
ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗ੍ਰਾਹਕਾਂ ਨੂੰ ਲੁਭਾਉਣ ਲਈ ਇੱਕ ਵਾਰ ਫਿਰ ਤੋਂ ਸ਼ਾਨਦਾਰ ਆਫਰ ਲੈ ਕੇ ਆਈ ਹੈ।
ਨਵੀਂ ਦਿੱਲੀ : ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗ੍ਰਾਹਕਾਂ ਨੂੰ ਲੁਭਾਉਣ ਲਈ ਇੱਕ ਵਾਰ ਫਿਰ ਤੋਂ ਸ਼ਾਨਦਾਰ ਆਫਰ ਲੈ ਕੇ ਆਈ ਹੈ। BSNL ਨੇ ਦੋ ਨਵੇਂ ਪ੍ਰੀਪੇਡ ਪਲੈਨ ਲਾਂਚ ਕੀਤੇ ਹਨ। ਜਿਸ ਨੂੰ ਹੁਣ ਤਕ ਸਾਰੀਆਂ ਨੈਟਵਰਕ ਕੰਪਨੀਆਂ ਦੇ ਮੁਤਾਬਕ ਹੁਣ ਤਕ ਦਾ ਸਭ ਤੋਂ ਸਸਤਾ 4ਜੀ ਡਾਟਾ ਪਲੈਨ ਦੱਸਿਆ ਜਾ ਰਿਹਾ ਹੈ।
4g users on rs 96 and rs 236 prepaid plans
ਜਾਣਕਾਰੀ ਮੁਤਾਬਕ ਬੀਐੱਸਐੱਨਐੱਲ 96 ਰੁਪਏ ਅਤੇ 236 ਰੁਪਏ ਦੇ ਦੋ ਨਵੇਂ ਪ੍ਰੀਪੇਡ ਪਲੈਨ ਲੈ ਕੇ ਆਇਆ ਹੈ। ਇਸ ਨਵੇਂ ਪ੍ਰੀਪੇਡ ਪਲੈਨ ਵਿੱਚ ਖਪਤਕਾਰ ਨੂੰ ਰੋਜ਼ਾਨਾ 10 ਜੀਬੀ ਡਾਟਾ ਮਿਲੇਗਾ। ਬੀ.ਐੱਸ.ਐੱਨ.ਐੱਲ ਨੇ ਇਨ੍ਹਾਂ ਨਵੇਂ ਪਲੈਨ ਨੂੰ ਹੋਰ ਗ੍ਰਾਹਕਾਂ ਨੂੰ ਲੁਭਾਉਣ ਲਈ ਪੇਸ਼ ਕੀਤਾ ਹੈ। ਅਜੇ ਹਾਲ ਵਿੱਚ ਵੋਡਾਫ਼ੋਨ ਨੇ ਵੀ 20 ਰੁਪਏ ਦਾ ਪਲੈਨ ਉਤਾਰਿਆ ਹੈ।
4g users on rs 96 and rs 236 prepaid plans
96 ਰੁਪਏ ਦਾ ਪ੍ਰੀਪੇਡ ਪਲੈਨ
ਬੀਐੱਸਐੱਨਐੱਲ ਦੇ ਗ੍ਰਾਹਕਾਂ ਨੂੰ ਹੁਣ 96 ਰੁਪਏ ਦੇ ਪ੍ਰੀਪੇਡ ਪਲੈਨ ਵਿੱਚ 10ਜੀਬੀ 4ਜੀ ਡਾਟਾ ਮਿਲੇਗਾ। ਇਸ ਪਲੈਨ ਦੀ ਵੈਧਤਾ 28 ਦਿਨਾਂ ਦੀ ਹੋਵੇਗੀ। ਯਾਨੀ ਇਸ ਵਿੱਚ ਕੁੱਲ 280 ਜੀਬੀ ਦਾ ਡਾਟਾ ਮਿਲੇਗਾ। ਹਾਲਾਂਕਿ ਜਿਓ ਦੇ ਮੁਕਾਬਲੇ ਇਹ ਪਲੈਨ ਕਈ ਗੁਣਾ ਜ਼ਿਆਦਾ ਸਸਤਾ ਤੇ ਜ਼ਿਆਦਾ ਡਾਟਾ ਨਾਲ ਭਰਿਆ ਹੋਇਆ ਹੈ।
4g users on rs 96 and rs 236 prepaid plans
236 ਰੁਪਏ ਦੀ ਪ੍ਰੀਪੇਡ ਪਲੈਨ
236 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਬੀਐੱਸਐੱਨਐੱਲ ਦੇ ਗ੍ਰਾਹਕਾਂ ਨੂੰ ਹੁਣ 84 ਦਿਨਾਂ ਦੀ ਵੈਧਤਾ ਮਿਲੇਗੀ। ਇਸ ਪਲੈਨ 'ਚ 840 ਜੀਬੀ ਡਾਟਾ ਮਿਲੇਗਾ।ਦੱਸ ਦੇਈਏ ਕਿ ਬੀਐਸਐਨਐਲ ਨੇ ਇਸ ਤੋਂ ਪਹਿਲਾਂ 1,098 ਰੁਪਏ ਦਾ ਪ੍ਰੀਪੇਡ ਪਲੈਨ ਵੀ ਲਾਂਚ ਕੀਤਾ ਸੀ, ਜਿਸ ਨੂੰ 75 ਦਿਨਾਂ ਲਈ ਵੈਧ ਕੀਤਾ ਗਿਆ ਸੀ।
ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ, ਬੀਐਸਐਨਐਲ ਨੇ ਇਹ ਪ੍ਰੀਪੇਡ ਯੋਜਨਾਵਾਂ ਉਨ੍ਹਾਂ ਬਾਜ਼ਾਰਾਂ ਵਿੱਚ ਉਪਲਬੱਧ ਕਰਵਾਈਆਂ ਹਨ ਜਿਥੇ ਕੰਪਨੀ ਦੀਆਂ 4ਜੀ ਸੇਵਾਵਾਂ ਉਪਲਬੱਧ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।