
ਅਜਿਹਾ ਕਿਹਾ ਜਾਂਦਾ ਹੈ ਕਿ 1991 ਤਕ ਇਸ ਗੁਫ਼ਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ...
ਨਵੀਂ ਦਿੱਲੀ: ਅੱਜ ਤਕ ਤੁਸੀਂ ਕਈ ਗੁਫ਼ਾਵਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਵੱਡੀ ਗੁਫ਼ਾ ਕਿਹੜੀ ਹੈ। ਨਹੀਂ ਨਾਂ ਅਸੀਂ ਤੁਹਾਨੂੰ ਦਸਦੇ ਹਨ। ਦੁਨੀਆ ਦੀ ਸਭ ਤੋਂ ਵੱਡੀ ਗੁਫ਼ਾ ਵਿਅਤਨਾਮ ਵਿਚ ਸਥਿਤ ਹੈ ਜਿਸ ਨੂੰ ਹੈਂਗ ਸਨ ਡੂੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਗੁਫ਼ਾ ਦੁਨੀਆ ਦੀ ਸਭ ਤੋਂ ਵੱਡੀ ਗੁਫ਼ਾ ਹੈ ਜੋ ਕਰੀਬ 50 ਲੱਖ ਸਾਲ ਪੁਰਾਣੀ ਹੈ।
Photo
ਇਹ ਗੁਫ਼ਾ ਲਾਓਸ ਅਤੇ ਵਿਅਤਨਾਮ ਦੇ ਬਾਰਡਰ ਤੇ ਸਥਿਤ ਹੈ। ਇਹ ਗੁਫ਼ਾ ਇੰਨੀ ਵੱਡੀ ਹੈ ਕਿ ਇਸ ਦੇ ਅੰਦਰ ਇਕ ਜੰਗਲ ਬਣ ਗਿਆ ਹੈ ਇੱਥੇ ਜਾ ਕੇ ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਤੁਸੀਂ ਕੋਈ ਕਹਾਣੀ ਵਿਚ ਆ ਗਏ ਹੋਵੋ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਗੁਫ਼ਾ ਦੀ ਖੋਜ ਐਕਸੀਡੈਂਟਲ ਸੀ। ਯਾਨੀ ਪਹਿਲਾਂ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਇਸ ਥਾਂ ਤੇ ਕੋਈ ਗੁਫ਼ਾ ਹੈ ਪਰ ਇਕ ਦਿਨ ਅਚਾਨਕ ਹੀ ਸਾਹਮਣੇ ਆ ਗਈ।
Destinations
ਅਜਿਹਾ ਕਿਹਾ ਜਾਂਦਾ ਹੈ ਕਿ 1991 ਤਕ ਇਸ ਗੁਫ਼ਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। 1991 ਵਿਚ ਇਕ ਵਿਅਕਤੀ ਜਿਸ ਦਾ ਨਾਮ ਐਚ ਖਾਨਹ ਸੀ। ਇਸ ਗੁਫ਼ਾ ਨਾਲ ਵਿਚੋਂ ਬਾਰਿਸ਼ ਦੌਰਾਨ ਤੇਜ਼ ਵਹਿੰਦੇ ਹੋਏ ਪਾਣੀ ਦੀ ਭਿਆਨਕ ਆਵਾਜ਼ ਆਉਂਦੀ ਸੀ। ਇਸ ਆਵਾਜ਼ ਬਾਰੇ ਪਤਾ ਲਗਾਉਣ ਲਈ ਐਚ ਖਾਨਹ ਇਸ ਗੁਫ਼ਾ ਤਕ ਪਹੁੰਚੇ ਉਦੋਂ ਉਹਨਾਂ ਨੂੰ ਇਸ ਗੁਫ਼ਾ ਬਾਰੇ ਜਾਣਕਾਰੀ ਮਿਲੀ।
Destinations
ਹੈਰਾਨੀ ਵਾਲੀ ਗੱਲ ਇਹ ਹੈ ਕਿ 2009 ਤਕ ਕੇਵਲ ਇੱਥੇ ਰਹਿਣ ਵਾਲੇ ਸਥਾਨਕ ਲੋਕ ਹੀ ਇਸ ਗੁਫ਼ਾ ਬਾਰੇ ਜਾਣਦੇ ਸਨ ਪਰ ਉਸ ਤੋਂ ਬਾਅਦ ਇੰਟਰਨੈਸ਼ਨਲ ਟੂਰਿਸਟਾਂ ਨੂੰ ਇਸ ਦੀ ਜਾਣਕਾਰੀ ਮਿਲੀ ਅਤੇ ਉਹ ਇੱਥੇ ਪਹੁੰਚਣ ਲੱਗੇ। ਸਾਲ 2009 ਵਿਚ ਬ੍ਰਿਟਿਸ਼ ਕੇਵਲ ਰਿਸਰਚ ਐਸੋਸੀਏਸ਼ਨ ਨੇ ਇਕ ਅਭਿਆਨ ਚਲਾ ਕੇ ਗੁਫ਼ਾ ਨੂੰ ਲੱਭਿਆ ਅਤੇ ਉਦੋਂ ਇਸ ਦੀ ਜਾਣਕਾਰੀ ਦੂਜੇ ਲੋਕਾਂ ਤਕ ਪਹੁੰਚੀ।
Destinations
ਇਹ ਅਭਿਆਨ 10 ਤੋਂ 14 ਅਪ੍ਰੈਲ 2009 ਵਿਚ ਚਲਿਆ ਸੀ। ਹਾਲਾਂਕਿ ਅਭਿਆਨ ਨੂੰ ਇਕ ਵੱਡੀ ਦੀਵਾਰ ਕਾਰਨ ਵਿਚ ਹੀ ਰੋਕ ਦਿੱਤਾ ਗਿਆ ਸੀ। ਫਿਰ ਸਾਲ 2010 ਵਿਚ ਇਸ ਗੁਫ਼ਾ ਵਿਚੋਂ ਬਾਹਰ ਨਿਕਲਣ ਲਈ ਰਾਸਤਾ ਲੱਭਿਆ ਗਿਆ। ਜੋ ਇਸ ਗੁਫ਼ਾ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਚਾਰ ਮਹੀਨੇ ਪਹਿਲਾਂ ਕਰਵਾਉਣੀ ਪਵੇਗੀ। ਬੁਕਿੰਗ ਨਾ ਕਰਵਾਉਣ ਤੇ ਤੁਸੀਂ ਇੱਥੇ ਨਹੀਂ ਆ ਸਕਦੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।