
ਟਿਕਟ ਕੈਂਸਲ ਕਰਨ ਦੇ ਨਿਯਮ ਵਿਚ ਆਇਆ ਵੱਡਾ ਬਦਲਾਅ
ਨਵੀਂ ਦਿੱਲੀ- ਟ੍ਰੇਨ ਵਿਚ ਸਫ਼ਰ ਤਾਂ ਹਰ ਕੋਈ ਕਰਦਾ ਹੋਵੇਗਾ ਅਤੇ ਉਸ ਲਈ ਟਿਕਟ ਵੀ ਜ਼ਰੂਰ ਬੁੱਕ ਕਰਵਾਉਂਦਾ ਹੋਵੇਗਾ। ਜਿਹੜੇ ਲੋਕ IRCTC ਦੇ ਏਜੰਟ ਤੋਂ ਟਿਕਟ ਬੁੱਕ ਕਰਵਾਉਂਦੇ ਹਨ ਉਹਨਾਂ ਲਈ ਖੁਸ਼ਖ਼ਬਰੀ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਦੇ ਮੁਤਾਬਿਕ ਇਕ ਨਵਾਂ ਨਿਮ ਲਾਗੂ ਹੋਣ ਜਾ ਰਿਹਾ ਹੈ। ਇਸ ਵਿਚ ਜੇ ਕੋਈ ਵੀ ਯਾਤਰੀ IRCTC ਏਜੰਟ ਦੇ ਜਰੀਏ ਕੰਨਫਰਮ ਅਤੇ ਵੇਟਲਿਸਟੇਡ ਡਰਾਪਟ ਟਿਕਟ ਕੈਂਸਲ ਕਰਵਾਉਂਦਾ ਹੈ
IRCTC Indian Railways led Indian Railways Introduced New OTP Based Refund System
ਤਾਂ ਯਾਤਰੀ ਨੂੰ ਰਿਫੰਡ ਅਮਾਊਂਟ ਦੇ ਬਾਰੇ ਵਿਚ ਜ਼ਰੂਰ ਪਤਾ ਚੱਲ ਜਾਵੇਗਾ। ਦਰਅਸਲ, ਜਦੋਂ ਤੁਸੀਂ ਟਿਕਟ ਨੂੰ ਰੱਦ ਕਰਨਾ ਚਾਹੁੰਦੇ ਹੋ, ਅਤੇ ਏਜੰਟ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਰੇਲਵੇ ਸਾਈਡ ਤੋਂ ਆਪਣੇ ਫੋਨ ਨੰਬਰ 'ਤੇ ਇਕ ਓਟੀਪੀ ਯਾਨੀ ਵਨ ਟਾਈਮ ਦਾ ਪਾਸਵਰਡ ਆਵੇਗਾ। ਇਸ ਤੋਂ ਬਾਅਦ ਤੁਸੀਂ ਉਹ ਓਟੀਪੀ ਆਪਣੇ ਏਜੰਟ ਨਾਲ ਸਾਂਝਾ ਕਰੋਗੇ ਅਤੇ ਫਿਰ ਤੁਹਾਨੂੰ ਵਾਪਸ ਕੀਤੀ ਰਕਮ ਬਾਰੇ ਜਾਣਕਾਰੀ ਮਿਲੇਗੀ।
IRCTC Indian Railways led Indian Railways Introduced New OTP Based Refund System
ਈ-ਰੇਲ ਟਿਕਟ ਬੁੱਕ ਕਰਨ ਵੇਲੇ ਆਪਣਾ ਸਹੀ ਮੋਬਾਇਲ ਨੰਬਰ IRCTC ਦੇ ਏਜੰਟ ਨਾਲ ਸਾਂਝਾ ਕਰੋ। ਇਹ ਸੁਨਿਸ਼ਚਿਤ ਕਰੋ ਕਿ ਏਜੰਟ ਟਿਕਟ ਬੁਕਿੰਗ ਵਿਚ ਤੁਹਾਡਾ ਫੋਨ ਨੰਬਰ ਦਰਜ ਕਰ ਰਿਹਾ ਹੈ ਜਾਂ ਨਹੀਂ। ਓਟੀਪੀ ਰਿਫੰਡ ਪ੍ਰਕਿਰਿਆ ਉਸ ਸਮੇਂ ਹੀ ਹੋਵੇਗੀ ਜੇ ਟਿਕਟ IRCTC ਦੇ ਏਜੰਟ ਨੇ ਕਰਵਾਇਆ ਹੋਵੇਗਾ, ਨਾ ਕਿ ਸਧਾਰਣ ਏਜੰਟ ਨੇ। ਇਸ ਨਾਲ ਏਜੰਟ ਅਤੇ ਯਾਤਰੀ ਦੇ ਵਿਚਕਾਰ ਟ੍ਰਾਂਸਪੇਰੰਸੀ ਹੋਵੇਗੀ ਅਤੇ ਯਾਤਰੀ ਨੂੰ ਪਤਾ ਚੱਲ ਸਕੇਗਾ ਕਿ ਟਿਕਟ ਕੈਂਸਲ ਕਰਵਾਉਣ ਤੋਂ ਬਾਅਦ ਕਿੰਨਾ ਅਮਾਊਂਟ ਰਿਫੰਡ ਕੀਤਾ ਗਿਆ ਹੈ। ਜਿਹੜਾ ਕਿ ਉਹ ਬਾਅਦ ਵਿਚ ਏਜੰਟ ਤੋਂ ਵਾਪਸ ਲੈ ਸਕੇਗਾ।