
ਇੱਥੋਂ ਦਾ ਰਾਕ ਆਰਟ ਆਖਰੀ ਹਿਮਯੁਗ ਤੋਂ ਪਹਿਲਾਂ ਦੇ ਦਿਨਾਂ ਦੀ ਸੱਭਿਅਤਾ ਦੀ ਝਲਕ ਦਿਖਾਉਂਦਾ ਹੈ।
ਨਵੀਂ ਦਿੱਲੀ: ਜੇ ਤੁਸੀਂ 50,000 ਸਾਲ ਪੁਰਾਣੇ ਆਦਿਵਾਸੀ ਲੋਕਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਕਕਾਡੁ ਨੈਸ਼ਨਲ ਪਾਰਕ ਸਭ ਤੋਂ ਵਧੀਆ ਜਗ੍ਹਾ ਹੈ। ਇੱਥੇ ਚਟਾਨਾਂ ਉਪਰ ਚਿੱਤਰ ਬਣਾਏ ਗਏ ਹਨ। ਇੱਥੋਂ ਦਾ ਰਾਕ ਆਰਟ ਆਖਰੀ ਹਿਮਯੁਗ ਤੋਂ ਪਹਿਲਾਂ ਦੇ ਦਿਨਾਂ ਦੀ ਸੱਭਿਅਤਾ ਦੀ ਝਲਕ ਦਿਖਾਉਂਦਾ ਹੈ।
Photoਇਹਨਾਂ ਚਿੱਤਰਾਂ ਤੋਂ ਪਤਾ ਲਗਦਾ ਹੈ ਕਿ ਉਸ ਦੌਰ ਦੇ ਲੋਕ ਕਿਵੇਂ ਸ਼ਿਕਾਰ ਕਰਦੇ ਸਨ, ਕਿਵੇਂ ਉਹ ਅਪਣੇ ਭੋਜਨ ਦਾ ਪ੍ਰਬੰਧ ਕਰਦੇ ਸਨ, ਸਮਾਜਿਕ ਢਾਂਚੇ ਕਿਸ ਤਰ੍ਹਾਂ ਦੇ ਸਨ ਅਤੇ ਕਿਸ ਤਰ੍ਹਾਂ ਦੇ ਧਾਰਮਿਕ ਸਮਾਰੋਹ ਹੁੰਦੇ ਸਨ। ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈ। ਇੱਥੇ ਜੈਵਵਿਦਿਅਤਾ ਪਾਈ ਜਾਂਦੀ ਹੈ।
Photo ਇੱਥੇ ਤੁਹਾਨੂੰ ਸੁਹਾਵਣਾ ਵੂਡਲੈਂਡਸ, ਖੁੱਲ੍ਹੇ ਜੰਗਲ, ਹੜ੍ਹ ਵਾਲੇ ਮੈਦਾਨ, ਖਣਿਜਾਂ, ਸਮੁੰਦਰੀ ਕੱਢੇ ਵਾਲੇ ਖੇਤਰਾਂ ਤੋਂ ਲੈ ਕੇ ਮਾਨਸੂਨ ਦੇ ਜੰਗਲਾਂ ਤਕ ਹਰ ਕਿਸਮ ਦੀ ਭੂਗੋਲਿਕ ਟੌਪੋਗ੍ਰਾਫੀ ਦੇਖਣ ਨੂੰ ਮਿਲੇਗੀ। ਹੋਰ ਤੇ ਹੋਰ ਦਰਖ਼ਤ-ਪੌਦੇ ਅਤੇ ਫੁੱਲ ਦੇਖਣ ਨੂੰ ਮਿਲਣਗੇ। ਆਸਟ੍ਰੇਲੀਆ ਮਹਾਦੇਸ਼ ਦੇ ਉਤਰ ਵਿਚ ਇਹ ਅਜਿਹਾ ਖੇਤਰ ਹੈ ਜੋ ਆਧੁਨਿਕਤਾ ਨਾਲ ਪ੍ਰਭਾਵਿਤ ਨਹੀਂ ਹੋਈ ਹੈ।
Photo ਕਕਾਡੁ ਵਿਚ ਕਰੀਬ 10,000 ਮਗਰਮੱਛ ਪਾਏ ਜਾਂਦੇ ਹਨ। ਇੱਥੇ ਦੋ ਤਰ੍ਹਾਂ ਦੇ ਮਗਰਮੱਛ ਹਨ ਇਕ ਉਹ ਮਿੱਠੇ ਪਾਣੀ ਵਿਚ ਰਹਿੰਦੇ ਹਨ ਤੇ ਦੂਜੇ ਉਹ ਜੋ ਖਾਰੇ ਪਾਣੀ ਵਿਚ ਰਹਿੰਦੇ ਹਨ। ਇੱਥੋਂ ਦੇ ਲੋਕ ਵੱਡੇ ਮਗਰਮੱਛਾਂ ਦਾ ਆਦਰ ਕਰਦੇ ਹਨ ਤੇ ਛੋਟਿਆਂ ਨੂੰ ਖਾਂਦੇ ਹਨ।
Photo ਕਕਾਡੂ ਦੇ ਸਥਾਨ ਬਿਨਿੰਜ ਭਾਈਚਾਰੇ ਦੇ ਲੋਕ ਛੇ ਤਰ੍ਹਾਂ ਦੇ ਸੀਜ਼ਨ ਮਨਾਉਂਦੇ ਹਨ। ਬਾਰਿਸ਼ ਦੇ ਮੌਸਮ ਵਿਚ ਇੱਥੋਂ ਦੀ ਕੁਦਰਤ ਹੋਰ ਵੀ ਰੰਗੀਨ ਹੋ ਜਾਂਦੀ ਹੈ, ਹਰ ਚੀਜ਼ ਹਰੀ-ਭਰੀ ਵਿਖਾਈ ਦੇਵੇਗੀ।
Photoਪਾਣੀ ਝਰਨੇ ਦੀ ਸ਼ਕਲ ਵਿਚ ਵਹਿੰਦਾ ਹੋਇਆ ਸੁੰਦਰ ਦ੍ਰਿਸ਼ ਬਣਾਉਂਦਾ ਹੈ। ਗਰਮੀ ਦੇ ਮੌਸਮ ਜੂਨ ਤੋਂ ਅਕਤੂਬਰ ਤਕ ਤੈਰਾਕੀ ਦਾ ਮਜ਼ਾ ਲੈ ਸਕਦੇ ਹੋ। ਕਕਾਡੁ ਨੈਸ਼ਨਲ ਪਾਰਕ ਵਿਚ ਹੁਣ ਐਂਟਰੀ ਫੀਸ ਲਗਦੀ ਹੈ। 16 ਸਾਲ ਤੋਂ ਉਪਰ ਦੇ ਲੋਕਾਂ ਨੂੰ 25 ਡਾਲਰ ਪ੍ਰਤੀ ਵਿਅਕਤੀ ਦੇਣਾ ਪੈਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।