
ਸੈਲਾਨੀਆਂ ਦੇ ਪਹੁੰਚਣ ਦੇ ਮਾਮਲੇ ‘ਚ ਤਾਜ ਮਹਿਲ ਅੱਗੇ
ਨਵੀਂ ਦਿੱਲੀ : ਗੁਜਰਾਤ ਦੇ ਕੇਵਾੜੀਆ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਦੀ ਮੂਰਤੀ ਸੈਟਚੂ ਆਫ ਯੂਨਿਟੀ ਨੇ ਕਮਾਈ ਦੇ ਮਾਮਲੇ ਵਿਚ ਨਵਾਂ ਰਿਕਾਰਡ ਬਣਾ ਲਿਆ ਹੈ। ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਮੌਜੂਦ ਤਾਜ ਮਹਿਲ ਇਸ ਤੋਂ ਪਿੱਛੇ ਰਹਿ ਗਿਆ ਹੈ।
STATUE OF UNITY
ਮੀਡੀਆ ਰਿਪੋਰਟ ਮੁਤਾਬਕ ਸਟੈਚੂ ਆਫ ਯੂਨਿਟੀ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣ ਗਈ ਹੈ। ਪਿਛਲੇ ਸਾਲ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ‘ਤੇ ਸਟੈਚੂ ਆਫ ਯੂਨਿਟੀ ਨੂੰ ਆਮ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਗਿਆ ਸੀ। ਇੱਕ ਸਾਲ ‘ਚ ਟਿਕਟ ਦਾ ਪ੍ਰਬੰਧ ਸੰਭਾਲਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਏਕਤਾ ਟਰੱਸਟ ਨੇ ਰਿਕਾਰਡ 63.39 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਦਕਿ ਇਸ ਅੰਤਰਾਲ ਵਿਚ ਤਾਜ ਮਹਿਲ਼ ਨੂੰ 56 ਕਰੋੜ ਰੁਪਏ ਦੀ ਕਮਾਈ ਹੋਈ ਹੈ।
Taj Mahal
ਹਾਲਾਂਕਿ ਸੈਲਾਨੀਆ ਦੇ ਪਹੁੰਚਣ ਦੇ ਮਾਮਲੇ ‘ਚ ਤਾਜ ਮਹਿਲ ਹੁਣ ਵੀ ਪਹਿਲੇ ਨੰਬਰ 'ਤੇ ਹੈ। ਤਾਜ ਮਹਿਲ ਨੂੰ ਵੇਖਣ ਲਈ 64.58 ਲੱਖ ਲੋਕ ਪਹੁੰਚੇ ਜਦਕਿ ਇਕ ਸਾਲ ਵਿਚ ਸਟੈਚੂ ਆਫ ਯੂਨਿਟੀ ਨੂੰ ਵੇਖਣ ਲਈ ਲਗਭਗ 24 ਲੱਖ ਲੋਕ ਪਹੁੰਚੇ ਹਨ।
PM Modi
ਦੱਸ ਦਈਏ ਕਿ ਲੰਘੀ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਦੇ 144 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਪਹੁੰਚ ਕੇ ਸਰਦਾਰ ਪਟੇਲ ਦੀ ਮੂਰਤੀ ਨੂੰ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।