ਮੋਬਾਇਲ 'ਤੇ ਐਮਰਜੈਂਸੀ ਅਲਰਟ ਵੇਖ ਘਬਰਾਓ ਨਾ, ਭਾਰਤ ਸਰਕਾਰ ਕਰ ਰਹੀ ਹੈ ਟਰਾਇਲ 
Published : Sep 29, 2023, 3:15 pm IST
Updated : Sep 29, 2023, 3:15 pm IST
SHARE ARTICLE
File Photo
File Photo

ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਸਭ ਦੇ ਮੋਬਾਇਲ 'ਤੇ ਐਮਰਜੈਂਸੀ ਅਲਰਟ ਮੈਸੇਜ ਟੈਸਟਿੰਗ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ।

ਨਵੀਂ ਦਿੱਲੀ - ਜੇਕਰ ਤੁਹਾਡੇ ਫੋਨ 'ਤੇ ਵੀ ਅੱਜ ਐਮਰਜੈਂਸੀ ਅਲਰਟ ਆਇਆ ਹੈ ਤਾਂ ਘਬਰਾਓ ਨਾ। ਇਹ ਐਮਰਜੈਂਸੀ ਅਲਰਟ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਹੈ। ਦਰਅਸਲ, ਸਰਕਾਰ ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ। ਦੂਰਸੰਚਾਰ ਵਿਭਾਗ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਸਹਿਯੋਗ ਨਾਲ ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਦੀ ਵਿਆਪਕ ਜਾਂਚ ਕਰ ਰਹੀ ਹੈ। 

ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਸਭ ਦੇ ਮੋਬਾਇਲ 'ਤੇ ਐਮਰਜੈਂਸੀ ਅਲਰਟ ਮੈਸੇਜ ਟੈਸਟਿੰਗ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ। ਮੈਸੇਜ 'ਚ ਲਿਖਿਆ ਹੈ ਕਿ ਇਹ ਐੱਨ.ਡੀ.ਐੱਮ.ਏ ਦੀ ਐਮਰਜੈਂਸੀ ਚਿਤਾਵਨੀ ਪ੍ਰਣਾਲੀ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਦੀ ਵਰਤੋਂ ਕਰਕੇ ਭੇਜਿਆ ਗਿਆ ਇਕ ਨਮੂਨਾ ਟੈਸਟ ਸੁਨੇਹਾ ਹੈ। ਇਸ ਲਈ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। 

file photo

 

ਇਸ ਟੈਸਟਿੰਗ ਨਾਲ ਸਰਕਾਰ ਐਮਰਜੈਂਸੀ ਸਰਕਾਰ ਵੱਲੋਂ ਕੁਝ ਦਿਨਾਂ ਤੋਂ ਟੈਕਸਟ ਮੈਸੇਜ ਕਰਕੇ ਸੁਚੇਤ ਕੀਤਾ ਗਿਆ ਸੀ ਜਿਸ ਵਿਚ ਲਿਖਿਆ ਸੀ ਕਿ ਦੂਰਸੰਚਾਰ ਵਿਭਾਗ, ਭਾਰਤ ਸਰਕਾਰ, ਐੱਨ.ਡੀ.ਐੱਮ.ਏ. ਦੇ ਨਾਲ ਸੈੱਲ ਬ੍ਰਾਡਕਾਸਟ ਦਾ ਪ੍ਰੀਖਣ ਕਰ ਰਿਹਾ ਹੈ। ਤੁਹਾਨੂੰ ਆਵਾਜ਼/ਵਾਈਬ੍ਰੇਟ ਦੇ ਨਾਲ ਮੋਬਾਇਲ 'ਤੇ ਟੈਸਟ ਮੈਸੇਜ ਪ੍ਰਾਪਤ ਹੋ ਸਕਦੇ ਹਨ। ਇਹ ਮੈਸੇਜ ਟੈਸਟਿੰਗ ਪ੍ਰਕਿਰਿਆ ਦਾ ਹਿੱਸਾ ਹਨ, ਕੋਈ ਅਸਲ ਐਮਰਜੈਂਸੀ ਦੀ ਸਥਿਤੀ ਦਾ ਸੰਕੇਤ ਨਹੀਂ ਹਨ। ਇਨ੍ਹਾਂ 'ਤੇ ਤੁਹਾਡੇ ਵੱਲੋਂ ਕਿਸੇ ਵੀ ਕਾਰਵਾਈ ਦੀ ਲੋੜ ਨਹੀਂ ਹੈ। 

ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਇਕ ਅਤਿ-ਆਧੁਨਿਕ ਤਕਨਾਲੋਜੀ ਨੂੰ ਦਰਸਾਉਂਦਾ ਹੈ ਜੋ ਸਾਨੂੰ ਨਿਰਧਾਰਿਤ ਭੂਗੋਲਿਕ ਖੇਤਰਾਂ ਦੇ ਅੰਦਰ ਸਾਰੇ ਮੋਬਾਈਲ ਡਿਵਾਈਸਾਂ 'ਤੇ ਨਾਜ਼ੁਕ ਅਤੇ ਸਮਾਂ-ਸਬੰਧਤ ਆਫ਼ਤ ਪ੍ਰਬੰਧਨ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਦੇ ਯੋਗ ਬਣਾਉਂਦਾ ਹੈ, ਚਾਹੇ ਪ੍ਰਾਪਤਕਰਤਾ ਨਿਵਾਸੀ ਜਾਂ ਵਿਜ਼ਟਰ ਹੋਣ।
ਦੂਰਸੰਚਾਰ ਵਿਭਾਗ (DOT) ਭਾਰਤ ਵਿਚ ਦੂਰਸੰਚਾਰ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਵਿਕਾਸ ਸੰਬੰਧੀ ਨੀਤੀਆਂ ਬਣਾਉਣ ਲਈ ਜ਼ਿੰਮੇਵਾਰ ਹੈ।

ਸਾਡਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਦੇ ਹੋਏ ਸਾਰੇ ਨਾਗਰਿਕਾਂ ਲਈ ਕਿਫਾਇਤੀ ਅਤੇ ਪ੍ਰਭਾਵਸ਼ਾਲੀ ਦੂਰਸੰਚਾਰ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਇਸ ਮੈਸਜ (ਪਹਿਲਕਦਮੀ) ਦਾ ਉਦੇਸ਼ ਆਫ਼ਤਾਂ ਦੌਰਾਨ ਸੰਕਟਕਾਲੀਨ ਸੰਚਾਰ ਨੂੰ ਮਜ਼ਬੂਤ ਕਰਨਾ ਅਤੇ ਸਾਡੇ ਸਤਿਕਾਰਤ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਤਰਜੀਹ ਦੇਣਾ ਹੈ। ਵੱਖ-ਵੱਖ ਮੋਬਾਈਲ ਆਪਰੇਟਰਾਂ ਅਤੇ ਸੈੱਲ ਪ੍ਰਸਾਰਣ ਪ੍ਰਣਾਲੀਆਂ ਦੀ ਐਮਰਜੈਂਸੀ ਚੇਤਾਵਨੀ ਪ੍ਰਸਾਰਣ ਸਮਰੱਥਾ ਦੀ ਕੁਸ਼ਲਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਹ ਟਰਾਇਲ ਸਮੇਂ-ਸਮੇਂ 'ਤੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿਚ ਕਰਵਾਏ ਜਾਣਗੇ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement