
ਇਹ ਖੂਬਸੂਰਤ ਘਰ ਅਮਰੀਕੀ ਜੋੜਾ ਕ੍ਰਿਸ਼ਚੀਅਨ ਪਾਰਸਨ ਅਤੇ...
ਨਵੀਂ ਦਿੱਲੀ: ਕਈ ਲੋਕ ਘੁੰਮਣ ਲਈ ਅਪਣਾ ਘਰ ਛੱਡ ਜਾਂਦੇ ਹਨ। ਪਰ ਅਮਰੀਕਾ ਦੇ ਇਕ ਅਨੋਖੇ ਜੋੜੇ ਨੇ ਠੀਕ ਇਸ ਦੇ ਉਲਟ ਕੀਤਾ ਹੈ। ਇਹ ਜੋੜਾ ਟ੍ਰੈਵਲ ਕਰਨ ਲਈ ਅਪਣਾ ਪੂਰਾ ਘਰ ਅਪਣੇ ਨਾਲ ਲੈ ਕੇ ਜਾਂਦਾ ਹੈ। ਇਸ ਜੋੜੇ ਦਾ ਘਰ ਸਿਰਫ 130 ਵਰਗ ਫੁੱਟ ਦਾ ਹੈ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਟ੍ਰੈਵਲ ਕਰਨ ਵਾਲੇ ਘਰ ਦਾ ਰਿਕਾਰਡ ਇਸ ਦੇ ਨਾਮ ਹੈ। ਇਹ ਛੋਟਾ ਹੈ ਪਰ ਬੇਹੱਦ ਖੂਬਸੂਰਤ ਘਰ ਹੁਣ ਤਕ ਅਮਰੀਕਾ ਦੇ 37 ਰਾਜਾਂ ਦੀ ਯਾਤਰਾ ਕਰ ਚੁੱਕਾ ਹੈ।
Travelled House
ਇਹ ਖੂਬਸੂਰਤ ਘਰ ਅਮਰੀਕੀ ਜੋੜਾ ਕ੍ਰਿਸ਼ਚੀਅਨ ਪਾਰਸਨ ਅਤੇ ਐਲੇਕਸਿਸ ਸਟੀਫਨ ਦਾ ਹੈ ਜੋ ਉਨ੍ਹਾਂ ਦੇ ਇਸ ਘਰ ਨਾਲ ਲਗਾਤਾਰ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਧ ਵੇਖਣ ਵਾਲਾ ਛੋਟਾ ਘਰ ਹੈ ਉਸ ਨੇ ਅਮਰੀਕਾ ਦੇ 37 ਰਾਜਾਂ ਅਤੇ 16 ਰਾਸ਼ਟਰੀ ਪਾਰਕਾਂ ਦੀ ਯਾਤਰਾ ਕੀਤੀ ਹੈ।
Travelled House
ਆਮ ਘਰਾਂ ਦੀ ਤਰ੍ਹਾਂ ਹੀ ਇਸ ਛੋਟੇ ਜਿਹੇ ਘਰ ਵਿਚ ਬੈਡਰੂਮ ਤੋਂ ਇਲਾਵਾ ਇਕ ਕਿਚਨ, ਬਾਥਰੂਮ ਅਤੇ ਲਿਵਿੰਗ ਰੂਮ ਵੀ ਹੈ। ਦੋ ਲੋਕਾਂ ਲਈ ਬੈੱਡ ਦੇ ਨਾਲ ਹੀ ਇਸ ਵਿਚ ਦੋ ਲਾਫਟ, ਵਰਕਸਪੇਸ ਅਤੇ ਸ਼ੂ ਰੈਕ ਵੀ ਮੌਜੂਦ ਹੈ। ਇਸ ਗਾਰਜਸ ਘਰ ਵਿਚ ਸਾਰਾ ਸਮਾਨ ਲੱਕੜੀ ਦਾ ਹੈ। ਇਹ ਕਪਲ ਉੱਤਰੀ ਕੈਰੋਲਿਨਾ ਦੇ ਵਿੰਸਟਨ-ਸਲੇਮ ਵਿਚ ਮਿਲਿਆ ਸੀ। ਇੱਥੇ ਹੀ ਉਹਨਾਂ ਨੇ ਅਪਣੇ ਇਸ ਖੂਬਸੂਰਤ ਘਰ ਨੂੰ ਵੀ ਬਣਾਇਆ ਸੀ ਜਿਸ ਨੂੰ ਬਣਾਉਣ ਲਈ ਕੁੱਲ ਨੌਂ ਮਹੀਨੇ ਲੱਗੇ ਸਨ।
Travelled House
ਕ੍ਰਿਸ਼ਚਨ ਪਹਿਲਾਂ ਇਕ ਬਿਲਡਰ ਸਨ ਅਤੇ ਹੁਣ ਅਪਣਾ ਪੂਰਾ ਸਮਾਂ ਇਸ ਤਰ੍ਹਾਂ ਦੇ ਘਰਾਂ ਨੂੰ ਬਣਾਉਣ ਵਿਚ ਲਗਾਉਂਦੇ ਹਨ। ਮਿਸ਼ਿਗਨ ਝੀਲ ਦੀ ਅਪਣੀ ਯਾਤਰਾ ਦੌਰਾਨ ਇਸ ਜੋੜੇ ਨੂੰ ਟ੍ਰੈਵਲ ਪ੍ਰਤੀ ਅਪਣੇ ਪਿਆਰ ਦਾ ਪਤਾ ਲਗਿਆ ਸੀ ਜਿਸ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿਚ 80 ਹਜ਼ਾਰ ਕਿਲੋਮੀਟਰ ਤੋਂ ਵਧ ਦੀ ਯਾਤਰਾ ਕਰ ਚੁੱਕੇ ਹਨ। ਇਸ ਤੋਂ ਬਾਅਦ ਦੋਵਾਂ ਨੇ ਅਮਰੀਕਾ ਦੇ ਵੱਖ ਵੱਖ ਇਲਾਕਿਆਂ ਵਿਚ ਘੁੰਮਣ ਲਈ ਵੱਖ ਵੱਖ-ਵੱਖ ਤਰੀਕੇ ਲੱਭਣ ਦਾ ਫ਼ੈਸਲਾ ਕੀਤਾ।
Travelled House
ਇਸ ਦੌਰਾਨ ਦੋਵਾਂ ਦੇ ਮਨ ਵਿਚ ਇਕ ਤੋਂ ਦੂਜੇ ਸਥਾਨ ਤਕ ਟ੍ਰੈਵਲ ਕਰਨ ਲਈ ਇਕ ਘਰ ਦਾ ਖਿਆਲ ਆਇਆ। ਇਕ ਫ੍ਰੀਲਾਂਸਰ ਹੋਣ ਦੇ ਨਾਤੇ ਪਾਰਸਨਜ਼ ਅਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਹੀ ਮਿਲ ਕੇ ਅਪਣਾ ਪੂਰਾ ਸਮਾਂ ਇਸ ਘਰ ਨੂੰ ਬਣਾਉਣ ਵਿਚ ਦਿੱਤਾ। ਉੱਥੇ ਹੀ ਸਟੀਫੈਂਸ ਨੇ ਅਪਣੀ ਮਾਰਕਟਿੰਗ ਦੀ ਨੌਕਰੀ ਛੱਡ ਕੇ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਜੋੜੇ ਦਾ ਇਕ ਬੇਟਾ ਵੀ ਜੋ ਕਿ ਇਸ ਘਰ ਵਿਚ ਹੀ ਰਹਿੰਦਾ ਹੈ।
Travelled House
ਇਸ ਘਰ ਨੂੰ ਬਣਾਉਣ ਲਈ ਪਹਿਲਾਂ ਲਗਭਗ 15,000 ਦੀ ਖਰਚ ਆਇਆ ਸੀ ਪਰ ਸੋਲਰ ਪੈਨਲਾਂ ਅਤੇ ਫਲੋਰਿੰਗਾਂ ਨਾਲ ਉਨ੍ਹਾਂ ਦੀ ਲਾਗਤ 20,000 ਡਾਲਰ ਹੋ ਗਈ। ਦੋਵਾਂ ਨੂੰ ਇਸ ਘਰ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਖਰਚਾ ਨਹੀਂ ਕਰਨਾ ਪਿਆ ਕਿਉਂਕਿ ਜੋੜਾ ਸਿਰਫ ਮੁੜ-ਪ੍ਰਾਪਤ ਅਤੇ ਰੀਸਾਈਕਲ ਸਮੱਗਰੀ ਦੀ ਵਰਤੋਂ ਕੀਤੀ ਹੈ। ਇਸ ਘਰ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਘਰ ਦਾ ਡਿਜ਼ਾਇਨ ਘਰ ਦਾ ਕਿਚਨ ਕਾਉਂਟਰਟਾਪ ਕਈ ਪ੍ਰਕਾਰ ਦੇ ਪੌਦਿਆਂ ਦਾ ਉਪਯੋਗ ਕਰ ਕੇ ਬਣਾਇਆ ਗਿਆ ਹੈ ਜੋ ਕਿ ਇਕ ਤੂਫ਼ਾਨ ਦੌਰਾਨ ਡਿਗ ਗਿਆ ਸੀ। ਘਰ ਦਾ ਸਭ ਤੋਂ ਵਧੀਆ ਹਿੱਸਾ ਉਹਨਾਂ ਦਾ ਵਿਸ਼ਾਲ ਅਤੇ ਖੂਬਸੂਰਤੀ ਨਾਲ ਡਿਜ਼ਾਇਨ ਕੀਤਾ ਗਿਆ ਸ਼ੂ ਰੈਕ ਹੈ ਜਿੱਥੇ ਲਗਭਗ 20 ਜੋੜੇ ਜੁੱਤੇ ਅਸਾਨੀ ਨਾਲ ਰੱਖੇ ਜਾ ਸਕਦੇ ਹਨ।
ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੇ ਰਹਿਣ ਦੀ ਲਾਗਤ ਇਕ ਸਥਾਨ ਤੋਂ ਦੂਜੇ ਸਥਾਨ ਅਤੇ ਇਕ ਮਹੀਨੇ ਤੋਂ ਦੂਜੇ ਮਹੀਨੇ ਵਿਚ ਬਦਲਦੀ ਰਹਿੰਦੀ ਹੈ। ਜੇ ਉਹ ਕਿਸੇ ਇਕ ਸਥਾਨ ਤੇ ਇਕ ਜਾਂ ਦੋ ਮਹੀਨਿਆਂ ਲਈ ਠਹਿਰਦੇ ਹਨ ਤਾਂ ਉਹਨਾਂ ਦਾ ਮਾਸਿਕ ਖਰਚ ਘਟ ਹੁੰਦਾ ਹੈ। ਪਰ ਲਗਾਤਾਰ ਯਾਤਰਾ ਕਰਦੇ ਰਹਿਣ ਤੇ ਇਹ ਲਾਗਤ ਵਧ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।