
ਐਪਲ ਨੇ ਹਾਲ ਹੀ 'ਚ iPhone ਦੇ ਤਿੰਨ ਨਵੇਂ ਮਾਡਲ iPhone 11, iPhone 11 Pro ਅਤੇ iPhone 11 Max ਲਾਂਚ ਕੀਤੇ ਹਨ..
ਨਵੀਂ ਦਿੱਲੀ : ਐਪਲ ਨੇ ਹਾਲ ਹੀ 'ਚ iPhone ਦੇ ਤਿੰਨ ਨਵੇਂ ਮਾਡਲ iPhone 11, iPhone 11 Pro ਅਤੇ iPhone 11 Max ਲਾਂਚ ਕੀਤੇ ਹਨ ਪਰ ਇਨ੍ਹਾਂ ਆਈਫੋਨਜ਼ ਦੀ ਕੀਮਤ ਸਭ ਦੀ ਜੇਬ ਦੇ ਮੁਤਾਬਕ ਨਹੀਂ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕ ਘੱਟ ਕੀਮਤ 'ਚ ਬਿਹਤਰ ਫੀਚਰਜ਼ ਵਾਲੇ ਫੋਨ ਲੱਭਦੇ ਹਨ। ਐਮਾਜ਼ੋਨ ਤੁਹਾਡੇ ਲਈ ਅਜਿਹਾ ਮੌਕਾ ਲਿਆਇਆ ਹੈ, ਜਿਸ ਤੋਂ ਤੁਸੀਂ ਘੱਟ ਕੀਮਤ 'ਚ ਆਈਫੋਨ ਖਰੀਦ ਸਕਦੇ ਹੋ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਆਈਫੋਨ ਐਕਸ ਆਰ ਦੀ। ਇਸ ਫੋਨ ਨੂੰ ਐਪਲ ਨੇ ਪਿਛਲੇ ਸਾਲ ਲਾਂਚ ਕੀਤਾ ਸੀ ਅਤੇ ਪਰਫਾਰਮੈਂਸ ਤੇ ਕੈਮਰੇ ਦੇ ਮਾਮਲੇ 'ਚ ਇਹ ਫੋਨ ਬਹੁਤ ਜ਼ਬਰਦਸਤ ਹੈ।ਐਮਾਜ਼ੋਨ 'ਤੇ ਗ੍ਰੇਟ ਇੰਡੀਅਨ ਸੇਲ (Amazon Great Indian Festival Sale) ਦਾ 30 ਸਤੰਬਰ ਯਾਨੀ ਅੱਜ ਦੂਜਾ ਦਿਨ ਹੈ। ਇਸ ਸੇਲ 'ਚ ਗਾਹਕ ਆਈਫੋਨ ਐਕਸ ਆਰ 'ਤੇ ਭਾਰੀ ਛੋਟ ਪਾ ਸਕਦੇ ਹਨ।
iphone
ਆਈਫੋਨ ਐਕਸ ਆਰ 'ਤੇ ਪਾਓ 33,990 ਰੁਪਏ ਦੀ ਛੋਟ
ਸੇਲ 'ਚ ਮਿਲ ਰਹੇ ਆਫਰ ਮੁਤਾਬਕ, ਆਈਫੋਨ ਐਕਸ ਆਰ ਦੇ 64 ਜੀ.ਬੀ. ਵੇਰੀਐਂਟ ਨੂੰ 39,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਫੋਨ ਨੂੰ 49,900 ਰੁਪਏ 'ਚ ਲਾਂਚ ਕੀਤਾ ਸੀ। ਡਿਸਕਾਊਂਟ ਤੋਂ ਇਲਾਵਾ 64 ਜੀ.ਬੀ. ਵੇਰੀਐਂਟ 'ਤੇ ਐਕਸਚੇਂਜ ਆਫਰ ਤਹਤਿ 13,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ 'ਤੇ ਕੁਝ ਬੈਂਕ ਆਫਰਜ਼ ਵੀ ਦਿੱਤੇ ਜਾ ਰਹੇ ਹਨ। ਫੋਨ ਨੂੰ ਖਰੀਦਣ ਲਈ ਜੇਕਰ ਤੁਸੀਂ ਐਮਾਜ਼ੋਨ-ਪੇਅ, ਆਈ.ਸੀ.ਆਈ.ਸੀ.ਆਈ. ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ 1,000 ਰੁਪਏ ਦਾ ਅਡੀਸ਼ਨਲ ਡਿਸਕਾਊਂਟ ਪਾ ਸਕਦੇ ਹੋ।
iphone
ਆਈਫੋਨ ਐਕਸ ਆਰ ਦੇ 128 ਜੀ.ਬੀ. ਵੇਰੀਐਂਟ ਨੂੰ 47,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲ ਕੀਮਤ 54,900 ਰੁਪਏ ਹੈ। ਇਸ ਤੋਂ ਇਲਾਵਾ ਇਸ ਦੇ 256 ਜੀ.ਬੀ. ਸਟੋਰੇਜ ਵੇਰੀਐਂਟ 'ਤੇ ਵੀ ਸੇਲ 'ਚ 33,900 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜੋ ਹੁਣ 57,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ