
ਜਲੰਧਰ, 13 ਅਕਤੂਬਰ (ਸਤਨਾਮ ਸਿੰਘ ਸਿੱਧੂ): ਸਪਾਈਨਲ ਕਾਰਡ ਇੰਜਰੀ ਤਂੋ ਪ੍ਰਭਾਵਤ ਲੋਕਾਂ ਨੂੰ ਪ੍ਰੋਤਸਾਹਤ ਕਰਨ ਦਾ ਟੀਚਾ ਧਾਰਨ ਕੀਤਾ ਹੋਇਆ ਕਿ ਇਹ ਸਾਰੇ ਬੇਹਤਰੀਨ ਜੀਵਨ ਗੁਜਾਰਨ, ਜਲੰਧਰ ਪ੍ਰਸ਼ਾਸਨ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਅਤੇ ਸਪਾਈਨਲ ਕਾਰਡ ਇੰਜਰੀ (ਐਸਸੀਆਈ) ਐਸੋਸੀਏਸ਼ਨ ਨੇ ਸੰਯੁਕਤ ਰੂਪ ਨਾਲ ਐਲਪੀਯੂ ਕੈਂਪਸ 'ਚ ਹੀ 'ਐਸਸੀਆਈ ਡੇਅ-2017' ਦਾ ਆਯੋਜਨ ਕੀਤਾ। ਇਸ ਆਯੋਜਨ 'ਚ 150 ਤਂੋ ਵੱਧ ਐਸਸੀਆਈ ਪ੍ਰਭਾਵਤ ਵਿਅਕਤੀਆਂ, ਉਨ੍ਹਾਂ ਦੇ ਪਰਵਾਰਕ ਮੈਂਬਰਾਂ, ਕਈ ਸੌ ਐਨਐਸਐਸ ਵਾਲੰਟੀਅਰਜ਼ ਅਤੇ 100 ਫ਼ੀ ਸਦੀ ਸਕਾਲਰਸ਼ਿਪ 'ਤੇ ਐਲਪੀਯੂ 'ਚ ਪੜ੍ਹ ਰਹੇ ਐਸਸੀਆਈ ਪ੍ਰਭਾਵਤ ਸਾਰੇ 22 ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਦੌਰਾਨ ਸਮਾਜ ਨੂੰ ਸਪਾਈਲ ਕਾਰਡ ਇੰਜਰੀ ਜਿਹੀ ਦੁਰਘਟਨਾਵਾਂ ਤਂੋ ਬਚਣ ਲਈ 'ਬਾਘਾ ਬਾਰਡਰ' ਤਕ ਵਹੀਲ ਚੇਅਰਜ਼ 'ਤੇ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ। ਐਸਸੀਆਈ ਐਸੋਸੀਏਸ਼ਨ ਦੇ ਦੋ ਸਵਰਗਵਾਸੀ ਮੈਂਬਰਾਂ ਹਰਪਿੰਦਰ ਸੰਘੇੜਾ ਅਤੇ ਤਰਨਜੀਤ ਨੂੰ
ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦਾ ਦਿਲਾਸਾ ਵੀ ਦਿਤਾ ਗਿਆ। ਐਲਪੀਯੂ ਪ੍ਰਸ਼ਾਸਨ ਵਲਂੋ ਵਿਛੜੀ ਰੂਹਾਂ ਦੇ ਪਰਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਮੌਕੇ ਖ਼ਾਸ ਮਹਿਮਾਨਾਂ 'ਚ ਜਲੰਧਰ ਦੇ ਐਮਐਲਏ ਬਾਵਾ ਹੈਨਰੀ, ਆਈਜੀ ਪੁਲਿਸ ਅਰਪਿਤ ਸ਼ੁਕਲਾ, ਏਡੀਸੀ ਭੂਪਿੰਦਰ ਸਿੰਘ, ਏਸੀਪੀ ਪੁਲਿਸ ਦੀਪਿਕਾ ਸਿੰਘ, ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ, ਐਸਸੀਆਈ ਜਲੰਧਰ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਪਰਵਿੰਦਰ ਸਿੰਘ ਸੋਨੂ, ਵਾਈਸ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਅਤੇ ਹੋਰ ਮੌਜੂਦ ਸਨ।ਐਸੋਸੀਏਸ਼ਨ ਦੇ ਨਾਅਰੇ 'ਚੱਲ ਨਹੀਂ ਸਕਦੇ, ਆਉ ਉਡਾਣ ਭਰੀਏ' ਦੀ ਸ਼ਲਾਘਾ ਕਰਦਿਆਂ ਚਾਂਸਲਰ ਮਿੱਤਲ ਨੇ ਉਨ੍ਹਾਂ ਸਾਰੇ 120 ਪ੍ਰਭਾਵਤ ਵਿਅਕਤੀਆਂ ਨੂੰ ਵਧਾਈ ਦਿਤੀ ਜਿਨ੍ਹਾਂ ਨੇ ਹਾਲ ਹੀ 'ਚ ਪੈਰਾਗਲਾਈਡਿੰਗ ਦਾ ਮਹਾਨ ਅਨੁਭਵ ਪ੍ਰਾਪਤ ਕੀਤਾ ਹੈ।