Volume ਬਟਨ ਨਾਲ ਅਨਲਾਕ ਹੋ ਜਾਵੇਗਾ ਫੋਨ, ਨਹੀਂ ਹੋਵੇਗੀ ਪੈਟਰਨ, ਪਾਸਵਰਡ ਦੀ ਜ਼ਰੂਰਤ
Published : Nov 27, 2017, 1:38 pm IST
Updated : Nov 27, 2017, 8:08 am IST
SHARE ARTICLE

ਇੱਥੇ ਅਸੀਂ ਤੁਹਾਨੂੰ ਅਜਿਹੇ ਸਕਰੀਨ ਲਾਕ ਦੇ ਬਾਰੇ ਵਿੱਚ ਦੱਸ ਰਹੇ ਹਾਂ, ਜਿਸਨੂੰ ਜੇਕਰ ਤੁਸੀਂ ਆਪਣੇ ਫੋਨ ਵਿੱਚ ਲਗਾ ਦਿੰਦੇ ਹੋ ਤਾਂ ਕੋਈ ਵੀ ਤੁਹਾਡੇ ਫੋਨ ਦਾ ਲਾਕ ਨਹੀਂ ਤੋੜ ਪਾਵੇਗਾ। ਕਿਉਂਕਿ ਇਸ ਵਿੱਚ ਫੋਨ, ਪੈਟਰਨ ਜਾਂ ਪਾਸਵਰਡ ਨਾਲ ਅਨਲਾਕ ਨਹੀਂ ਹੋਵੇਗਾ। ਫੋਨ ਨੂੰ ਅਨਲਾਕ ਕਰਨ ਲਈ ਫੋਨ ਦੇ ਵਾਲਿਊਮ ਬਟਨ ਨੂੰ ਅਪ ਅਤੇ ਡਾਉਨ ਕਰਨਾ ਹੋਵੇਗਾ। ਤੁਸੀਂ ਕਿੰਨੀ ਵਾਰ ਵਾਲਿਊਮ ਬਟਨ ਨੂੰ ਅਪ ਅਤੇ ਡਾਉਨ ਕਰਨਾ ਚਾਹੁੰਦੇ ਹੋ ਇਹ ਸਿਲੈਕਟ ਕਰਨਾ ਹੋਵੇਗਾ। ਲਾਕ ਨੂੰ ਯੂਜ ਕਰਨ ਲਈ ਗੂਗਲ ਪਲੇ ਸਟੋਰ ਤੋਂ ਇੱਕ ਐਪ ਡਾਉਨਲੋਡ ਕਰਨਾ ਹੋਵੇਗਾ ਇਸਦਾ ਨਾਮ Knote App lock ਹੈ। ਇਸਦਾ ਸਾਇਜ 2 . 11MB ਹੈ। ਇਸ ਲਾਕ ਨਾਲ ਫੋਨ ਦੀ ਐਪਸ ਜਿਵੇਂ ਫੇਸਬੁੱਕ, WhatsApp, ਗੈਲਰੀ ਆਦਿ ਨੂੰ ਵੀ ਲਾਕ ਕਰ ਸਕਦੇ ਹੋ।

ਇੰਜ ਕੰਮ ਕਰਦਾ ਹੈ ਐਪ



ਫੋਨ ਵਿੱਚ ਇੰਸਟਾਲ ਹੋਣ ਦੇ ਬਾਅਦ ਐਪ ਤੁਹਾਨੂੰ ਪਾਸਵਰਡ ਸੈਟ ਕਰਨਾ ਹੁੰਦਾ ਹੈ। ਪਾਸਵਰਡ ਵਿੱਚ ਤੁਹਾਨੂੰ ਇਹ ਸਿਲੈਕਟ ਕਰਨਾ ਹੋਵੇਗਾ ਕਿ ਤੁਸੀਂ ਵਾਲਿਊਮ ਬਟਨ ਨੂੰ ਕਿੰਨੀ ਵਾਰ ਅਪ ਅਤੇ ਡਾਉਨ ਕਰਕੇ ਫੋਨ ਨੂੰ ਅਨਲਾਕ ਕਰਨਾ ਚਾਹੁੰਦੇ ਹੋ। 2,4,5 ਵਰਗੇ ਆਪਸ਼ਨ ਦਿੱਤੇ ਜਾਂਦੇ ਹਨ।

ਕਿਉਂ ਹੈ ਯੂਜਫੁਲ



ਅਕਸਰ ਪਾਸਵਰਡ ਜਾਂ ਪੈਟਰਨ ਲਾਕ ਨਾਲ ਫੋਨ ਲਾਕ ਕਰਨ ਉੱਤੇ ਵੀ ਦੂਜੇ ਲੋਕ ਪਾਸਵਰਡ ਜਾਂ ਪੈਟਰਨ ਲੋਕ ਯਾਦ ਕਰ ਲੈਂਦੇ ਹਨ ਅਤੇ ਕਿਸੇ ਦਾ ਵੀ ਫੋਨ ਅਨਲਾਕ ਕਰ ਦਿੰਦੇ ਹਨ। ਇਸ ਐਪ ਨੂੰ ਯੂਜ ਕਰਨ ਨਾਲ ਅਜਿਹਾ ਨਹੀਂ ਹੋਵੇਗਾ। ਇਸ ਲਾਕ ਨੂੰ ਆਸਾਨੀ ਨਾਲ ਕੋਈ ਸਮਝ ਵੀ ਨਹੀਂ ਪਾਵੇਗਾ।

੧. ਐਪ ਇੰਸਟਾਲ ਕਰਨ ਦੇ ਬਾਅਦ ਕੁੱਝ ਗਾਈਡਲਾਈਨਸ ਮਿਲਣਗੀਆਂ ਉਨ੍ਹਾਂ ਨੂੰ ਪੜ੍ਹ ਕੇ ਸਕਿੱਪ ਕਰ ਦਵੋ। ਹੁਣ ਨਵਾਂ ਪੇਜ ਓਪਨ ਹੋਵੇਗਾ, ਜਿਸ 'ਚ ਪਾਸਵਰਡ ਸੈਟਅਪ ਕਰਨਾ ਹੋਵੇਗਾ।



੨. ਇੱਥੇ ਤੁਹਾਨੂੰ Volume ਬਟਨ ਨੂੰ ਅਪ-ਡਾਉਨ ਦਾ ਪੈਟਰਨ ਸਿਲੈਕਟ ਕਰਨਾ ਹੈ, ਜੋ ਫੋਨ ਨੂੰ ਅਨਲੋਕ ਕਰ ਵਿੱਚ ਯੂਜ ਹੋਵੇਗਾ। ਤੁਹਾਨੂੰ ਇਹ ਵੀ ਚੁਨਣਾ ਹੋਵੇਗਾ ਕਿ ਤੁਸੀਂ ਕਿੰਨੀ ਵਾਰ ਬਟਨ ਨੂੰ ਅਪ-ਡਾਉਨ ਕਰੋਗੇ।

੩. ਜੇਕਰ ੪ ਆਪਸ਼ਨ ਦੇ ਨਾਲ ੨ ਬਾਰ Volume ਬਟਨ ਨੂੰ ਅਪ ਅਤੇ ੨ ਬਾਰ ਡਾਉਨ ਕਰਨ ਦਾ ਪੈਟਰਨ ਚੁਣਦੇ ਹੋ ਤਾਂ ਇਹੀ ਤੁਹਾਡੇ ਫੋਨ ਨੂੰ ਅਨਲਾਕ ਕਰਨ ਦਾ ਤਰੀਕਾ ਬਣ ਜਾਵੇਗਾ।

੪. ਹੁਣ ਤੁਹਾਨੂੰ ਪਾਸਵਰਡ ਰਿਕਵਰੀ ਲਈ ਪ੍ਰਸ਼ਨ ਸਿਲੈਕਟ ਕਰ ਉਸਦਾ ਉੱਤਰ ਫਿਲ ਕਰਕੇ ਸੈਟਅਪ 'ਤੇ ਟੈਪ ਕਰੋ। ਇਹ ਤੁਹਾਡੇ ਪੈਟਰਨ ਭੁੱਲ ਜਾਣ 'ਤੇ ਤੁਹਾਡੇ ਕੰਮ ਆਵੇਗਾ।



੫. ਹੁਣ ਤੁਹਾਡੇ ਸਾਹਮਣੇ ਇੱਕ ਨੋਟਪੈਡ ਓਪਨ ਹੋਵੇਗਾ। ਤੁਸੀਂ ਜੋ ਪੈਟਰਨ ਸਿਲੈਕਟ ਕੀਤਾ ਸੀ ਉਹੀ ਪਾਵੋ। Volume ਬਟਨ ਨੂੰ ੨ ਬਾਰ ਅਪ ਅਤੇ ਡਾਉਨ ਕਰੋ। ਨਵਾਂ ਪੇਜ ਓਪਨ ਹੋਵੇਗਾ। ਇਸ 'ਚ ੩ ਲਾਈਨ ਤੇ ਟੈਪ ਕਰੋ।

੬. ਨਵੇਂ ਪੇਜ 'ਚ ਸਕਰੀਨ ਲਾਕ 'ਤੇ ਟੈਪ ਕਰੋ। ਇੱਥੇ ਤੁਹਾਨੂੰ ਸਕਰੀਨ ਲਾਕ ਨੂੰ ਓਨ ਕਰਕੇ Method One ਨੂੰ ਸਿਲੈਕਟ ਕਰ ਲਵੋ। ਹੁਣ ੨ ਮੈਸੇਜ ਮਿਲਣਗੇ ਉਨ੍ਹਾਂ ਨੂੰ Enable ਅਤੇ Tes ਕਰ ਲਵੋ ਅਤੇ ਬੈਕ ਆ ਜਾਵੋ।



੭. ਲਾਕ Enable ਹੋ ਗਿਆ ਹੈ। ਹੁਣ ਤੁਹਾਨੂੰ ਫੋਨ ਨੂੰ ਅਨਲਾਕ ਕਰਨ ਲਈ Volume ਬਟਨ ਨੂੰ ਅਪ ਅਤੇ ਡਾਉਨ ਕਰਨਾ ਹੋਵੇਗਾ। ਜੋ ਪੈਟਰਨ ਤੁਸੀਂ ਪਹਿਲਾਂ ਸਿਲੈਕਟ ਕੀਤਾ ਉਹੀ ਕੰੰਮ ਕਰੇਗਾ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement