
ਮਾਰੂਤੀ ਸੁਜ਼ੂਕੀ ਇੰਡੀਆ ਦੀ ਤੀਜੀ ਜਨਰੇਸ਼ਨ ਸਵਿਫ਼ਟ ਲਾਂਚ ਹੋਣ ਤੋਂ ਬਾਅਦ ਹੀ ਨਵੇਂ ਰਿਕਾਰਡ ਬਣਾ ਰਹੀ ਹੈ। 10 ਹਫ਼ਤੇ ਪਹਿਲਾਂ ਮਾਰਕੀਟ 'ਚ ਆਈ ਸਵਿਫ਼ਟ ਦੀ ਕੁਲ...
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਦੀ ਤੀਜੀ ਜਨਰੇਸ਼ਨ ਸਵਿਫ਼ਟ ਲਾਂਚ ਹੋਣ ਤੋਂ ਬਾਅਦ ਹੀ ਨਵੇਂ ਰਿਕਾਰਡ ਬਣਾ ਰਹੀ ਹੈ। 10 ਹਫ਼ਤੇ ਪਹਿਲਾਂ ਮਾਰਕੀਟ 'ਚ ਆਈ ਸਵਿਫ਼ਟ ਦੀ ਕੁਲ ਬੁਕਿੰਗ 1 ਲੱਖ ਯੂਨਿਟਸ 'ਤੇ ਪਹੁੰਚ ਗਈ ਹੈ। ਇਸ ਲਿਹਾਜ ਨਾਲ ਹਰ ਮਿਨਟ ਔਸਤਨ ਇਕ ਸਵਿਫ਼ਟ ਦੀ ਬੁਕਿੰਗ ਕੀਤੀ ਜਾ ਰਹੀ ਹੈ ਜੋ ਕਿ ਅਪਣੇ ਆਪ ਇਕ ਰਿਕਾਰਡ ਹੈ। ਇਸ ਰਿਕਾਰਡ ਨੇ ਕੇਵਲ ਦੂਜੀ ਕੰਪਨੀਆਂ ਨੂੰ ਟੱਕਰ ਨਹੀਂ ਦਿਤੀ ਹੈ ਬਲਕਿ ਨੰਬਰ ਦੇ ਮਾਮਲੇ 'ਚ ਇਹ ਅਪਣੀ ਦੀ ਕੰਪਨੀ ਦੇ ਦੂਜੇ ਬਰਾਂਡ ਤੋਂ ਵੀ ਅੱਗੇ ਨਿਕਲ ਗਈ ਹੈ। ਨਵੀਂ ਸਵਿਫ਼ਟ ਨੇ ਇਸ ਅੰਕੜੀਆਂ ਦੇ ਨਾਲ ਹੀ ਕੰਪਨੀ ਦੀ ਬੈਸਟ ਸੇਲਿੰਗ ਕਾਰਾਂ ਵਰਗੇ ਨਵੀਂ ਡੀਜ਼ਾਈਰ ਅਤੇ ਬੋਲੈਨੋ ਨੂੰ ਵੀ ਪਿੱਛੇ ਛੱਡ ਦਿਤਾ ਹੈ।
Maruti Swift
3 ਤੋਂ 4 ਮਹੀਨੇ ਹੈ ਸਵਿਫ਼ਟ ਦੀ ਵੇਟਿੰਗ
ਗੁਜ਼ਰੇ ਮਹੀਨੇ ਆਟੋ ਐਕਸਪੋ 'ਚ ਲਾਂਚ ਹੋਈ ਸਵਿਫ਼ਟ ਦੇ ਵਿਭਿਨ ਵੈਰੀਐਂਟ ਲਈ ਵੇਟਿੰਗ ਪੀਰੀਅਡ ਪਹਿਲਾਂ ਹੀ 3 ਤੋਂ 4 ਮਹੀਨੇ ਤਕ ਪਹੁੰਚ ਗਿਆ ਹੈ। ਮਾਰੂਤੀ ਸੁਜ਼ੂਕੀ ਦੇ ਸੀਨਿੀਅਰ ਐਕਜ਼ੀਕਿਊਟਿਵ ਡਾਈਰੈਕਟਰ (ਮਾਰਕੀਟਿੰਗ ਐਂਡ ਸੇਲਜ਼) ਆਰ.ਐਸ. ਕਲਸੀ ਨੇ ਕਿਹਾ ਕਿ ਸਾਡੇ ਕੁੱਝ ਬੈਸਟ ਸੇਰਲਜ਼ - ਨਵੀਂ ਡੀਜ਼ਾਈਰ ਅਤੇ ਬੋਲੈਨੋ ਨੇ ਬੇਹੱਦ ਵਧੀਆ ਪਰਫ਼ਾਰਮੈਂਸ ਦਿਤਾ ਹੈ ਪਰ ਉਹ ਵੀ ਇਸ ਲੈਂਡਮਾਰਕ (1 ਲੱਖ ਬੁਕਿੰਗ) ਨੂੰ ਲਾਂਚ ਹੋਣ ਦੇ ਇਹਨੇ ਘੱਟ ਸਮੇਂ 'ਚ ਹਾਸਲ ਨਹੀਂ ਕਰ ਪਾਏ ਹਨ।
Maruti Swift
33 ਫ਼ੀ ਸਦੀ ਬੁਕਿੰਗ ਟਾਪ ਵੈਰੀਐਂਟ ਦੇ ਲਈ
ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਦੇ ਲਈ ਸਵਿਫ਼ਟ ਦੇ ਟਾਪ ਵੈਰਿੀਐਂਟ ਦੇ 33 ਫ਼ੀ ਸਦੀ ਮਾਡਲਾਂ ਦੀ ਬੁਕਿੰਗ ਹੋਈ ਹੈ ਜੋ ਕਿ ਆਟੋ ਗਿਅਰ ਸ਼ਿਫ਼ਟ ਤਕਨੀਕੀ ਦਾ ਆਫ਼ਰ ਦਿੰਦੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਤੋਂ ਅਜੋਕੇ ਦੌਰ 'ਚ ਕਾਰ ਚਲਾਉਣ ਵਾਲਿਆਂ ਦੀ ਸੱਭ ਤੋਂ ਵੱਡੀ ਚਿੰਤਾ ਦੂਰ ਹੋਈ ਹੈ। ਨਵੀਂ ਸਵਿਫ਼ਟ ਬਿਹਤਰ ਐਕਸਲਰੇਸ਼ਨ ਪਰਫ਼ਾਰਮੈਂਸ, ਜ਼ਿਆਦਾ ਥਾਂ ਅਤੇ ਜ਼ਿਆਦਾ ਕੰਫ਼ਰਟੇਬਲ ਡਰਾਈਵਿੰਗ ਤਜ਼ਰਬਾ ਦਿੰਦੀ ਹੈ।
Maruti Swift
ਸਵਿਫ਼ਟ ਦੀ ਹਰ ਜਨਰੇਸ਼ਨ ਰਹੀ ਮਸ਼ਹੂਰ
ਸਵਿਫ਼ਟ ਨੂੰ ਸੱਭ ਤੋਂ ਪਹਿਲਾਂ ਭਾਰਤ 'ਚ ਸਾਲ 2005 'ਚ ਲਾਂਚ ਕਿਤਾ ਗਿਆ ਸੀ। ਪਹਿਲੀ ਜਨਰੇਸ਼ਨ ਸਵਿਫ਼ਟ ਨੇ ਦੇਸ਼ 'ਚ ਪ੍ਰੀਮੀਅਮ ਹੈਚਬੈਕ ਸੀਜਮੈਂਟ ਨੂੰ ਖਡ਼ਾ ਕਿਤਾ। ਪਹਿਲੀ ਜਨਰੇਸ਼ਨ ਨੂੰ ਮਈ 2005 ਤੋਂ ਜੂਨ 2011 ਤਕ ਵੇਚਿਆ ਗਿਆ। ਇਸ ਦੌਰਾਨ ਕੰਪਨੀ ਨੇ ਸਵਿਫ਼ਟ ਦੀ 6,06,004 ਯੂਨਿਟ ਵੇਚੇ। ਇਸ ਤੋਂ ਬਾਅਦ ਕੰਪਨੀ ਨੇ ਸਵਿਫ਼ਟ ਦੇ ਦੂਜੇ ਜਨਰੇਸ਼ਨ ਨੂੰ ਜੁਲਾਈ 2011 'ਚ ਲਾਂਚ ਕਿਤਾ। ਦੂਜੇ ਜਨਰੇਸ਼ਨ ਨੂੰ ਦਿਸੰਬਰ 2017 ਤਕ 11.9 ਲੱਖ ਯੂਨਿਟ ਨੂੰ ਵੇਚਿਆ ਜੋਕਿ ਪਹਿਲਾਂ ਜਨਰੇਸ਼ਨ ਤੋਂ ਕਰੀਬ ਦੁੱਗਣਾ ਹੈ। ਇਹ ਕੰਪਨੀ ਦੀ ਟਾਪ ਪਰਫ਼ਾਰਮਿੰਗ ਕਾਰਾਂ 'ਚੋਂ ਇਕ ਹੈ ਅਤੇ ਦੇਸ਼ 'ਚ ਵਿਕਣ ਵਾਲੀ ਟਾਪ 5 ਕਾਰਾਂ 'ਚ ਇਸ ਦਾ ਨਾਂ ਰਹਿੰਦਾ ਹੈ।