯੂਆਈਡੀਏਆਈ ਨੇ ਸਕੂਲਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਥਾਨਕ ਬੈਂਕਾਂ, ਡਾਕ ਦਫ਼ਤਰਾਂ, ਰਾਜ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਪਣੇ ਕੰਪਲੈਕਸ ਵਿਚ ਬੱਚਿਆਂ ਦਾ ਆਧਾਰ ਕਾਰਡ ਬਣਵਾਉਣ ਅਤੇ ਉਸ ਨੂੰ ਅਪਡੇਟ ਕਰਾਉਣ ਲਈ ਵਿਸ਼ੇਸ਼ ਕੈਂਪ ਲਗਾਉਣ। 

AadhaarAadhaar

ਯੂਆਈਡੀਏਆਈ ਨੇ ਕਿਹਾ ਕਿ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਆਧਾਰ ਕਾਰਡ ਦੀ ਵਜ੍ਹਾ ਨਾਲ ਕਿਸੇ ਵੀ ਬੱਚੇ ਨੂੰ ਲਾਭ ਅਤੇ ਉਸ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ। ਯੂਆਈਡੀਏਆਈ ਨੇ ਇਸ ਦੇ ਨਾਲ ਚਿਤਾਵਨੀ ਵੀ ਦਿਤੀ ਕਿ ਜੇਕਰ ਬੱਚਿਆਂ ਨੂੰ ਆਧਾਰ ਕਾਰਡ ਦੇ ਬਿਨਾਂ ਦਾਖ਼ਲਾ ਦੇਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ ਤਾਂ ਉਹ ਕਾਨੂੰਨ ਦੇ ਗ਼ੈਰ ਕਾਨੂੰਨੀ ਹੋਵੇਗਾ ਅਤੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ। ਯੂਆਈਡੀਏਆਈ ਦਾ ਇਹ ਕਦਮ ਵਿਦਿਆਰਥੀਆਂ ਅਤੇ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਲਈ ਵੱਡੀ ਰਾਹਤ ਹੈ, ਜਿਨ੍ਹਾਂ ਦੇ ਕੋਲ ਆਧਾਰ ਕਾਰਡ ਨਹੀਂ ਸੀ।

AadhaarAadhaar

ਯੂਆਈਡੀਏਆਈ ਨੇ ਕਿਹਾ ਕਿ ਜਦੋਂ ਤਕ ਅਜਿਹੇ ਵਿਦਿਆਰਥੀਆਂ ਦੇ ਲਈ ਆਧਾਰ ਨੰਬਰ ਜਾਰੀ ਨਹੀਂ ਹੋ ਜਾਂਦਾ ਅਤੇ ਬਾਇਓਮੈਟ੍ਰਿਕ ਨੂੰ ਅਪਡੇਟ ਨਹੀਂ ਕਰ ਦਿਤਾ ਜਾਂਦਾ, ਉਦੋਂ ਤਕ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਪਛਾਣ ਸਥਾਪਿਤ ਕਰਨ ਦੇ ਹੋਰ ਤਰੀਕਿਆਂ ਜ਼ਰੀਏ ਮੁਹੱਈਆ ਕਰਵਾਈਆਂ ਜਾਣ। 

ਇਹ ਵੀ ਪੜ੍ਹੋ : ਇੰਨੀ ਦਿਨੀਂ ਜੇਕਰ ਤੁਹਾਨੂੰ ਨਵਾਂ ਮੋਬਾਈਲ ਸਿਮ ਚਾਹੀਦਾ ਹੈ ਜਾਂ ਫੇਰ ਨਵਾਂ ਖਾਤਾ ਖੁਲ੍ਹਵਾਉਣ ਹੈ, ਹਰ ਚੀਜ਼ ਵਿਚ ਤੁਹਾਨੂੰ ਅਪਣਾ ਆਧਾਰ ਦੇਣਾ ਜ਼ਰੂਰੀ ਹੈ। ਬੈਂਕ ਖਾਤੇ ਤੋਂ ਲੈ ਕੇ ਛੋਟੇ-ਮੋਟੇ ਕੰਮਾਂ ਚ ਵੀ ਅੱਜਕਲ੍ਹ ਆਧਾਰ ਕਾਰਡ ਮੰਗੇ ਜਾਂਦੇ ਹਨ। ਆਧਾਰ ਦੀ ਮਦਦ ਨਾਲ ਹੁਣ ਤੁਸੀਂ ਆਸਾਨੀ ਨਾਲ ਇਨਕਮ ਟੈਕਸ ਰਿਟਰਨ ਵੀ ਭਰ ਸਕਦੇ ਹੋ ਪਰ ਕੀ ਤੁਸੀਂ ਕਦੇ ਕਦੇ ਸੋਚਿਆ ਹੈ ਜੇਕਰ ਤੁਹਾਡਾ ਅਧਾਰ ਕਾਰਡ ਕਿਧਰੇ ਖੋ ਜਾਵੇ ਤਾਂ ਤੁਸੀਂ ਕੀ ਕਰੋਗੇ। ਜੇਕਰ ਨਹੀਂ ਸੋਚਿਆ ਤਾਂ ਕੋਈ ਨਹੀਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਹਾਡੀ ਇਹ ਮੁਸ਼ਕਿਲ ਹੱਲ ਹੋ ਸਕਦੀ ਹੈ।

Aadhaar CardAadhaar Card

”9419 ਨੇ ਹਾਲ ਹੀ ਚ ਇਕ ਟਵੀਟ ਦੇ ਜ਼ਰੀਏ ਦੱਸਿਆ ਕਿ ਕੋਈ ਵੀ ਵਿਅਕਤੀ ਹੁਣ ਘਰ ਬੈਠੇ ਆਪਣਾ ਆਧਾਰ ਕਾਰਡ ਪਾ ਸਕਦਾ ਹੈ। ਇਸ ਲਈ ਤੁਹਾਨੂੰ ਬੱਸ 'resident.uidai.gov.in/find-uid-eid' ਤੇ ਜਾਣਾ ਹੋਵੇਗਾ। ”9419 ਨੇ ਟਵੀਟ ਚ ਲਿਖਿਆ ਕਿ 'ਆਧਾਰ ਗਵਾਚ ਗਿਆ?...ਘਬਰਾਓ ਨਾ। ਇਸ ਪੇਜ 'https://resident.uidai.gov.in/find-uid-eid' ਤੇ ਜਾਓ ਅਤੇ ਆਪਣਾ ਆਧਾਰ ਕਾਰਡ ਦੋਬਾਰਾ ਡਾਊਨਲੋਡ ਕਰ ਲਵੋ। ਆਪਣਾ ਅਧਾਰ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ 'resident.uidai.gov.in/find-uid-eid'ਤੇ ਜਾਣਾ ਹੋਵੇਗਾ। ਜਿਸ ਤੋਂ ਬਾਅਦ ਤੁਸੀਂ ”9419 ਦੇ ਆਫੀਸ਼ੀਅਲ ਪੇਜ ਤੇ ਪਹੁੰਚ ਜਾਓਗੇ।

Aadhaar CardAadhaar Card

'Retrieve 594/”94' ਤੇ ਪਹੁੰਚਣ ਤੋਂ ਬਾਅਦ ਤੁਸੀਂ '1adhaar Number' ਜਾਂ '5nrolment Number' ਜਿਸ ਨੂੰ ਵੀ ਰਿਕਵਰ ਕਰਨਾ ਚਾਹੁੰਦੇ ਹੋ ਉੱਥੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੀ ਪਰਸਨਲ ਡਿਟੇਲਸ ਜਿਵੇਂ ਤੁਹਾਡਾ ਨਾਂਅ, ਈ-ਮੇਲ, ਫ਼ੋਨ ਨੰਬਰ ਭਰੋ ਅਤੇ 'Send O“P' ਆਪਸ਼ਨ ਤੇ ਕਲਿਕ ਕਰੋ। 'Send O“P' ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਤੇ ਓਟੀਪੀ ਮਿਲੇਗਾਕ ਜਿਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement