
ਭਾਰਤ ਦੇ ਇਤਿਹਾਸ ਦੀ ਪਹਿਚਾਣ ਇੱਥੇ ਸਥਿਤ ਕਿਲ੍ਹੇ ਅਤੇ ਮੀਨਾਰਾਂ ਤੋਂ ਹੈ। ਪ੍ਰਾਚੀਨ ਕਾਲ ਤੋਂ ਲੈ ਕੇ ਮੁਗਲਕਾਲ ਤੱਕ ਬਹੁਤ ਸ਼ਾਸਕਾਂ ਨੇ ਅਪਣੀ ਸ਼ਕਤੀ ਦਾ ਪ੍ਰਦਰਸ਼ਨ ...
ਭਾਰਤ ਦੇ ਇਤਿਹਾਸ ਦੀ ਪਹਿਚਾਣ ਇੱਥੇ ਸਥਿਤ ਕਿਲ੍ਹੇ ਅਤੇ ਮੀਨਾਰਾਂ ਤੋਂ ਹੈ। ਪ੍ਰਾਚੀਨ ਕਾਲ ਤੋਂ ਲੈ ਕੇ ਮੁਗਲਕਾਲ ਤੱਕ ਬਹੁਤ ਸ਼ਾਸਕਾਂ ਨੇ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਲਾਂ ਅਤੇ ਕਿਲ੍ਹਿਆਂ ਨੂੰ ਬਣਵਾਇਆ ਸੀ ਅਤੇ ਇਹ ਇਮਾਰਤਾਂ ਅੱਜ ਭਾਰਤ ਦੀ ਵਿਰਾਸਤ ਮੰਨੀ ਜਾਂਦੀਆਂ ਹਨ। ਸਾਡੇ ਦੇਸ਼ ਦਾ ਹਰ ਰਾਜ ਅਪਣੇ ਆਪ ਵਿਚ ਅਪਣੀ ਇਕ ਵੱਖਰੀ ਪਹਿਚਾਣ ਰੱਖਦਾ ਹੈ ਇਸ ਦਾ ਕਾਰਨ ਹੈ ਉਸ ਰਾਜ ਦਾ ਇਤਿਹਾਸ ਅਤੇ ਉੱਥੇ ਦੀ ਇਤਿਹਾਸਿਕ ਇਮਾਰਤਾਂ। ਜੇਕਰ ਤੁਸੀਂ ਵੀ ਪ੍ਰਾਚੀਨ ਕਲਾ ਅਤੇ ਭਾਰਤ ਦੀ ਅਮਾਨਤ ਨੂੰ ਦੇਖਣ ਦਾ ਸ਼ੌਕ ਰੱਖਦੇ ਹੋ ਤਾਂ ਇਹਨਾਂ ਇਤਿਹਾਸਿਕ ਮਹਿਲਾਂ ਅਤੇ ਕਿਲ੍ਹਿਆਂ ਨੂੰ ਜ਼ਰੂਰ ਦੇਖੋ।
Mehrangarh Fort
ਮੇਹਰਾਨਗੜ੍ਹ ਕਿਲ੍ਹਾ, ਰਾਜਸਥਾਨ - ਰਜਵਾੜਿਆਂ ਦੀ ਸ਼ਾਨ ਮੰਨਿਆ ਜਾਣ ਵਾਲਾ ਮੇਹਰਾਨਗੜ੍ਹ ਦਾ ਕਿਲ੍ਹਾ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਸਥਿਤ ਹੈ। ਇਸ ਕਿਲ੍ਹੇ ਦਾ ਇਤਿਹਾਸ 500 ਸਾਲ ਤੋਂ ਵੀ ਪੁਰਾਣਾ ਹੈ। ਇਸ ਕਿਲ੍ਹੇ ਨੂੰ ਭਾਰਤ ਦਾ ਸੱਭ ਤੋਂ ਵੱਡਾ ਕਿਲ੍ਹਾ ਮੰਨਿਆ ਜਾਂਦਾ ਹੈ। ਜੋਧਪੁਰ ਵਿਚ ਸਥਿਤ ਇਹ ਕਿਲ੍ਹਾ ਕਾਫ਼ੀ ਉਚਾਈ 'ਤੇ ਬਣਿਆ ਹੋਇਆ ਹੈ। ਇਸ ਕਿਲ੍ਹੇ ਵਿਚ ਸੱਤ ਦਰਵਾਜ਼ੇ ਹਨ ਅਤੇ ਇਸ ਕਿਲ੍ਹੇ ਨੂੰ ਜੋਧਪੁਰ ਦੇ ਰਾਠੌਰ ਖ਼ਾਨਦਾਨ ਦੇ ਸ਼ਾਸਕ ਰਾਵ ਜੋਧਾ ਨੇ ਬਣਵਾਇਆ ਸੀ। ਇਸ ਵਿਸ਼ਾਲ ਕਿਲ੍ਹੇ ਦੇ ਅੰਦਰ ਛੋਟੇ - ਛੋਟੇ ਕਾਫ਼ੀ ਖੂਬਸੂਰਤ ਭਵਨ ਬਣੇ ਹੋਏ ਹਨ ਜਿਵੇਂ ਮੋਤੀ ਮਹਲ, ਸ਼ੀਸ਼ ਮਹਲ ਆਦਿ।
Agra Fort
ਆਗਰਾ ਦਾ ਕਿਲ੍ਹਾ - ਆਗਰੇ ਦਾ ਕਿਲਾ ਤੀਜੀ ਮੁਗ਼ਲ ਸਮਰਾਟ ਅਕਬਰ ਦੀ ਦੇਖ ਰੇਖ ਹੇਠ ਬਣਿਆ ਸੀ ਅਤੇ ਇਹ ਵੀ ਯੂਨੇਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ। ਅਕਬਰ ਤੋਂ ਇਲਾਵਾ ਮੁਗ਼ਲ ਬਾਦਸ਼ਾਹ ਬਾਬਰ, ਹਿਮਾਯੂੰ ਅਤੇ ਜਹਾਂਗੀਰ ਅਤੇ ਹੋਰ ਇਸ ਕਿਲੇ ਵਿਚ ਰਹਿੰਦੇ ਰਹੇ ਹਨ। ਕਿਸੇ ਸਮੇਂ ਦੇਸ਼ ਦਾ ਸ਼ਾਸਨ ਇਸ ਕਿਲੇ ਤੋਂ ਚੱਲਦਾ ਸੀ।
Gwalior Fort
ਗਵਾਲੀਅਰ ਦਾ ਕਿਲ੍ਹਾ, ਮੱਧ ਪ੍ਰਦੇਸ਼ - ਮਾਨਸਿੰਘ ਤੋਮਰ ਦੇ ਦੁਆਰਾ ਬਣਵਾਇਆ ਗਿਆ ਗਵਾਲੀਅਰ ਦਾ ਕਿਲ੍ਹਾ ਅਪਣੇ ਆਪ ਵਿਚ ਇਕ ਲੰਮਾ ਇਤਿਹਾਸ ਸਮੇਟੇ ਹੋਏ ਹੈ। ਪੂਰੇ ਭਾਰਤ ਵਿਚ ਇਹ ਕਿਲ੍ਹਾ ਸੁਰੱਖਿਆ ਦੀ ਨਜ਼ਰ ਤੋਂ ਇਹ ਸੱਭ ਤੋਂ ਸੁਰੱਖਿਅਤ ਕਿਲ੍ਹਿਆਂ ਵਿਚੋਂ ਇਕ ਹੈ। ਨਾਲ ਦੇ ਨਾਲ ਜਿਸ ਤਰ੍ਹਾਂ ਇਸ ਕਿਲੇ ਦੀ ਸ਼ਿਲਪਕਾਰੀ ਅਤੇ ਨੱਕਾਸ਼ੀ ਹੋਈ ਹੈ ਇਹ ਗਵਾਲੀਅਰ ਦੇ ਇਸ ਕਿਲ੍ਹੇ ਨੂੰ ਸੱਭ ਤੋਂ ਖੂਬਸੂਰਤ ਬਣਾਉਂਦੀ ਹੈ। ਇਹ ਕਿਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਗੋਪਾਂਚਲ ਪਹਾੜ 'ਤੇ ਬਣਿਆ ਹੋਇਆ ਹੈ ਅਤੇ ਪੂਰੇ ਕਿਲ੍ਹੇ ਨੂੰ ਲਾਲ ਬਲੁਏ ਪੱਥਰ ਨਾਲ ਬਣਾਇਆ ਗਿਆ ਹੈ।
Chittorgarh Fort
ਚਿੱਤੌੜਗੜ੍ਹ ਦਾ ਕਿਲ੍ਹਾ, ਰਾਜਸਥਾਨ - ਚਿੱਤੌੜਗੜ੍ਹ ਨੂੰ ਸ਼ੂਰਵੀਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਅਤੇ ਚਿੱਤੌੜਗੜ੍ਹ ਦੀ ਜ਼ਮੀਨ 'ਤੇ 700 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਚਿਤੌੜਗੜ੍ਹ ਦਾ ਕਿਲ੍ਹਾ ਭਾਰਤ ਦੇ ਸਭ ਤੋਂ ਵੱਡੇ ਕਿਲ੍ਹਿਆਂ ਵਿਚੋਂ ਇਕ ਹੈ। ਜ਼ਮੀਨ ਤੋਂ 500 ਫੁੱਟ ਦੀ ਉੱਚੀ ਪਹਾੜੀ 'ਤੇ ਬਣਿਆ ਇਹ ਕਿਲ੍ਹਾ ਬੇਰਾਚ ਨਦੀ ਦੇ ਕੰਡੇ ਸਥਿਤ ਹੈ। ਚਿੱਤੌੜੀ ਰਾਜਪੂਤ ਦੇ ਸੂਰਿਆਵੰਸ਼ੀ ਖ਼ਾਨਦਾਨ ਨੇ 7ਵੀਂ ਸ਼ਤਾਬਦੀ ਤੋਂ 1568 ਤੱਕ ਸ਼ਾਸਨ ਕੀਤਾ ਅਤੇ 1567 ਵਿਚ ਅਕਬਰ ਨੇ ਇਸ ਕਿਲ੍ਹੇ ਦੀ ਘੇਰਾਬੰਦੀ ਕੀਤੀ ਸੀ। ਇਸ ਕਿਲ੍ਹੇ ਦੀ ਵਿਸ਼ੇਸ਼ਤਾ ਇਸਦੇ ਮਜ਼ਬੂਤ ਪ੍ਰਵੇਸ਼ਦਵਾਰ, ਗੁੰਬਦ, ਮਹਿਲ, ਮੰਦਰ, ਕਿਲ੍ਹਾ ਅਤੇ ਤਲਾਬ ਹੈ ਜੋ ਰਾਜਪੂਤ ਵਾਸਤੁਕਲਾ ਦੇ ਬੇਮਿਸਾਲ ਨਮੂਨਿਆਂ ਵਿਚ ਸ਼ਾਮਿਲ ਹਨ।
Red Fort
ਦਿੱਲੀ ਦਾ ਲਾਲ ਕਿਲ੍ਹਾ ਦਿੱਲੀ ਦੀ ਹੀ ਨਹੀਂ ਪੂਰੇ ਦੇਸ਼ ਦੀ ਪਹਿਚਾਣ ਹੈ। ਤੋਮਰ ਰਾਜਾ ਅਨੰਗਪਾਲ ਦੁਆਰਾ ਬਣਵਾਏ ਗਏ ਇਸ ਕਿਲ੍ਹੇ ਦਾ ਅੱਜ ਇਤਿਹਾਸਿਕ ਮਹੱਤਵ ਦੇ ਨਾਲ - ਨਾਲ ਰਾਜਨੀਤਿਕ ਮਹੱਤਵ ਵੀ ਹੈ। ਅਨੰਗਪਾਲ ਤੋਂ ਬਾਅਦ ਪ੍ਰਿਥਵੀਰਾਜ ਚੁਹਾਨ ਨੇ ਇਸ ਨੂੰ ਫਿਰ ਤੋਂ ਬਣਵਾਇਆ ਅਤੇ ਸ਼ਾਹਜਹਾਂ ਨੇ ਇਸ ਨੂੰ ਤੁਰਕ ਸ਼ੈਲੀ ਵਿਚ ਢਲਵਾਇਆ ਸੀ। ਲਾਲ ਬਲੂਆ ਪੱਥਰਾਂ ਅਤੇ ਪ੍ਰਾਚੀਰ ਦੇ ਕਾਰਨ ਇਸ ਨੂੰ ਲਾਲ ਕਿਲ੍ਹਾ ਕਿਹਾ ਜਾਂਦਾ ਹੈ। ਭਾਰਤ ਲਈ ਇਹ ਕਿਲ੍ਹਾ ਇਤਿਹਾਸਿਕ ਮਹੱਤਵ ਰੱਖਦਾ ਹੈ।