
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇਹਨੀਂ ਦਿਨੀਂ ਲੋਕ ਜ਼ਿਆਦਾਤਰ ਆਨਲਾਈਨ ਲੈਣ-ਦੇਣ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇਹਨੀਂ ਦਿਨੀਂ ਲੋਕ ਜ਼ਿਆਦਾਤਰ ਆਨਲਾਈਨ ਲੈਣ-ਦੇਣ ਕਰ ਰਹੇ ਹਨ। ਇਸ ਦੇ ਨਾਲ ਹੀ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਵਧਣ ਲੱਗੇ ਹਨ।ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਅਪਣੇ ਗਾਹਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
SBI
ਇਸ ਦੇ ਮੱਦੇਨਜ਼ਰ ਭਾਰਤੀ ਸਟੇਟ ਬੈਂਕ ਨੇ ਟਵਿਟਰ ‘ਤੇ ਆਨਲਾਈਨ ਧੋਖਾਧੜੀ ਤੋਂ ਬਚਣ ਦਾ ਤਰੀਕਾ ਦੱਸਿਆ ਹੈ। ਇਸ ਦੇ ਲਈ ਬੈਂਕ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਟਵੀਟ ਵਿਚ ਬੈਂਕ ਨੇ ਲਿਖਿਆ ਹੈ ਕਿ ਫਿਸ਼ਿੰਗ ਤੋਂ ਸਾਵਧਾਨ ਰਹੋ। ਅਪਣੀ ਕੋਈ ਵੀ ਨਿੱਜੀ ਜਾਣਕਾਰੀ ਇੰਟਰਨੈੱਟ ‘ਤੇ ਸ਼ੇਅਰ ਕਰਨ ਤੋਂ ਬਚੋ। ਇਸ ਦੇ ਨਾਲ ਹੀ ਵੀਡੀਓ ਦੇ ਜ਼ਰੀਏ ਐਸਬੀਆਈ ਨੇ ਦੱਸਿਆ ਹੈ ਕਿ ਸੁਰੱਖਿਅਤ ਰਹਿਣ ਲਈ ਇਹਨਾਂ ਅਸਾਨ ਤਰੀਕਿਆਂ ਦਾ ਪਾਲਣ ਕਰੋ।
Online Fraud
ਕੀ ਹੁੰਦੀ ਹੈ ਫਿਸ਼ਿੰਗ?
ਫਿਸ਼ਿੰਗ ਇਕ ਕਿਸਮ ਦੀ ਇੰਟਰਨੈੱਟ ‘ਤੇ ਚੋਰੀ ਹੈ। ਇਸ ਦੀ ਵਰਤੋਂ ਵਿੱਤੀ ਜਾਣਕਾਰੀ, ਜਿਵੇਂ ਬੈਂਕ ਅਕਾਊਂਟ ਨੰਬਰ, ਨੈੱਟ ਬੈਂਕਿੰਗ ਪਾਸਵਰਡ, ਕ੍ਰੈਡਿਟ ਕਾਰਨ ਨੰਬਰ, ਨਿੱਜੀ ਪਛਾਣ ਦਾ ਬਿਓਰਾ ਆਦਿ ਚੋਰੀ ਕਰਨ ਲਈ ਕੀਤੀ ਜਾਂਦੀ ਹੈ। ਹੈਕਰਸ ਇਸ ਜਾਣਕਾਰੀ ਦੀ ਵਰਤੋਂ ਵਿਅਕਤੀ ਦੇ ਖਾਤੇ ਵਿਚੋਂ ਪੈਸੇ ਕੱਢਣ ਜਾਂ ਉਸ ਦੇ ਕ੍ਰੈਡਿਟ ਕਾਰਡ ਜ਼ਰੀਏ ਬਿੱਲ ਦਾ ਭੁਗਤਾਨ ਕਰਨ ਲਈ ਕਰ ਸਕਦੇ ਹਨ।
State bank of india
ਫਿਸ਼ਿੰਗ ਤੋਂ ਬਚਣ ਦਾ ਤਰੀਕਾ
-ਹਮੇਸ਼ਾਂ ਐਡਰੈਸ ਬਾਰ ਵਿਚ ਠੀਕ ਯੂਆਰਐਲ ਟਾਈਪ ਕਰਕੇ ਸਾਈਟ ‘ਤੇ ਲਾਗਇੰਨ ਕਰੋ।
-ਸਿਰਫ ਪ੍ਰਮਾਣਿਤ ਲਾਗਇੰਨ ਪੇਜ ‘ਤੇ ਹੀ ਅਪਣਾ ਯੂਜ਼ਰ ਆਈਡੀ ਅਤੇ ਪਾਸਵਰਡ ਭਰੋ।
- ਅਪਣਾ ਯੂਜ਼ਰ ਆਈਡੀ ਅਤੇ ਪਾਸਵਰਡ ਭਰਨ ਤੋਂ ਪਹਿਲਾਂ ਇਹ ਸਹੀ ਤਰ੍ਹਾਂ ਚੈੱਕ ਕਰੋ ਕਿ ਲਾਗਇੰਨ ਪੇਜ ਦਾ URL 'https://'text ਦੇ ਨਾਲ ਸ਼ੁਰੂ ਹੁੰਦਾ ਅਤੇ ਇਹ 'http://' ਨਹੀਂ ਹੈ। S ਦਾ ਭਾਵ ਹੈ ‘ਸੁਰੱਖਿਅਤ’।
State Bank of India
-ਹਮੇਸ਼ਾਂ, ਬ੍ਰਾਊਜ਼ਰ ਅਤੇ ਵੈਰੀਸਾਈਨ ਪ੍ਰਮਾਣ ਪੱਤਰ ਦੇ ਸਭ ਤੋਂ ਹੇਠਾਂ ਲੌਕ ਚਿੰਨ ਦੇਖੋ।
-ਫੋਨ ਜਾਂ ਇੰਟਰਨੈੱਟ ‘ਤੇ ਅਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ।
-ਇਸ ਗੱਲ ਦਾ ਖਿਆਲ ਰੱਖੋ ਕਿ ਬੈਂਕ ਕਦੀ ਵੀ ਤੁਹਾਨੂੰ ਈ-ਮੇਲ ਦੇ ਜ਼ਰੀਏ ਖਾਤੇ ਦੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਪੁੱਛਗਿੱਛ ਨਹੀਂ ਕਰੇਗਾ।
Beware of the Phishers! Be cautious about all communication you receive on the internet.
— State Bank of India (@TheOfficialSBI) July 30, 2020
Follow these simple security measures to stay safe.#BeAlert #BeSafe pic.twitter.com/rl4FNdUDih