
ਸ਼ਾਉਮੀ ਦੇ ਫੈਨਜ਼ ਲਈ ਨਵਾਂ ਰੈਡਮੀ ਨੋਟ 5 ਸਮਾਰਟਫ਼ੋਨ ਖਰੀਦਣ ਦਾ ਇਕ ਹੋਰ ਮੌਕਾ ਹੈ। ਕੰਪਨੀ ਇਕ ਵਾਰ ਫਿਰ ਇਸ ਦੀ ਫ਼ਲੈਸ਼ ਸੇਲ ਆਨਲਾਇਨ ਕਰਨ ਵਾਲੀ ਹੈ।
ਨਵੀਂ ਦਿੱਲੀ: ਸ਼ਾਉਮੀ ਦੇ ਫੈਨਜ਼ ਲਈ ਨਵਾਂ ਰੈਡਮੀ ਨੋਟ 5 ਸਮਾਰਟਫ਼ੋਨ ਖਰੀਦਣ ਦਾ ਇਕ ਹੋਰ ਮੌਕਾ ਹੈ। ਕੰਪਨੀ ਇਕ ਵਾਰ ਫਿਰ ਇਸ ਦੀ ਫ਼ਲੈਸ਼ ਸੇਲ ਆਨਲਾਇਨ ਕਰਨ ਵਾਲੀ ਹੈ। ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਸ਼ਾਉਮੀ ਰੈਡਮੀ ਨੋਟ 5 ਦੀ ਫਲੈਸ਼ ਸੇਲ ਆ ਰਹੀ ਹੈ। ਅਕਸਰ ਬੁੱਧਵਾਰ ਨੂੰ ਫਲੈਸ਼ ਸੇਲ ਨਿਕਲਦੀ ਹੈ ਪਰ ਇਸ ਵਾਰ ਇਹ ਅਜ ਯਾਨੀ ਸ਼ੁੱਕਰਵਾਰ ਨੂੰ ਆ ਰਹੀ ਹੈ।
Redmi sale
ਰੈਡਮੀ ਨੋਟ 5 ਦੇ ਇਲਾਵਾ ਸ਼ਾਉਮੀ ਦੋ ਹੋਰ ਸਮਾਰਟਫ਼ੋਨ, ਰੈਡਮੀ 5 ਅਤੇ ਰੈਡਮੀ 5ਏ ਨੂੰ ਵੀ ਆਨਲਾਇਨ ਵੇਚੇਗੀ। Redmi Note 5 ਦੀ ਫ਼ਲੈਸ਼ ਸੇਲ ਫਲਿਪਕਾਰਟ ਅਤੇ Mi.com 'ਤੇ ਆਵੇਗੀ। ਉਥੇ ਹੀ Redmi 5 ਕੇਵਲ ਐਮਾਜ਼ੋਨ ਇੰਡੀਆ 'ਤੇ ਅਤੇ Redmi 5A ਸਮਾਰਟਫ਼ੋਨ ਕੇਵਲ Mi.com 'ਤੇ ਮਿਲੇਗਾ। ਇਸ ਤਿੰਨਾਂ ਹੀ ਸਮਾਰਟਫ਼ੋਨ ਦੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਵੇਗੀ। ਆਉ ਜੀ ਜਾਣਦੇ ਹਾਂ ਇਹਨਾਂ ਤਿੰਨਾਂ ਸਮਾਰਟਫ਼ੋਨ ਬਾਰੇ।
Redmi sale
Redmi Note 5 ਦੀ ਕੀਮਤ ਅਤੇ ਸਪੈਸਿਫੀਕੇਸ਼ਨ
ਸ਼ਾਉਮੀ ਰੈਡਮੀ ਨੋਟ 5 ਦੀ ਭਾਰਤ 'ਚ ਕੀਮਤ 9,999 ਰੁਪਏ ਹੈ। ਇਸ ਦੇ 3 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਮੈਮਰੀ ਵੇਰੀਐਂਟ ਦੀ ਕੀਮਤ ਹੈ। ਇਸ ਦੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਆਪਸ਼ਨ ਵਾਲੇ ਵੇਰੀਐਂਟ ਦੀ ਕੀਮਤ 13,999 ਰੁਪਏ ਹੋਵੇਗੀ। ਇਸ 'ਚ 5.99 ਇੰਚ ਦੀ ਫੁੱਲ ਐਚਡੀ ਸਕਰੀਨ ਹੋਵੇਗੀ। 2GHz ਆਕਟਾਕੋਰ Snapdragon 625 ਪ੍ਰੋਸੈੱਸਰ ਹੋਵੇਗਾ। ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਜੋ ਕਿ ਡਿਊਲ ਟੋਨ ਡਿਊਲ ਐਲਈਡੀ ਫ਼ਲੈਸ਼ ਤੋਂ ਲੈਸ ਹੋਵੇਗਾ। ਸੈਲਫ਼ੀ ਲਈ ਇਸ 'ਚ 5 ਮੈਗਾਪਿਕਸਲ ਦਾ ਸੈਂਸਰ ਦਿਤਾ ਜਾਵੇਗਾ। ਕਨੈਕਟਿਵਿਟੀ ਲਈ ਇਸ 'ਚ Wi-Fi, Bluetooth 4.2, Infrared, microUSB 2.0 ਅਤੇ ਫਿੰਗਰਪ੍ਰਿੰਟ ਸੈਂਸਰ ਦਿਤੇ ਜਾਣਗੇ। ਇਸ ਦੀ ਬੈਟਰੀ ਸਮਰਥਾ 4,000 ਐਮਏਐਚ ਕੀਤੀ ਹੈ ਅਤੇ ਇਹ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ।
Redmi
Redmi 5 ਦੀ ਕੀਮਤ ਅਤੇ ਸਪੈਸਿਫਿਕੇਸ਼ਨ
ਉਥੇ ਹੀ ਰੈਡਮੀ 5 ਸਮਾਰਟਫ਼ੋਨ ਦੀ ਗੱਲ ਕਰੀਏ ਤਾਂ ਇਸ ਦੀ ਭਾਰਤ 'ਚ ਕੀਮਤ 7,999 ਰੁਪਏ ਹੈ। ਇਹ ਇਸ ਦੇ 2 ਜੀਬੀ ਰੈਮ ਅਤੇ 16 ਜੀਬੀ ਇੰਟਰਨਲ ਮੈਮਰੀ ਵਾਲੇ ਵੇਰੀਐਂਟ ਦੀ ਕੀਮਤ ਹੈ। 3 ਜੀਬੀ ਅਤੇ 32 ਜੀਬੀ ਵਾਲਾ ਕੰਬਿਨੇਸ਼ਨ ਤੁਹਾਨੂੰ 8,999 ਰੁਪਏ ਅਤੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੈਮਰੀ ਵਾਲਾ ਕੰਬਿਨੇਸ਼ਨ 10,999 ਰੁਪਏ 'ਚ ਮਿਲੇਗਾ। ਇਸ 'ਚ 5.7 ਇੰਚ ਫੁੱਲ ਐਚਡੀ ਡਿਸਪਲੇ ਹੈ। 1.8GHz octa-core Snapdragon 450 ਪ੍ਰੋਸੈੱਸਰ ਨਾਲ ਲੈਸ ਹੈ। 128 ਜੀਬੀ ਵੱਧ ਤੋਂ ਵੱਧ ਇੰਟਰਨਲ ਮੈਮਰੀ ਨੂੰ ਸਪਾਰਟ ਕਰਦਾ ਹੈ। 12 ਮੈਗਾਪਿਕਸਲ ਦਾ ਕੈਮਰਾ ਹੈ ਜੋ ਕਿ ਐਲਈਡੀ ਫ਼ਲੈਸ਼ ਦੇ ਨਾਲ ਆਉਂਦਾ ਹੈ। ਸੈਲਫ਼ੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿਤਾ ਗਿਆ ਹੈ। ਕਨੈਕਟਿਵਿਟੀ ਲਈ ਇਸ 'ਚ Wi-Fi, Bluetooth 4.2, Infrared, microUSB 2.0 ਅਤੇ ਫਿੰਗਰਪ੍ਰਿੰਟ ਸੈਂਸਰ ਦਿਤੇ ਜਾਣਗੇ।
Redmi sale
Redmi 5A ਦੀ ਕੀਮਤ ਅਤੇ ਸਪੈਸਿਫਿਕੇਸ਼ਨ
ਜੇਕਰ ਗੱਲ Redmi 5A ਦੀ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 5,999 ਰੁਪਏ ਹੈ। ਇਸ ਦੇ 2 ਜੀਬੀ ਰੈਮ ਅਤੇ 16 ਜੀਬੀ ਇੰਟਰਨਲ ਮੈਮਰੀ ਵਾਲੇ ਸਮਾਰਟਫ਼ੋਨ ਦੀ ਕੀਮਤ ਹੈ। ਇਸ 'ਚ 5 ਇੰਚ ਦਾ HD (720x1280 pixel) ਡਿਸਪਲੇ, MIUI 9 'ਤੇ ਬੇਸਡ ਐਂਡਰਾਇਡ ਨੂਗਾ, 1.4GHz quad-core Snapdragon 425 SoC ਪ੍ਰੋਸੈੱਸਰ ਹੈ। ਇਸ ਦੀ ਵੱਧ ਤੋਂ ਵੱਧ ਇੰਟਰਨਲ ਮੈਮਰੀ 256 ਜੀਬੀ ਹੋ ਸਕਦੀ ਹੈ। ਇਸ ਦੇ ਰਿਅਰ 'ਚ 13 ਮੈਗਾਪਿਕਸਲ ਕੈਮਰਾ ਅਤੇ ਐਲਈਡੀ ਫ਼ਲੈਸ਼ ਦਿਤੀ ਗਈ ਹੈ। ਕਨੈਕਟਿਵਿਟੀ ਲਈ ਇਸ 'ਚ Wi-Fi, Bluetooth 4.2, Infrared, microUSB 2.0 ਅਤੇ ਫਿੰਗਰਪ੍ਰਿੰਟ ਸੈਂਸਰ ਦਿਤੇ ਜਾਣਗੇ। ਇਸ ਦੀ ਬੈਟਰੀ ਸਮਰਥਾ 3,000 ਐਮਏਐਚ ਹੈ।