ਗਯਾ ਅਤੇ ਹੋਰਨਾਂ ਸਥਾਨਾਂ ਦੀ ਯਾਤਰਾ ਲਈ ਆਈਆਰਸੀਟੀਸੀ ਦਾ ਸਪੈਸ਼ਲ ਟੂਰ ਪੈਕੇਜ
Published : Aug 26, 2019, 9:59 am IST
Updated : Aug 26, 2019, 9:59 am IST
SHARE ARTICLE
IRCTC bhopal special tour package bharat darshan for gaya gangasagar and puri key
IRCTC bhopal special tour package bharat darshan for gaya gangasagar and puri key

ਇਹਨਾਂ ਥਾਵਾਂ ਦੇ ਕੁਦਰਤੀ ਨਜ਼ਾਰੇ ਬਹੁਤ ਦਿਲ ਲੁਭਾਣੇ ਹੁੰਦੇ ਹਨ

ਨਵੀਂ ਦਿੱਲੀ: ਆਈਆਰਸੀਟੀਸੀ ਦੀ ਭੋਪਾਲ ਵਿੰਗ ਨੇ ਆਪਣੇ 'ਭਾਰਤ ਦਰਸ਼ਨ' ਟੂਰ ਪੈਕੇਜਾਂ ਦੇ ਤਹਿਤ ਇਕ ਵਿਸ਼ੇਸ਼ ਪੈਕੇਜ ਲਿਆਂਦਾ ਹੈ, ਜਿਸ ਰਾਹੀਂ ਯਾਤਰੀ ਹੁਣ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਇਹ ਵਿਸ਼ੇਸ਼ ਪੈਕੇਜ ਪੁਰੀ, ਬਨਾਰਸ, ਇਲਾਹਾਬਾਦ, ਗਿਆ ਅਤੇ ਗੰਗਾਸਾਗਰ ਲਈ ਹੈ। 9 ਰਾਤਾਂ ਅਤੇ 10 ਦਿਨਾਂ ਦਾ ਟੂਰ ਪੈਕੇਜ 15 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਪੈਕੇਜ ਦੀ ਕੀਮਤ ਸਲੀਪਰ ਅਤੇ 3 ਏਸੀ ਕਲਾਸ ਲਈ ਵੱਖਰੀ ਹੈ। 

TrainTrain

ਜਦੋਂ ਕਿ ਸਲੀਪਰ ਕਲਾਸ ਲਈ ਪੈਕੇਜ ਪ੍ਰਤੀ ਵਿਅਕਤੀ 9450 ਰੁਪਏ ਹੈ, 3 ਏਸੀ ਕਲਾਸ ਲਈ ਇਹ ਪ੍ਰਤੀ ਵਿਅਕਤੀ 11550 ਰੁਪਏ ਹੈ। ਜੋ ਲੋਕ ਇਸ ਪੈਕੇਜ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਸਬੰਧਤ ਰੇਲ ਬਾਰੇ ਪੂਰੀ ਜਾਣਕਾਰੀ ਲੈਣ। ਰੇਲਗੱਡੀ ਇੰਦੌਰ ਰੇਲਵੇ ਸਟੇਸ਼ਨ ਤੋਂ 15 ਸਤੰਬਰ ਨੂੰ ਸਵੇਰੇ 5 ਵਜੇ ਰਵਾਨਾ ਹੋਵੇਗੀ ਅਤੇ ਗਿਆ, ਗੰਗਾਸਾਗਰ ਅਤੇ ਫਿਰ ਪੁਰੀ ਹੋ ਕੇ ਬਨਾਰਸ, ਇਲਾਹਾਬਾਦ ਪਹੁੰਚੇਗੀ।

Package Detail Package Detail

ਇੰਦੌਰ ਤੋਂ ਇਲਾਵਾ ਯਾਤਰੀ ਇਸ ਰੇਲ ਗੱਡੀ ਨੂੰ ਉਜੈਨ, ਸਿਹੌਰ, ਵਿਦਿਸ਼ਾ, ਖੁਰਾਈ ਅਤੇ ਸਤਨਾ ਵਰਗੇ ਸਥਾਨਾਂ ਤੋਂ ਵੀ ਫੜ ਸਕਦੇ ਹਨ। ਇਹਨਾਂ ਸਥਾਨਾਂ ਦੀ ਖੂਬਸੂਰਤੀ ਬਹੁਤ ਦਿਲ ਖਿਚਵੀਂ ਹੈ। ਲੋਕ ਇੱਥੇ ਬਹੁਤ ਅਨੰਦ ਲੈਂਦੇ ਹਨ। ਇਹਨਾਂ ਸਥਾਨਾਂ ਤੇ ਤੁਹਾਨੂੰ ਬਹੁਤ ਤਰ੍ਹਾਂ ਖੂਬਸੂਰਤ ਥਾਵਾਂ ਦੇਖਣ ਨੂੰ ਮਿਲਣਗੀਆਂ। ਇਹਨਾਂ ਸਥਾਨਾਂ ਨੂੰ ਦੇਖ ਕੇ ਲੋਕ ਅਪਣੇ ਸਾਰੇ ਦੁੱਖ ਭੁਲ ਜਾਂਦੇ ਹਨ।

TravelTravel

ਇਹਨਾਂ ਥਾਵਾਂ ਦੇ ਕੁਦਰਤੀ ਨਜ਼ਾਰੇ ਬਹੁਤ ਦਿਲ ਲੁਭਾਣੇ ਹੁੰਦੇ ਹਨ। ਰੇਲਗੱਡੀ ਦਾ ਸਮਾਂ ਪੈਕੇਜ ਵਿਚ ਦੱਸੇ ਅਨੁਸਾਰ ਬਦਲਿਆ ਜਾ ਸਕਦਾ ਹੈ। ਰੇਲਵੇ ਦਾ ਸੰਚਾਲਨ ਵਿਭਾਗ ਦੌਰੇ ਦੀ ਸ਼ੁਰੂਆਤ ਤੋਂ 2 ਦਿਨ ਪਹਿਲਾਂ ਨਿਰਧਾਰਤ ਸਮੇਂ ਦਾ ਐਲਾਨ ਕਰੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement