ਭੁਟਾਨ ਜਾ ਰਹੇ ਹੋ ਤਾਂ ਇਸ ਜ਼ਾਇਕੇਦਾਰ ਪਕਵਾਨਾਂ ਦਾ ਸਵਾਦ ਲੈਣਾ ਨਾ ਭੁੱਲੋ
Published : Dec 9, 2018, 6:24 pm IST
Updated : Dec 9, 2018, 6:24 pm IST
SHARE ARTICLE
Bhutan
Bhutan

ਕਹਿੰਦੇ ਹਨ ਕਿ ਭੁਟਾਨ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ ਹੈ। ਭੁਟਾਨ ਨੂੰ ਕੁਦਰਤ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ ਉੱਥੇ ਦੇ ਪਹਾੜ, ਨਦੀਆਂ, ਸ਼ਾਂਤੀ, ਸਭਿਆਚਾਰ...

ਕਹਿੰਦੇ ਹਨ ਕਿ ਭੁਟਾਨ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ ਹੈ। ਭੁਟਾਨ ਨੂੰ ਕੁਦਰਤ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ ਉੱਥੇ ਦੇ ਪਹਾੜ, ਨਦੀਆਂ, ਸ਼ਾਂਤੀ, ਸਭਿਆਚਾਰ, ਉਚੇ ਪਹਾੜਾਂ ਉਤੇ ਬਣੀ ਮੋਨੇਸਟਰੀਜ,  ਵਾਈਲਡਲਾਈਫ ਸੈਂਚੁਰੀ, ਵੇਸ਼ਭੂਸ਼ਾ ਸੱਭ ਕੁੱਝ ਬੇਹੱਦ ਹੀ ਖੂਬਸੂਰਤ ਹਨ। ਭੁਟਾਨ ਅਪਣੇ ਸਭਿਆਚਾਰ ਦੇ ਮਾਮਲੇ ਵਿਚ ਵੀ ਕਾਫ਼ੀ ਵੱਖ ਮੰਨਿਆ ਜਾਂਦਾ ਹੈ।

ਇਥੇ ਦਾ ਸਭਿਆਚਾਰ ਸੈਲਾਨੀਆਂ ਨੂੰ ਬਹੁਤ ਅਟਰੈਕਟ ਕਰਦੀਆਂ ਹਨ।  ਇਸ ਤੋਂ ਇਲਾਵਾ ਭੁਟਾਨੀ ਖਾਣਾ ਵੀ ਬਹੁਤ ਲਾਜਵਾਬ ਹੁੰਦਾ ਹੈ ਅਤੇ ਭੁਟਾਨ ਦਾ ਇਹ ਖਾਣ-ਪੀਣ ਭੁਟਾਨ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਆਓ ਜਾਣਦੇ ਹਾਂ ਕੁੱਝ ਪਕਵਾਨ ਬਾਰੇ ਜਿਨ੍ਹਾਂ ਨੂੰ ਭੁਟਾਨ ਜਾ ਕੇ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਸਵਾਦ ਹੈ ਬੇਹੱਦ ਲਾਜਵਾਬ।  

Ema DatshiEma Datshi

ਇਮਾ ਦਾਤਸ਼ੀ : ਇਮਾ ਦਾਤਸ਼ੀ ਭੁਟਾਨ ਦੇ ਮਸ਼ਹੂਰ ਪਕਵਾਨਾਂ ਵਿਚੋਂ ਇਕ ਹੈ ਇਸ ਨੂੰ ਇੱਥੇ ਦਾ ਰਾਸ਼ਟਰੀ ਪਕਵਾਨ ਵੀ ਕਿਹਾ ਜਾਂਦਾ ਹੈ। ਇਹ ਭੁਟਾਨ ਵਿਚ ਇੰਨੀ ਮਸ਼ਹੂਰ ਹੈ ਕਿ ਹਰ ਰੈਸਟੋਰੈਂਟ ਵਿਚ ਤੁਹਾਨੂੰ ਅਸਾਨੀ ਨਾਲ ਮਿਲ ਜਾਵੇਗੀ। ਆਲੂ, ਗਰੀਨ ਬੀਨਸ, ਮਸ਼ਰੂਮ ਅਤੇ ਢੇਰ ਸਾਰੇ ਮੱਖਣ ਨਾਲ ਬਣੀ ਇਮਾ ਦਾਤਸ਼ੀ ਨੂੰ ਹੋਰ ਵੀ ਸਵਾਦਿਸ਼ਟ ਬਣਾਉਂਦੀ ਹੈ ਇਥੇ ਦੀ ਸਥਾਨਕ ਚੀਜ਼ ਜਿਸ ਨੂੰ ਇੱਥੇ ਆਮ ਭਾਸ਼ਾ ਵਿਚ ਦਾਤਸ਼ੀ ਕਹਿੰਦੇ ਹਨ ਅਤੇ ਮਿਰਚ।

ਇਸ ਡਿਸ਼ ਦਾ ਜ਼ਾਇਕੇਦਾਰ ਸਵਾਦ ਤੁਹਾਨੂੰ ਅਪਣਾ ਬਣਾ ਲਵੇਗਾ। ਇਹ ਇਕ ਤਰ੍ਹਾਂ ਦੀ ਸਬਜ਼ੀ ਹੁੰਦੀ ਹੈ ਜਿਸ ਨੂੰ ਚਾਵਲ ਦੇ ਨਾਲ ਖਾਧਾ ਜਾਂਦਾ ਹੈ ਇਸ ਨੂੰ ਤੁਸੀਂ ਬਿਨਾਂ ਚਾਵਲ ਦੇ ਵੀ ਖਾ ਸਕਦੇ ਹੋ। 

Paksha PaPaksha Pa

ਪਾਕਸ਼ਾ ਪਾ : ਪਾਕਸ਼ਾ ਪਾ ਭੁਟਾਨ ਦੇ ਮਸ਼ਹੂਰ ਪਕਵਾਨਾਂ ਵਿਚੋਂ ਦੂਜਾ ਅਜਿਹਾ ਪਕਵਾਨ ਹੈ ਜਿਸ ਨੂੰ ਇੱਥੇ ਸੈਲਾਨੀਆਂ ਬਹੁਤ ਪਸੰਦ ਕਰਦੇ ਹਨ। ਇਹ ਪੋਰਕ ਨਾਲ ਬਣਾਇਆ ਜਾਂਦਾ ਹੈ ਇਸ ਵਿਚ ਪੋਰਕ ਸਲਾਈਸ ਨੂੰ ਹਲਕੇ ਤੇਲ ਵਿਚ ਫਰਾਈ ਕਰ ਰੈਡ ਚਾਵਲ ਦੇ ਨਾਲ ਪਰੋਸਿਆ ਜਾਂਦਾ ਹੈ।

Jasha MaruJasha Maru

ਜਾਸਾ ਮਾਰੂ : ਜਾਸਾ ਮਾਰੂ ਇਕ ਨਾਨ - ਵੈਜਿਟੇਰੀਅਨ ਡਿਸ਼ ਹੈ। ਜਿਸ ਨੂੰ ਇੱਥੇ ਨਾਨਵੈਜ ਪ੍ਰੇਮੀ ਬਹੁਤ ਹੀ ਚਾਅ ਨਾਲ ਖਾਂਦੇ ਹਨ। ਇਸ ਵਿਚ ਚਿਕਨ ਦੇ ਛੋਟੇ - ਛੋਟੇ ਟੁਕੜਿਆਂ ਨੂੰ ਪਿਆਜ, ਅਦਰਕ, ਹਰੀ ਮਿਰਚ, ਟਮਾਟਰ ਅਤੇ ਧਨਿਆ ਪੱਤੀ ਦੇ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਤੁਸੀਂ ਚਾਵਲ ਦੇ ਨਾਲ ਜਾਂ ਤਰੀ ਦੀ ਤਰ੍ਹਾਂ ਵੀ ਪੀ ਸਕਦੇ ਹੋ।

HonteHonte

ਹੋਂਟੇ : ਜਿਸ ਤਰ੍ਹਾਂ ਚੀਨ ਦਾ ਮੋਮੋਜ ਹੈ ਉਸੀ ਤਰ੍ਹਾਂ ਹੋਂਟੇ ਭੁਟਾਨ ਦੇ ਮੋਮੋਜ ਹਨ। ਹੋਂਟੇ ਇੱਥੇ ਦੇ ਲੋਕਾਂ ਦੀ ਕਾਫ਼ੀ ਪਸੰਦੀਦਾ ਪਕਵਾਨਾਂ ਵਿਚੋਂ ਇਕ ਹੈ। ਮੋਮੋਜ ਮੈਦੇ ਨਾਲ ਬਣਾਇਆ ਜਾਂਦਾ ਹਨ ਤਾਂ ਹੋਂਟੇ ਨੂੰ ਕੁਟੂ ਦੇ ਆਟੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਨਾਨ - ਵੈਜ ਹੋਂਟੇ ਅਤੇ ਵੇਜ ਹੋਂਟੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement