ਦੇਖੋ, ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ‘ਜੰਨਤ’ ਬਣਿਆ ਗੁਲਮਰਗ 
Published : Nov 8, 2019, 10:01 am IST
Updated : Nov 8, 2019, 10:01 am IST
SHARE ARTICLE
Kashmir receives first snowfall of the season visit gulmarg to enjoy
Kashmir receives first snowfall of the season visit gulmarg to enjoy

ਇੱਥੇ ਅਸੀਂ ਤੁਹਾਨੂੰ ਗੁਲਮਰਗ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ।

ਨਵੀਂ ਦਿੱਲੀ: ਕਸ਼ਮੀਰ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਬੁੱਧਵਾਰ ਤੋਂ ਜਾਰੀ ਹੈ। ਮੈਦਾਨੀ ਇਲਾਕਿਆਂ ਵਿਚ ਵੀ ਤਾਪਮਾਨ ਘਟ ਹੋਣ ਲੱਗਿਆ ਹੈ। ਇਸ ਸੁਹਾਣੇ ਮੌਸਮ ਦਾ ਲੁਤਫ ਲੈਣ ਲਈ ਸੈਲਾਨੀ ਵੀ ਪਹੁੰਚ ਰਹੇ ਹਨ।

Destinations Destinations

ਅਜਿਹੇ ਵਿਚ ਜੇ ਤੁਸੀਂ ਵੀ ਬਰਫ਼ ਦੀ ਚਾਦਰ ਵਿਚ ਲਿਪਟੀਆਂ ਵਾਦੀਆਂ ਦਾ ਲੁਤਫ ਉਠਾਉਣਾ ਚਾਹੁੰਦੇ ਹੋ ਤਾਂ ਗੁਲਮਰਗ ਲਈ ਅਪਣਾ ਬੈਗ ਪੈਕ ਕਰ ਲਓ। ਇੱਥੇ ਅਸੀਂ ਤੁਹਾਨੂੰ ਗੁਲਮਰਗ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ।

Destinations Destinations

ਗੁਲਮਰਗ ਜੰਮੂ ਅਤੇ ਕਸ਼ਮੀਰ ਦਾ ਖੂਬਸੂਰਤ ਅਤੇ ਫੇਮਸ ਹਿਲ ਸਟੇਸ਼ਨ ਦੇ ਨਾਲ ਯਾਤਰੀਆਂ ਦਾ ਪਸੰਦੀਦਾ ਦਾ ਸਪਾਟ ਵੀ ਹੈ। ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਗੁਲਮਰਗ ਦੀ ਖੂਬਸੂਰਤੀ ਸਰਦੀ ਦੇ ਮੌਸਮ ਵਿਚ ਬਰਫ਼ਬਾਰੀ ਦੇ ਨਾਲ ਹੀ ਕਾਫੀ ਵਧ ਜਾਂਦੀ ਹੈ।

Destinations Destinations ਗੁਲਮਰਗ ਸਿਰਫ ਇਕ ਹਿੱਲ ਸਟੇਸ਼ਨ ਹੀ ਨਹੀਂ ਹੈ ਬਲਕਿ ਦੁਨੀਆ ਦਾ ਸਭ ਤੋਂ ਉੱਚਾ ਗੋਲਫ ਕੋਰਸ ਵੀ ਹੈ। ਇੱਥੇ ਦੁਨੀਆ ਦੇ ਫੈਮਸ ਸਕੀ ਰੇਜਾਰਟ ਵੀ ਸਥਿਤ ਹਨ। Destinations Destinationsਜੇ ਤੁਸੀਂ ਅਡਵੈਂਚਰ ਦੇ ਸ਼ੌਂਕੀਨ ਹੋ ਤਾਂ ਤੁਹਾਨੂੰ ਗੁਲਮਰਗ ਘੁੰਮਣ ਲਈ ਜਾਣਾ ਚਾਹੀਦਾ ਹੈ। ਮੌਸਮ ਅਤੇ ਖੂਬਸੂਰਤ ਵਾਦੀਆਂ ਦੇ ਨਾਲ ਇਹ ਸਕੀਇੰਗ ਦੇ ਲਈ ਕਾਫੀ ਮਸ਼ਹੂਰ ਹੈ। ਸਕੀਇੰਗ ਦੇ ਮਾਮਲੇ ਵਿਚ ਗੁਲਮਰਗ ਦੇ ਦੁਨੀਆ ਦੀ ਬੈਸਟ ਜਗ੍ਹਾ ਵਿਚ ਗਿਣਿਆ ਜਾਂਦਾ ਹੈ।

Destinations Destinations

ਸਿਰਫ ਸਕੀਇੰਗ ਹੀ ਨਹੀਂ ਇੱਥੇ ਤੁਸੀਂ ਸਨੋ ਬਾਈਕਿੰਗ ਯਾਨੀ ਬਰਫ਼ ਤੇ ਬਾਈਕ ਚਲਾਉਣ ਦਾ ਅਨੰਦ ਵੀ ਲੈ ਸਕਦੇ ਹੋ।

Destinations Destinations ਸਕੀ ਰੇਜਾਰਟ ਤੋਂ ਇਲਾਵਾ ਇੱਥੇ ਗੋਨਡੋਲਾ ਕੇਬਲ ਕਾਰ ਵੀ ਮੌਜੂਦ ਹੈ, ਜਿਸ ਦੁਆਰਾ ਤੁਸੀਂ ਬਰਫ਼ ਨਾਲ ਢਕੇ ਪਹਾੜਾਂ ਦਾ ਅਨੰਦ ਲੈ ਸਕਦੇ ਹੋ। ਗੁਲਮਰਗ ਵਿਚ ਹੀ ਖਿਲਨਮਰਗ ਨਾਮ ਦੀ ਖੂਬਸੂਰਤ ਘਾਟੀ ਹੈ, ਜਿੱਥੇ ਫੁੱਲਾਂ ਅਤੇ ਪਹਾੜੀਆਂ ਦੇ ਨਾਲ ਨਾਲ ਬਹੁਤ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦੇ ਹਨ।

Destinations Destinations

ਗੁਲਮਰਗ ਤੋਂ ਕਰੀਬ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਨਿੰਗਲੀ ਨਲਾਹ ਨਾਮ ਦੀ ਇਕ ਛੋਟੀ ਨਦੀ ਜਾਂ ਜਲਧਾਰਾ। Destinations Destinationsਨਿੰਗਲੀ ਨਾਲੇ ਦਾ ਪਾਣੀ ਦੀ ਧਾਰਾ ਅਫਾਰਵਤ ਚੋਟੀ ਅਤੇ ਪਿਘਲਦੇ ਅਲਪਥਰ ਝੀਲ ਦੇ ਪਾਣੀ ਵਿਚੋਂ ਪਿਘਲ ਰਹੀ ਬਰਫ ਨਾਲ ਬਣਦੀ ਹੈ ਅਤੇ ਜੇਹਲਮ ਨਦੀ ਵਿਚ ਡਿੱਗਦੀ ਹੈ ਜੋ ਚਿੱਟੀ ਬਰਫ਼ ਦੀ ਤਰ੍ਹਾਂ ਚਮਕ ਰਹੀ ਹੈ।

Destinations Destinations

ਸਰਦੀਆਂ ਦੇ ਮੌਸਮ ਦੌਰਾਨ ਗੁਲਮਰਗ ਵਿਚ ਬਰਫ ਦੇ ਤਿਉਹਾਰ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਸ਼ਾਮਲ ਹੁੰਦੇ ਹਨ। Destinations Destinationsਤਿਉਹਾਰ ਜਨਵਰੀ ਵਿਚ ਹੁੰਦਾ ਹੈ। ਤਿੰਨ ਦਿਨਾਂ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਸਾਈਕਲਿੰਗ, ਸਕੀਇੰਗ, ਸਨੋ ਬੋਰਡਿੰਗ, ਬੇਸ ਬਾਲ ਆਦਿ ਦਾ ਅਨੰਦ ਲਿਆ ਜਾ ਸਕਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement