Twitter ਲਾਈਵ ਚੈਟ ਦੌਰਾਨ ਗਲਤ ਕਾਮੈਂਟ ਕੀਤਾ ਤਾਂ ਅਕਾਉਂਟ ਹੋਵੇਗਾ ਬਲਾਕ
Published : Jul 29, 2018, 5:54 pm IST
Updated : Jul 29, 2018, 5:54 pm IST
SHARE ARTICLE
Twitter
Twitter

ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਗਲਤ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਕੜਾ ਕਦਮ ਚੁੱਕਿਆ ਹੈ। ਟਵਿਟਰ ਨੇ ਕਿਹਾ ਹੈ ਕਿ ਉਹ 10...

ਨਵੀਂ ਦਿੱਲੀ : ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਗਲਤ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਕੜਾ ਕਦਮ ਚੁੱਕਿਆ ਹੈ। ਟਵਿਟਰ ਨੇ ਕਿਹਾ ਹੈ ਕਿ ਉਹ 10 ਅਗਸਤ ਨਾਲ ਉਸ ਦੇ ਲਾਈਵ ਸਟ੍ਰੀਮਿੰਗ ਪਲੇਟਫਾਰਮ ਪੇਰਿਸਕੋਪ 'ਤੇ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਅਕਾਉਂਟ ਬਲਾਕ ਕਰ ਸਕਦਾ ਹੈ। ਟਵਿਟਰ ਲਗਾਤਾਰ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਅਕਾਉਂਟਸ ਦੀ ਜਾਂਚ ਕਰੇਗਾ। ਨਾਲ ਹੀ ਉਨ੍ਹਾਂ ਨੂੰ ਬੰਦ ਕਰਨ ਵਿਚ ਪੇਰਿਸਕੋਪ ਕੰਮਿਉਨਿਟੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਲਾਗੂ ਕਰੇਗਾ।

TwitterTwitter

ਪੇਰਿਸਕੋਪ ਬਲਾਗਪੋਸਟ ਦੇ ਮੁਤਾਬਕ, ਟਵਿਟਰ 'ਤੇ ਸੁਰੱਖਿਅਤ ਮਾਹੌਲ ਬਣਾਉਣ ਦੇ ਸਾਡੇ ਕੋਸ਼ਿਸ਼ਾਂ ਦੇ ਵੱਲ ਇਕ ਕਦਮ ਵਧਾਉਂਦੇ ਹੋਏ ਅਸੀਂ ਪੇਰਿਸਕੋਪ ਲਾਈਵ ਚੈਟ ਦੇ ਦੌਰਾਨ ਕਾਮੈਂਟਸ ਲਈ ਗਾਈਡਲਾਈਨਸ ਨੂੰ ਜ਼ਿਆਦਾ ਪ੍ਰਭਾਵੀ ਰੂਪ ਨਾਲ ਸ਼ੁਰੂ ਕਰ ਰਹੇ ਹਨ। ਬਲਾਗ ਵਿਚ ਕਿਹਾ ਗਿਆ ਕਿ ਪੇਰਿਸਕੋਪ ਭਾਈਚਾਰੇ ਦੇ ਦਿਸ਼ਾ ਨਿਰਦੇਸ਼ ਪੇਰਿਸਕੋਪ ਅਤੇ ਟਵਿਟਰ ਦੇ ਸਾਰੇ ਪ੍ਰਸਾਰਣ 'ਤੇ ਲਾਗੂ ਹੋਣਗੇ।  

TwitterTwitter

ਬਲਾਗਪੋਸਟ ਵਿਚ ਕਿਹਾ ਗਿਆ ਕਿ ਅਸੀਂ 10 ਅਗਸਤ ਤੋਂ ਬਲਾਕ ਅਕਾਉਂਟ ਦਾ ਰਿਵਿਊ ਕਰ ਕੇ ਇਹ ਦੇਖਣਗੇ ਕਿ ਕੀ ਉਹ ਲਗਾਤਾਰ ਸਾਡੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਹੁਣੇ ਜੇਕਰ ਲਾਈਵ ਦੇ ਦੌਰਾਨ ਕੋਈ ਯੂਜ਼ਰ ਗਲਤ ਕਾਮੈਂਟ ਕਰਦਾ ਹੈ ਤਾਂ ਪਰੇਰਿਸਕੋਪ ਕੁੱਝ ਰੈਂਡਮ ਯੂਜ਼ਰਜ਼ ਨੂੰ ਉਸ ਕਮੈਂਟ ਨੂੰ ਰਿਵਿਊ ਕਰਨ ਲਈ ਕਹਿੰਦਾ ਹੈ। ਜੇਕਰ ਤੁਸੀਂ ਅਜਿਹਾ ਕੋਈ ਕਮੈਂਟ ਦੇਖਦੇ ਹੋ, ਜੋ ਸਾਡੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਕਿਰਪਾ ਉਸ ਨੂੰ ਰਿਪੋਰਟ ਕਰੋ। ਦੱਸ ਦਈਏ ਕਿ ਪੇਰਿਸਕੋਪ ਅਜਿਹਾ ਪਲੈਟਫਾਰਮ ਹੈ ਜਿਸ ਦੇ ਜ਼ਰੀਏ ਕੋਈ ਟਵਿਟਰ ਯੂਜ਼ਰ ਲਾਈਵ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement