
ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਦਸਿਆ ਕਿ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਕਾਲੇ ਬਾਜ਼ਾਰ ’ਚ ਪਾ ਦਿਤੀ ਹੈ।
ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਦਸਿਆ ਕਿ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਕਾਲੇ ਬਾਜ਼ਾਰ ’ਚ ਪਾ ਦਿਤੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਚਲਿਆ ਹੈ ਕਿ ਇਹ ਜਾਣਕਾਰੀ ਉਥੇ ਮੁਫ਼ਤ ਵਿਚ ਉਪਲਬਧ ਕਰਵਾਈ ਜਾ ਰਹੀ ਹੈ। ਕੰਪਨੀ ਨੇ ਇਕ ਬਲਾਗ ਵਿਚ ਕਿਹਾ, ‘ਨੌਕਰੀ ਦੀ ਤਲਾਸ਼ ਕਰ ਰਹੇ 2.91 ਕਰੋੜ ਭਾਰਤੀ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ।
Hackers
ਆਮ ਤੌਰ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਨੇ ਖ਼ਾਸ ਧਿਆਨ ਖਿੱਚਿਆ ਕਿਉਂਕਿ ਇਸ ਵਿਚ ਬਹੁਤ ਸਾਰੀ ਨਿੱਜੀ ਜਾਣਕਾਰੀ ਵੀ ਸ਼ਾਮਲ ਹੈ। ਇਸ ਜਾਣਕਾਰੀ ਵਿਚ ਸਿਖਿਆ, ਪਤਾ, ਈ-ਮੇਲ, ਫ਼ੋਨ, ਯੋਗਤਾ, ਤਜਰਬਾ ਆਦਿ ਵੀ ਸ਼ਾਮਲ ਹੈ। ਸਾਈਬਲ ਨੇ ਹਾਲ ਹੀ ਵਿਚ ਫੇਸਬੁੱਕ ਅਤੇ ਅਨਅਕੈਡਮੀ ਦੀ ਹੈਕਿੰਗ ਦੀ ਵੀ ਜਾਣਕਾਰੀ ਦਾ ਪ੍ਰਗਟਾਵਾ ਕੀਤਾ ਸੀ।
File photo
ਸਾਈਬਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਈਬਰ ਅਪਰਾਧੀ ਇਸ ਤਰ੍ਹਾਂ ਦੀ ਨਿੱਜੀ ਜਾਣਕਾਰੀ ਦੀ ਤਾਕ ਵਿਚ ਰਹਿੰਦੇ ਹਨ ਤਾਂ ਜੋ ਉਨ੍ਹਾਂ ਦੇ ਨਾਂ ਅਤੇ ਪਛਾਣ ਚੋਰੀ ਕਰ ਕੇ ਘਪਲਾ ਜਾਂ ਫਿਰ ਜਾਸੂਸੀ ਆਦਿ ਕਰ ਸਕਣ। ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੇ ਸੱਭ ਤੋਂ ਵੱਡੇ ਈ-ਲਰਨਿੰਗ ਪਲੇਟਫ਼ਾਰਮ ਅਨਅਕੈਡਮੀ ਦੇ ਹੈਕ ਹੋਣ ਦੀ ਖ਼ਬਰ ਮਿਲੀ ਸੀ।
hackers
ਉਸ ਸਮੇਂ ਵੀ ਇਸ ਦੀ ਜਾਣਕਾਰੀ ਯੂ.ਐਸ. ਬੇਸਡ ਸਕਿਉਰਿਟੀ ਫ਼ਰਮ ਸਾਈਬਲ ਨੇ ਦਿਤੀ ਸੀ, ਜਿਸ ਮੁਤਾਬਕ ਹੈਕਰਜ਼ ਨੇ ਇਸ ਦੇ ਸਰਵਰ ਨੂੰ ਹੈਕ ਕਰ ਕੇ 2.2 ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਜਾਣਕਾਰੀ ਚੋਰੀ ਕੀਤੀ ਸੀ। ਦਸਿਆ ਗਿਆ ਹੈ ਕਿ ਇਸ ਜਾਣਕਾਰੀ ਨੂੰ ਕਾਲੇ ਬਾਜ਼ਾਰ ’ਚ ਆਨਲਾਈਨ ਵੇਚਿਆ ਜਾ ਰਿਹਾ ਹੈ।
Hackers
ਇਨ੍ਹਾਂ ਵਿਚ ਵਿਪਰੋ, ਇਨਫੋਸਿਸ, ਕਾਂਗਨਿਜੇਂਡਟ, ਗੂਗਲ ਅਤੇ ਫੇਸਬੁੱਕ ਦੇ ਕਰਮਚਾਰੀਆਂ ਦੀ ਵੀ ਜਾਣਕਾਰੀ ਸੀ। ਸਕਿਓਰਿਟੀ ਫ਼ਰਮ ਦੀ ਰੀਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਅਨਅਕੈਡਮੀ ਦੇ 21,909,707 ਡੇਟਾ ਲੀਕ ਹੋਏ, ਜਿਨ੍ਹਾਂ ਦੀ ਕੀਮਤ 2,000 ਅਮਰੀਕੀ ਡਾਲਰ ਹੈ। ਰੀਪੋਰਟ ਮੁਤਾਬਕ ਅਨਅਕੈਡਮੀ ਦੀ ਵੈੱਬਸਾਈਟ ਤੋਂ ਜੋ ਜਾਣਕਾਰੀ ਲੀਕ ਹੋਈ ਹੈ, ਉਸ ਵਿਚ ਵਿਦਿਆਰਥੀ ਦਾ ਨਾਂ, ਪਾਸਵਰਡ, ਈ-ਮੇਲ ਆਈ.ਡੀ., ਕੰਪਿਊਟਰ ਦਾ ਪਤਾ, ਪੂਰਾ ਨਾਂ ਅਤੇ ਅਕਾਊਂਟ ਪ੍ਰੋਫ਼ਾਈਲ ਆਦਿ ਕਈ ਜ਼ਰੂਰੀ ਜਾਣਕਾਰੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਕਿ ਅਨਅਕੈਡਮੀ ਦੀ ਮਾਰਕਹਟ ਕੀਮਤ 500 ਮਿਲੀਅਨ ਡਾਲਰ (ਕਰੀਬ 3,798 ਕਰੋੜ ਰੁਪਏ) ਹੈ।