ਜਾਣਾ ਚਾਹੁੰਦੇ ਹੋ ਵਿਦੇਸ਼, ਇਹਨਾਂ ਟਿਪਸ ਨਾਲ ਬੁੱਕ ਕਰੋ ਸਸਤੇ ਫਲਾਇਟ ਟਿਕਟ
Published : Jul 2, 2018, 4:45 pm IST
Updated : Jul 2, 2018, 4:45 pm IST
SHARE ARTICLE
Use these tips with cheap flight tickets
Use these tips with cheap flight tickets

ਬਿਜ਼ਨਸ ਟ੍ਰਿਪ ਲਈ ਜਾਂ ਫਿਰ ਕਿਸੇ ਵੀ ਕਾਰਨ ਨਾਲ ਵਿਦੇਸ਼ ਜਾਣਾ ਹੈ ਅਤੇ ਟਿਕਟ ਬੁੱਕ ਕਰਵਾਉਣੀ ਹੈ ਤਾਂ ਇਹ ਅਸਾਨ ਟਿਪਸ ਨੂੰ ਫਾਲੋ ਕਰੋਗੇ ਤਾਂ ਤੁਸੀਂ ਸਸਤੇ...

ਬਿਜ਼ਨਸ ਟ੍ਰਿਪ ਲਈ ਜਾਂ ਫਿਰ ਕਿਸੇ ਵੀ ਕਾਰਨ ਨਾਲ ਵਿਦੇਸ਼ ਜਾਣਾ ਹੈ ਅਤੇ ਟਿਕਟ ਬੁੱਕ ਕਰਵਾਉਣੀ ਹੈ ਤਾਂ ਇਹ ਅਸਾਨ ਟਿਪਸ ਨੂੰ ਫਾਲੋ ਕਰੋਗੇ ਤਾਂ ਤੁਸੀਂ ਸਸਤੇ ਇਨਟਰਨੈਸ਼ਲ ਫਲਾਇਟ ਟਿਕਟ ਬੁੱਕ ਕਰ ਸਕਦੇ ਹੋ। ਸਸਤੇ ਫਲਾਇਟ ਟਿਕਟ ਪਾਉਣ ਦਾ ਸੱਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਯਾਤਰਾ ਦੇ ਸਮੇਂ ਤੋਂ ਕੁੱਝ ਮਹੀਨਿਆਂ ਜਾਂ ਕੁਝ ਸਮਾਂ ਪਹਿਲਾਂ ਟਿਕਟ ਬੁੱਕ ਕਰੋ। ਜੇਕਰ ਤੁਹਾਡੀ ਯਾਤਰਾ ਦਾ ਸਮਾਂ ਫਿਕਸ ਹੈ ਤਾਂ ਜਿਥੇ ਤਕ ਸੰਭਵ ਹੋਵੇ, ਪਹਿਲਾਂ ਹੀ ਟਿਕਟ ਬੁੱਕ ਕਰ ਲਵੋ। ਕਈ ਵਾਰ ਇਕ ਨਿਸ਼ਚਿਤ ਸਮੇਂ ਲਈ ਏਅਰਲਾਈਨਜ਼ ਕੰਪਨੀਆਂ ਕਈ ਆਫ਼ਰਜ਼ ਦਿੰਦੀਆਂ ਹਨ।

plain ticketsPlain tickets

ਜੇਕਰ ਉਸ ਸਮੇਂ ਆਫਰ ਨਹੀਂ ਵੀ ਹੋਵੇਗਾ ਤਾਂ ਵੀ ਤੁਹਾਨੂੰ ਆਮ ਕੀਮਤ ਤੋਂ ਘੱਟ ਕੀਮਤ 'ਤੇ ਟਿਕਟ ਮਿਲੇਗਾ। ਜੇਕਰ ਤੁਸੀਂ ਇਕ ਹੀ ਫਲਾਇਟ ਦੀ ਕੀਮਤ ਦੋ ਵੱਖ - ਵੱਖ ਸਮੇਂ 'ਤੇ ਚੈਕ ਕਰੋਗੇ ਤਾਂ ਪਾਓਗੇ ਕਿ ਕੀਮਤ ਵੱਖ - ਵੱਖ ਹੁੰਦੀ ਹੈ। ਦਰਅਸਲ ਕੁਕੀਜ਼ ਅਤੇ ਸਰਵਰ ਜਾਣਕਾਰੀ ਦੇ ਕਾਰਨ ਕੰਪਨੀਆਂ ਟ੍ਰੇਸ ਕਰ ਲੈਂਦੀਆਂ ਹੋਣ ਕਿ ਤੁਸੀਂ ਇਸ ਰੂਟ 'ਤੇ ਟਿਕਟ ਚੈਕ ਕਰ ਚੁੱਕੇ ਹੋ। ਇਸ ਕਾਰਨ ਤੁਹਾਨੂੰ ਕੀਮਤ ਵਧਾ ਕੇ ਦਿਖਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਜਿਥੇ ਤੱਕ ਹੋ ਸਕੇ ਇੰਕਾਗਨਿਟੋ ਮੋਡ ਵਿਚ ਸਰਚ ਕਰੋ। ਜੇਕਰ ਤੁਸੀਂ ਨਾਰਮਲ ਮੋਡ ਵਿਚ ਸਰਚ ਕਰਨਾ ਚਾਹੋਗੇ ਤਾਂ ਸੱਭ ਤੋਂ ਪਹਿਲਾਂ ਕੁਕੀਜ਼ ਨੂੰ ਕਲਿਅਰ ਕਰ ਦਿਓ। 

book plain ticketsBook Plain Tickets

ਤੁਸੀਂ Makemytrip ਜਾਂ Goibibo ਸਾਈਟਾਂ 'ਤੇ ਜਾ ਕੇ ਫਲਾਇਟ ਟਿਕਟ ਚੈਕ ਕਰੋ ਪਰ ਟਿਕਟ ਤੁਸੀਂ ਏਅਰਲਾਈਨਜ਼ ਦੀ ਆਫਿਸ਼ਲ ਸਾਈਟ ਤੋਂ ਹੀ ਬੁੱਕ ਕਰੋ। ਟਿਕਟ ਬੁਕਿੰਗ ਦੀ ਕਈ ਸਾਈਟਾਂ ਵਲੋਂ ਟਿਕਟ ਬੁੱਕ ਕਰਨ 'ਤੇ ਇਹ ਸਾਈਟਾਂ ਵੱਖ ਤੋਂ ਚਾਰਜ ਲੈਂਦੀਆਂ ਹਨ ਅਤੇ ਇਸ ਤਰ੍ਹਾਂ ਤੋਂ ਤੁਹਾਨੂੰ ਟਿਕਟ ਮਹਿੰਗਾ ਪੈਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਏਅਰਲਾਈਨ ਦੀ ਆਫਿਸ਼ਲ ਸਾਈਟ ਤੋਂ ਹੀ ਟਿਕਟ ਬੁੱਕ ਕਰੋ। ਜੇਕਰ ਤੁਸੀਂ ਧਿਆਨ ਦੇਵਣਗੇ ਤਾਂ ਸੋਮਵਾਰ ਅਤੇ ਮੰਗਲਵਾਰ ਦੀ ਤੁਲਨਾ ਵਿਚ ਸ਼ੁਕਰਵਾਰ, ਸ਼ਨੀਚਰਵਾਰ, ਐਤਵਾਰ ਨੂੰ ਫਲਾਇਟ ਟਿਕਟ ਰੇਟ ਜ਼ਿਆਦਾ ਮਿਲੇਗਾ। ਜਿਥੇ ਤੱਕ ਸੰਭਵ ਹੋਵੇ ਵੀਕੇਂਡਸ ਵਿਚ ਫਲਾਇਟ ਟਿਕਟ ਬੁੱਕ ਕਰਨ ਤੋਂ ਬਚੋ। 

book ticketsBook Tickets

ਫਲਾਇਟ ਟਿਕਟ ਬੁੱਕ ਕਰਨ ਤੋਂ ਪਹਿਲਾਂ ਤੁਸੀਂ ਕਈ ਵੈਬਸਾਈਟਾਂ 'ਤੇ ਜਾ ਕੇ ਇਕ ਹੀ ਰੂਟ ਦੀ ਵੱਖ - ਵੱਖ ਏਅਰਲਾਈਂਸ ਦੀ ਫਲਾਇਟ ਕੀਮਤਾਂ ਦੀ ਤੁਲਨਾ ਕਰੋ। ਕਈ ਤਰ੍ਹਾਂ ਦੀ   ਹਨ ਜਿਨ੍ਹਾਂ 'ਤੇ ਤੁਸੀਂ ਵੱਖ - ਵੱਖ ਕੰਪਨੀਆਂ ਦੀ ਫਲਾਇਟ ਕੀਮਤਾਂ ਨੂੰ ਤੁਲਨਾ ਕਰ ਸਕਦੇ ਹਨ। Skyscanner, Kayak and Momondo ਵਰਗੀ ਕੁੱਝ ਸਾਈਟਾਂ ਹਨ ਜਿਨ੍ਹਾਂ ਉਤੇ ਜਾ ਕੇ ਤੁਸੀਂ ਵੱਖਰੀ ਏਅਰਲਾਈਨਜ਼ ਦੀ ਫਲਾਇਟ ਟਿਕਟਾਂ ਦੀਆਂ ਕੀਮਤਾਂ ਨੂੰ ਕੰਪੇਇਰ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement