
ਰਿਲਾਇੰਸ ਜੀਓ ਪਰਾਈਮ ਮੈਂਬਰਸ਼ਿਪ 1 ਅਪ੍ਰੈਲ 2017 ਨੂੰ ਸ਼ੁਰੂ ਹੋਈ ਅਤੇ ਇਹ 31 ਮਾਰਚ 2018 ਨੂੰ ਖ਼ਤਮ ਹੋਣ ਵਾਲੀ ਹੈ। ਸਿਰਫ਼ 99 ਰੁਪਏ 'ਚ ਇਹ ਸਬ-ਸਕਰਾਈਬਰਜ਼ ਨੂੰ ਇਸ..
ਨਵੀਂ ਦਿੱਲੀ: ਰਿਲਾਇੰਸ ਜੀਓ ਪਰਾਈਮ ਮੈਂਬਰਸ਼ਿਪ 1 ਅਪ੍ਰੈਲ 2017 ਨੂੰ ਸ਼ੁਰੂ ਹੋਈ ਅਤੇ ਇਹ 31 ਮਾਰਚ 2018 ਨੂੰ ਖ਼ਤਮ ਹੋਣ ਵਾਲੀ ਹੈ। ਸਿਰਫ਼ 99 ਰੁਪਏ 'ਚ ਇਹ ਸਬ-ਸਕਰਾਈਬਰਜ਼ ਨੂੰ ਇਸ ਦੇ ਤਹਿਤ ਕਈ ਬੈਨਿਫਿਟ ਮਿਲਦੇ ਹਨ।
Jio
ਜੀਓ ਪਰਾਈਮ ਮੈਂਬਰਸ਼ਿਪ ਸਬ-ਸਕਰਾਇਬਰਸ ਨੂੰ ਭਾਰਤ 'ਚ ਫ਼ਰੀ ਵਾਇਸ ਕਾਲ, 4ਜੀ ਡਾਟਾ ਅਤੇ ਐਸਐਮਐਸ ਸਰਵਿਸ ਦਿੰਦੀ ਹੈ। ਹੁਣ ਇਹ ਮੈਂਬਰਸ਼ਿਪ 31 ਮਾਰਚ 2018 ਨੂੰ ਖ਼ਤਮ ਹੋਣੀ ਹੈ। ਅਜਿਹੇ 'ਚ ਗਾਹਕਾਂ ਨੂੰ ਇੰਤਜ਼ਾਰ ਹੈ ਕਿ ਇਸ ਦੀ ਮਿਆਦ ਵਧੇਗੀ ਜਾਂ ਰਿਲਾਇੰਸ ਕੋਈ ਨਵਾਂ ਆਫ਼ਰ ਦੇਵੇ।
Jio
ਕੀ ਕੁੱਝ ਮਿਲਦਾ ਹੈ ਜੀਓ ਪਰਾਈਮ ਮੈਂਬਰਸ਼ਿਪ 'ਚ:
10 ਰੁਪਏ ਦੀ ਪਰਭਾਵੀ ਕੀਮਤ 'ਚ ਨਿੱਤ ਇਕ ਸਾਲ ਤਕ ਮੁਫ਼ਤ ਅਨਲਿਮਟਿਡ ਡਾਟਾ ਅਤੇ ਵਾਇਸ ਸਰਵਿਸਿਜ਼
ਇਲਾਵਾ ਡਾਟਾ ਅਤੇ ਵੈਧਤਾ ਦੇ ਨਾਲ ਸਪੈਸ਼ਲ ਰੀਚਾਰਜ
ਕਿਸੇ ਵੀ ਨੈੱਟਵਰਕ 'ਤੇ ਮੁਫ਼ਤ VoLTE ਵਾਇਸ ਕਾਲ (ਰੋਮਿੰਗ 'ਤੇ ਵੀ)
ਜੀਓ ਐਪਸ ਲਈ ਮੁਫ਼ਤ ਐਕਸੈੱਸ
Jio
ਹੁਣ ਕੀ ਹੋਵੇਗਾ ਅੱਗੇ ?
ਜੀਓ ਪਰਾਈਮ ਮੈਂਬਰਾਂ ਨੂੰ ਸੇਮ ਪਰਾਈਸ 'ਚ ਨਾਨ ਪਰਾਈਮ ਯੂਜ਼ਰਸ ਦੇ ਮੁਕਾਬਲੇ ਐਕਸਟਰਾ ਡਾਟਾ ਮਿਲਦਾ ਹੈ। ਹੁਣ ਇਸ ਦੇ ਖ਼ਤਮ ਹੋਣ ਤੋਂ ਬਾਅਦ ਕੰਪਨੀ ਨਵੀਂ ਘੋਸ਼ਣਾਵਾਂ ਕਰ ਸਕਦੀ ਹੈ। ਜੇਕਰ ਅਜਿਹਾ ਵੀ ਨਹੀਂ ਹੋਇਆ ਤਾਂ ਜੀਓ ਪਰਾਈਮ ਸਰਵਿਸ ਦਾ ਚਾਰਜ ਵਧਾ ਕੇ ਇਸ ਦੀ ਮਿਆਦ ਨੂੰ ਹੋਰ ਅੱਗੇ ਵਧਾ ਦਿਤਾ ਜਾ ਸਕਦਾ ਹੈ।