ਅਗਲੇ ਸਾਲ ਰਿਲਾਇੰਸ ਜੀਓ ਆਪਣੇ ਯੂਜਰਸ ਨੂੰ ਦੇ ਸਕਦੀ ਹੈ ਵੱਡਾ ਝਟਕਾ, ਮਹਿੰਗੇ ਹੋਣਗੇ ਟੈਰਿਫ ਪ‍ਲਾਨ
Published : Dec 12, 2017, 11:47 am IST
Updated : Dec 12, 2017, 6:17 am IST
SHARE ARTICLE

ਨਵੀਂ ਦਿੱਲੀ: ਟੈਲੀਕਾਮ ਉਦਯੋਗ ਵਿੱਚ ਪਰਵੇਸ਼ ਦੇ ਨਾਲ ਹੀ ਹਲਚਲ ਮਚਾਉਣ ਵਾਲੀ ਕੰਪਨੀ ਰਿਲਾਇੰਸ ਜੀਓ ਨਵੇਂ ਸਾਲ ਵਿੱਚ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ। ਓਪਨ ਸਿਗ‍ਨਲ ਦੀ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਆਪਣੇ ਟੈਰਿਫ ਪ‍ਲਾਨ ਮਹਿੰਗੇ ਕਰਨ ਦੀ ਤਿਆਰੀ ਵਿੱਚ ਹੈ। ਸਤੰਬਰ 2016 ਵਿੱਚ ਰਿਲਾਇੰਸ ਜੀਓ ਦੀ ਸਰਵਿਸਜ ਸ਼ੁਰੂ ਹੋਣ ਦੇ ਨਾਲ ਹੀ ਕੰਪਨੀ ਦੇ ਸਸਤੇ ਟੈਰਿਫ ਪਲਾਨ ਨੂੰ ਵੇਖਦੇ ਹੋਏ ਬਾਕੀ ਟੈਲੀਕਾਮ ਕੰਪਨੀਆਂ ਦੇ ਵਿੱਚ ਵੀ ਸਸਤੇ ਪਲਾਨ ਲਿਆਉਣ ਦੀ ਹੋੜ ਮੱਚ ਗਈ ਹੈ। 


ਰਿਲਾਇੰਸ ਜੀਓ ਦੇ ਲਾਂਚ ਹੋਣ ਦੇ ਬਾਅਦ ਭਾਰਤ ਵਿੱਚ ਡਾਟਾ ਦੀ ਕੀਮਤ 70 ਫੀਸਦੀ ਤੋਂ ਵੀ ਜ‍ਿਆਦਾ ਘਟੀ ਹੈ ਅਤੇ ਅਜਿਹੇ ਵਿੱਚ ਜੀਓ ਆਪਣੇ ਪਲਾਨ ਮਹਿੰਗੇ ਕਰਕੇ ਇਸ ਉਦਯੋਗ ਵਿੱਚ ਇੱਕ ਨਵਾਂ ਤੂਫਾਨ ਮਚਾ ਸਕਦੀ ਹੈ। ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਨਮੂਨਾ ਕੰਪਨੀ ਨੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਦਿੱਤਾ ਸੀ। ਰਿਲਾਇੰਸ ਜੀਓ ਦੇ ਸਾਰੇ ਸਸਤੇ ਟੈਰਿਫ ਪਲਾਨ ਰਿਵਾਇਜ ਕੀਤੇ ਗਏ ਅਤੇ ਇਹਨਾਂ ਦੀ ਕੀਮਤ ਵਧਾ ਦਿੱਤੀ ਗਈ।

ਇਹ ਟ੍ਰੈਂਡ ਅਲਗੇ ਸਾਲ ਤੱਕ ਜਾਰੀ ਰਹੇਗਾ। 4G ਬਾਜ਼ਾਰ ਵਿੱਚ ਜੀਓ ਦਾ ਉਹੋ ਜਿਹਾ ਹੀ ਦਬਦਬਾ ਰਹੇਗਾ ਜਿਹੋ ਜਿਹਾ ਹੁਣ ਹੈ। ਫਰੀ ਅਤੇ ਸਸਤਾ ਡਾਟਾ ਇੱਕ ਸਾਲ ਤੱਕ ਦੇਣ ਦੇ ਬਾਅਦ ਰਿਲਾਇੰਸ ਜੀਓ 2018 ਵਿੱਚ ਆਪਣੀ ਸਰਵਿਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੀ ਹੈ। 


ਗਲੋਬਲ ਰਿਸਰਚ ਫਰਮ ਕਰਿਸਿਲ ਦੇ ਮੁਤਾਬਕ ਸਾਲ 2020 ਤੱਕ ਭਾਰਤ ਵਿੱਚ ਡਾਟਾ ਖਪਤ 40 ਫੀਸਦੀ ਤੋਂ ਵਧਕੇ 80 ਫੀਸਦੀ ਹੋ ਜਾਵੇਗੀ। ਰਿਪੋਰਟ ਅਨੁਸਾਰ, ਟੈਲੀਕਾਮ ਸੈਕਟਰ ਵਿੱਚ ਰਿਲਾਇੰਸ ਜੀਓ ਦੇ ਆਉਣ ਦੇ ਬਾਅਦ ਭਾਰਤ 4G ਦੇ ਵੱਲ ਤੇਜੀ ਨਾਲ ਵੱਧ ਰਿਹਾ ਹੈ। ਦੱਸ ਦਈਏ ਕਿ ਰਿਲਾਇੰਸ ਜੀਓ ਨੇ ਆਪਣੇ ਲਾਂਚ ਦੇ ਨਾਲ ਹੀ ਤਿੰਨ ਮਹੀਨੇ ਤੱਕ ਫਰੀ ਸੇਵਾਵਾਂ ਦਿੱਤੀਆਂ ਸੀ ਇਸਦੇ ਬਾਅਦ ਹੈਪੀ ਨਿਊ ਈਅਰ ਆਫਰ ਵਿੱਚ ਵੀ ਫਰੀ ਸਰਵਿਸ ਦਿੱਤੀ ਗਈ ਸੀ।

SHARE ARTICLE
Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement