ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ’ਤੇ ਕਰੋ ਗੌਰ
Published : Sep 9, 2019, 10:38 am IST
Updated : Sep 9, 2019, 10:38 am IST
SHARE ARTICLE
These things to keep in mind before adventure trip
These things to keep in mind before adventure trip

ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਅਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਨਵੀਂ ਦਿੱਲੀ: ਸਹੀ ਕਿਹਾ ਜਾਂਦਾ ਹੈ ਕਿ ਘੁੰਮਣ ਨਾਲ ਗਿਆਨ ਵੱਧਦਾ ਹੈ। ਜਿੰਨਾ ਵੱਧ ਘੁੰਮੋਗੇ ਉੰਨਾ ਹੀ ਜਾਣਕਾਰੀ ਵਧਦੀ ਜਾਵੇਗੀ। ਕੁੱਝ ਲੋਕ ਜ਼ਿੰਦਗੀ ਵਿਚ ਰੋਮਾਂਚ ਦਾ ਮਜ਼ਾ ਲੈਣ ਲਈ ਐਡਵੈਂਚਰ ਟ੍ਰਿਪ ਪਲਾਨ ਕਰਦੇ ਹਨ। ਐਡਵੈਂਚਰ ਟ੍ਰਿਪ ਜਿੰਨੀ ਐਕਸਾਈਟਿੰਗ ਹੁੰਦੀ ਹੈ ਉੰਨੀ ਹੀ ਖਤਰਨਾਕ ਵੀ ਹੁੰਦੀ ਹੈ। ਕਦੇ ਕਦੇ ਅਜਿਹਾ ਹੁੰਦਾ ਹੈ ਕਿ ਐਡਵੈਂਚਰ ਟ੍ਰਿਪ ਵਿਚ ਪਰੇਸ਼ਾਨੀਆਂ ਆ ਜਾਂਦੀਆਂ  ਹਨ।

Travel Travel

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਟ੍ਰਿਪ ਵਿਚ ਕੋਈ ਮੁਸ਼ਕਲ ਨਾ ਆਵੇ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਅਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜਦੋਂ ਤੁਸੀਂ ਫਿਟ ਹੋਵੋਗੇ ਤਾਂ ਯਾਤਰਾ ਕਰਨ ਦਾ ਅਲੱਗ ਹੀ ਮਜ਼ਾ ਹੋਵੇਗਾ। ਸਿਹਤ ਵਿਚ ਗੜਬੜੀ ਹੋਣ ਦੌਰਾਨ ਟ੍ਰਿਪ ਲਈ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇਸ ਸਮੇਂ ਜ਼ਰੂਰੀ ਦਵਾਈਆਂ ਲੈ ਕੇ ਜਾਣਾ ਚਾਹੀਦਾ ਹੈ।

Travel Travel

ਇਸ ਤੋਂ ਇਲਾਵਾ ਤੁਸੀਂ ਟ੍ਰਿਪ ਤੋਂ ਪਹਿਲਾਂ ਹੀ ਡਾਕਟਰ ਨਾਲ ਤਜਵੀਜ਼ ਲੈ ਸਕਦੇ ਹੋ ਤਾਂ ਕਿ ਸਫ਼ਰ ਦੌਰਾਨ ਤੁਹਾਨੂੰ ਕੋਈ ਦਿੱਕਤ ਨਾ ਆਵੇ। ਟ੍ਰਿਪ ਦੌਰਾਨ ਕਿਹੜੀ ਸਮੱਸਿਆ ਆ ਜਾਵੇ ਪਤਾ ਨਹੀਂ ਹੁੰਦਾ। ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਇਕੱਲੇ ਐਡਵੈਂਛਰ ਟ੍ਰਿਪ ਤੇ ਜਾਣਾ ਪਸੰਦ ਕਰਦੇ ਹਨ। ਇਸ ਲਈ ਘੁੰਮਣ ਤੋਂ ਪਹਿਲਾਂ ਗਾਈਡ ਦੀ ਸਹਾਇਤਾ ਜ਼ਰੂਰ ਲਓ। ਇਸ ਨਾਲ ਤੁਹਾਡਾ ਖਰਚ ਤਾਂ ਵਧ ਜਾਵੇਗਾ ਪਰ ਸੁਰੱਖਿਆ ਦੇ ਨਾਲ ਤੁਹਾਡੀ ਯਾਤਰਾ ਪੂਰੀ ਕਰ ਸਕੋਗੇ।

Travel Travel

ਯਾਤਰਾ ਤੇ ਜਾਣ ਤੋਂ ਪਹਿਲਾਂ ਪਲਾਨਿੰਗ ਕਰ ਲੈਣੀ ਚਾਹੀਦੀ ਹੈ। ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਮੈਪ ਦਸਣ ਵਾਲਾ ਫੋਨ, ਲੋਕਲ ਪੁਲਿਸ ਅਤੇ ਐਂਬੂਲੈਂਸ ਦਾ ਨੰਬਰ ਵੀ ਹੋਣਾ ਚਾਹੀਦਾ ਹੈ। ਸਫਰ ਤੇ ਜਾਣ ਤੋਂ ਪਹਿਲਾਂ ਜ਼ਰੂਰੀ ਦਸਤਾਵੇਜ਼ ਦੀ ਫੋਟੋਕਾਪੀ ਨਾਲ ਰੱਖੋ। ਜਿੱਥੇ ਵੀ ਜਾ ਰਹੇ ਹੋ ਉੱਥੇ ਦੇ ਮੌਸਮ ਬਾਰੇ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ। ਮੌਸਮ ਕਦੇ ਵੀ ਖਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਵੀ ਆ ਸਕਦੀਆਂ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement