
ਇਸ ਪਿੰਡ ਦੇ ਪਾਲੀਵਾਲ ਬਾਹਮਣ ਵਪਾਰ ਅਤੇ ਖੇਤੀ ਕਰਦੇ ਸਨ।
ਰਾਜਸਥਾਨ: ਰਾਜਸਥਾਨ ਦੇ ਜੈਸਲਮੇਰ ਤੋਂ 18 ਕਿਲੋਮੀਟਰ ਦੂਰੀ ਤੇ ਇਕ ਅਜਿਹਾ ਪਿੰਡ ਹੈ ਜੋ ਕਰੀਬ 200 ਸਾਲਾਂ ਤੋਂ ਉਜੜਿਆ ਹੋਇਆ ਹੈ। ਕਦੇ 600 ਤੋਂ ਵਧ ਪਰਵਾਰਾਂ ਨਾਲ ਆਬਾਦ ਰਿਹਾ ਇਹ ਪਿੰਡ ਅੱਜ ਸੁੰਨਾ ਕਿਉਂ ਹੈ। ਇਸ ਦੀ ਕਹਾਣੀ ਕਾਫੀ ਦਿਲਚਸਪ ਹੈ। ਹਰ ਇਨਸਾਨ ਇਸ ਪਿੰਡ ਵਿਚ ਜਾਣ ਤੋਂ ਡਰਦਾ ਹੈ।
Photo
ਕੁਲਧਾਰਾ ਪਿੰਡ ਰਾਜਸਥਾਨ ਰਾਜ ਵਿਚ ਜੈਸਲਮੇਰ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਨੂੰ 12ਵੀਂ ਸ਼ਤਾਬਦੀ ਦੇ ਆਖਰੀ ਦੌਰ ਵਿਚ ਪਾਲੀਵਾਲ ਬਾਹਮਣਾਂ ਦੁਆਰਾ ਵਸਾਇਆ ਗਿਆ ਸੀ। ਸਾਲ 1825 ਤੋਂ ਇਸ ਪਿੰਡ ਵਿਚ ਕੋਈ ਨਹੀਂ ਰਹਿੰਦਾ। ਇਸ ਪਿੰਡ ਦੇ ਨਿਵਾਸੀ ਰਾਤੋਂ-ਰਾਤ ਇਸ ਸਥਾਨ ਨੂੰ ਛੱਡ ਕੇ ਕਿੱਥੇ ਚਲੇ ਗਏ, ਇਸ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਮਿਲਦੀ ਹੈ।
Photo
ਜਾਣਕਾਰਾਂ ਦੀ ਮੰਨੀਏ ਤਾਂ ਜੈਸਲਮੇਰ ਰਿਆਸਤ ਦੇ ਦੀਵਾਨ ਸਾਲਿਮ ਸਿੰਘ ਨੂੰ ਇਕ ਪਾਲੀਵਾਲ ਬਾਹਮਣ ਦੀ ਪੁਤਰੀ ਨਾਲ ਪ੍ਰੇਮ ਹੋ ਗਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਿੰਡ ਵਾਲਿਆਂ ਦੇ ਨਾ ਮੰਨਣ ਤੇ ਸਾਲਿਮ ਨੇ ਲਗਾਨ ਅਤੇ ਟੈਕਸ ਕਾਫੀ ਵਧਾ ਦਿੱਤਾ ਸੀ ਜਿਸ ਨਾਲ ਪਰੇਸ਼ਾਨ ਹੋ ਕੇ ਪਿੰਡ ਵਾਲੇ ਰਾਤੋਂ ਰਾਤ ਪਿੰਡ ਛੱਡ ਕੇ ਚਲੇ ਗਏ ਪਰ ਉਹਨਾਂ ਨੂੰ ਜਾਂਦੇ ਹੋਏ ਕਿਸੇ ਨਹੀਂ ਦੇਖਿਆ।
Photo
ਪਿੰਡ ਦੇ ਲੋਕ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ ਪਰ ਮੰਨਿਆ ਜਾਂਦਾ ਹੈ ਕਿ ਪਾਲੀਵਾਲ ਬਾਹਮਣ ਜਦੋਂ ਪਿੰਡ ਛੱਡ ਕੇ ਜਾ ਰਹੇ ਸਨ ਉਦੋਂ ਉਹਨਾਂ ਨੇ ਪਿੰਡ ਨੂੰ ਛਾਪ ਦਿੱਤਾ ਸੀ। 1825 ਵਿਚ ਪਿੰਡ ਤੋਂ ਜਾਂਦੇ ਸਮੇਂ ਬਾਹਮਣਾ ਨੇ ਛਾਪ ਦਿੱਤਾ ਸੀ ਕਿ ਇਸ ਜਗ੍ਹਾ ਤੇ ਜੋ ਵੀ ਵਸੇਗਾ ਬਰਬਾਦ ਹੋ ਜਾਵੇਗਾ। ਉਦੋਂ ਤੋਂ ਇਹ ਪਿੰਡ ਦੁਬਾਰਾ ਕਦੇ ਨਹੀਂ ਵਸ ਸਕਿਆ। ਪਿੰਡ ਵਿਚ 600 ਤੋਂ ਜ਼ਿਆਦਾ ਘਰਾਂ ਦੇ ਖੰਡਰ, ਇਕ ਮੰਦਿਰ, ਅੱਧਾ ਦਰਜਨ ਛਤਰੀਆਂ ਮੌਜੂਦ ਹਨ।
Photo
ਪਾਣੀ ਦੀ ਵਿਵਸਥਾ ਲਈ ਇੱਥੇ ਲਗਭਗ ਇਕ ਦਰਜਨ ਖੂਹ ਤੋਂ ਇਲਾਵਾ ਇਕ ਬਾਵਲੀ ਅਤੇ ਚਾਰ ਤਲਾਬ ਹਨ। ਇਸ ਪਿੰਡ ਦੇ ਪਾਲੀਵਾਲ ਬਾਹਮਣ ਵਪਾਰ ਅਤੇ ਖੇਤੀ ਕਰਦੇ ਸਨ। ਇਸ ਪਿੰਡ ਦੇ ਘਰਾਂ ਦੇ ਹਿੱਸਿਆਂ ਵਿਚ ਤਹਿਖਾਨੇ ਬਣੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਇਹਨਾਂ ਤਹਿਖਾਨਿਆਂ ਵਿਚ ਪਿੰਡ ਵਾਲੇ ਅਪਣੇ ਗਹਿਣੇ, ਨਕਦੀ ਅਤੇ ਬਾਕੀ ਕੀਮਤੀ ਸਮਾਨ ਰੱਖਦੇ ਸਨ।
ਇਤਿਹਾਸਕਾਰਾਂ ਦੀ ਮੰਨੀਏ ਤਾਂ ਪਾਲੀਵਾਲ ਸਿੰਧ ਰਿਆਸਤ ਅਤੇ ਦੂਜੇ ਦੇਸ਼ਾਂ ਤੋਂ ਪੁਰਾਣੇ ਸਿਲਕ ਰੂਟ ਦੁਆਰਾ ਅਫੀਮ, ਨੀਲ, ਅਨਾਜ, ਹਾਥੀ ਦੰਦ ਨਾਲ ਬਣੇ ਗਹਿਣੇ ਅਤੇ ਡ੍ਰਾਈ ਫਰੂਟਸ ਦਾ ਵਪਾਰ ਕਰਦੇ ਸਨ। ਭਾਰਤੀ ਪੁਰਾਤੱਤਵ ਵਿਭਾਗ ਨੇ ਦੋਵਾਂ ਸਥਾਨਾਂ ਨੂੰ ਸੁਰੱਖਿਅਤ ਸਮਾਰਕ ਐਲਾਨ ਕੀਤਾ ਹੋਇਆ ਹੈ। ਹੁਣ ਇਹ ਪਿੰਡ ਇਕ ਟੂਰਿਸਟ ਪਲੇਸ ਬਣ ਚੁੱਕਿਆ ਹੈ। ਨਾਲ ਹੀ ਕਈ ਫ਼ਿਲਮਾਂ ਦੀ ਸ਼ੂਟਿੰਗ ਵੀ ਇੱਥੇ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।