
ਮੈਟਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਵੀ ਸਮੱਗਰੀ ਡਿਲੀਟ ਕੀਤੀ ਗਈ ਹੈ, ਉਸ ਨਾਲ ਪੂਰੀ ਦੁਨੀਆਂ ’ਚ ਬਦਅਮਨੀ ਫੈਲਣ ਦਾ ਖ਼ਤਰਾ ਸੀ।
Meta removes fake accounts (ਮਹਿਤਾਬ-ਉਦ-ਦੀਨ): ਦੁਨੀਆਂ ਭਰ ’ਚ ਛਾਏ ਸੋਸ਼ਲ ਮੀਡੀਆ ਪਲੇਟਫ਼ਾਰਮ ‘ਮੈਟਾ’ ਨੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਮੌਜੂਦ ਉਹ ਸਾਰੇ ਅਕਾਊਂਟ ਤੇ ਪੇਜ ਡਿਲੀਟ ਕਰ ਦਿਤੇ ਹਨ, ਜਿਨ੍ਹਾਂ ’ਤੇ ਖ਼ਾਸ ਕਰ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਸਨ।
ਮੈਟਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਵੀ ਸਮੱਗਰੀ ਡਿਲੀਟ ਕੀਤੀ ਗਈ ਹੈ, ਉਸ ਨਾਲ ਪੂਰੀ ਦੁਨੀਆਂ ’ਚ ਬਦਅਮਨੀ ਫੈਲਣ ਦਾ ਖ਼ਤਰਾ ਸੀ। ‘ਰੋਜ਼ਾਨਾ ਸਪੋਕਸਮੈਨ’ ਨੂੰ ਮਿਲੀ ਜਾਣਕਾਰੀ ਅਨੁਸਾਰ ‘ਮੈਟਾ’ ਨੇ 37 ਫ਼ੇਸਬੁੱਕ ਅਕਾਊਂਟ, 13 ਪੇਜ ਅਤੇ 9 ਇੰਸਟਾਗ੍ਰਾਮ ਅਕਾਊਂਟ ਅਤੇ ਇੰਸਟਾਗ੍ਰਾਮ ’ਤੇ ਹੀ ਮੌਜੂਦ 5 ਗਰੁੱਪ ਡਿਲੀਟ ਕਰ ਦਿਤੇ ਹਨ।
ਇਨ੍ਹਾਂ ਸਾਰੇ ਖਾਤਿਆਂ ਤੇ ਪੇਜਾਂ ’ਤੇ ਗ਼ੈਰ-ਵਾਜਬ ਵਿਵਹਾਰ ਬੜਾ ਸਪੱਸ਼ਟ ਵੇਖਿਆ ਜਾ ਸਕਦਾ ਸੀ। ਇਨ੍ਹਾਂ ਪੰਨਿਆਂ ’ਤੇ ਸਿੱਖਾਂ ਦਾ ਜਾਂ ਤਾਂ ਮਜ਼ਾਕ ਉਡਾਇਆ ਜਾਂਦਾ ਸੀ ਤੇ ਜਾਂ ਸਿੱਖ ਕੌਮ ਖ਼ਿਲਾਫ਼ ਭੜਕਾਊ ਟਿਪਣੀਆਂ ਕੀਤੀਆਂ ਜਾਂਦੀਆਂ ਸਨ। ਮੈਟਾ ਅਨੁਸਾਰ ਸਿੱਖਾਂ ਖ਼ਿਲਾਫ਼ ਇਹ ਸਾਰੀਆਂ ਗਤੀਵਿਧੀਆਂ ਦਾ ਕੇਂਦਰ ਚੀਨ ਹੈ ਤੇ ਉਨ੍ਹਾਂ ਦਾ ਮੰਤਵ ਭਾਰਤ ’ਚ ਸਿਰਫ਼ ਗੜਬੜੀ ਫੈਲਾਉਣਾ ਹੈ। ਖ਼ਾਸ ਕਰ ਕੇ ਕੈਨੇਡਾ, ਪਾਕਿਸਤਾਨ, ਇੰਗਲੈਂਡ, ਆਸਟ੍ਰੇਲੀਆ, ਨਿਊ ਜ਼ੀਲੈਂਡ ਤੇ ਨਾਈਜੀਰੀਆ ਤੋਂ ਇਹ ਸਾਰੇ ਅਕਾਊਂਟ, ਪੇਜ ਤੇ ਗਰੁੱਪ ਜਾਅਲੀ ਨਾਵਾਂ ਨਾਲ ਚਲਾਏ ਜਾ ਰਹੇ ਸਨ।
ਸਿੱਖ ਵਿਰੋਧੀ ਕੂੜ ਪ੍ਰਚਾਰ ਸੋਸ਼ਲ ਮੀਡੀਆ ਦੇ ਹੋਰ ਮੰਚਾਂ, ਜਿਵੇਂ ਕਿ ਟੈਲੀਗ੍ਰਾਮ ਤੇ ਐਕਸ (ਸਾਬਕਾ ਟਵਿਟਰ) ’ਤੇ ਵੀ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਕਈ ਅਜਿਹੇ ਅਕਾਊਂਟ ਤੇ ਪੇਜ ਚਲਾਏ ਜਾ ਰਹੇ ਹਨ, ਜੋ ਵੇਖਣ ਨੂੰ ਤਾਂ ਇੰਝ ਜਾਪਦੇ ਹਨ ਕਿ ਜਿਵੇਂ ਸਿੱਖਾਂ ਵਲੋਂ ਭਾਰਤ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਅਸਲ ’ਚ ਉਹ ਵਿਦੇਸ਼ ’ਚ ਬੈਠੀਆਂ ਵਿਦੇਸ਼ੀ ਤਾਕਤਾਂ ਹੀ ਹਨ, ਜੋ ਅਜਿਹੀਆਂ ਕੋਝੀਆਂ ਚਾਲਾਂ ਚਲ ਰਹੀਆਂ ਹਨ। ਹੁਣ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜਾਅਲੀ ਪੋਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਆਸ ਹੈ ਕਿ ਫ਼ੇਸਬੁੱਕ ਤੇ ਇੰਸਟਾਗ੍ਰਾਮ ਦੇ ਖਾਤਿਆਂ ਵਿਰੁਧ ਜਿਵੇਂ ਕਾਰਵਾਈ ਹੋਈ ਹੈ, ਉਵੇਂ ਹੀ ਸੋਸ਼ਲ ਮੀਡੀਆ ਦੇ ਹੋਰ ਪਲੇਟਫ਼ਾਰਮਾਂ ’ਤੇ ਵੀ ਇੰਝ ਹੀ ਕਾਰਵਾਈ ਹੋਵੇਗੀ। ਫ਼ੇਸਬੁੱਕ ਤੇ ਇੰਸਟਾਗ੍ਰਾਮ ਵਲੋਂ ਕੀਤੀ ਗਈ ਕਾਰਵਾਈ ਦਾ ਸਿੱਖ ਹਲਕਿਆਂ ’ਚ ਸਵਾਗਤ ਕੀਤਾ ਜਾ ਰਿਹਾ ਹੈ।
(For more Punjabi news apart from 'Bad parenting fee' at Georgia restaurant, stay tuned to Rozana Spokesman)