
ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਪੁਲਿਸ ਨੇ ਭਿਖਾਰੀਆਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ...
ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਪੁਲਿਸ ਨੇ ਭਿਖਾਰੀਆਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦੁਬਈ ਪੁਲਿਸ ਦਾ ਦਾਅਵਾ ਹੈ ਕਿ ਰਮਜਾਨ ਦੇ ਮਹੀਨੇ ‘ਚ ਏਸ਼ੀਆਈ ਦੇਸ਼ਾਂ ਨੂੰ ਲੋਕ ਇਥੇ ਟੂਰਿਜ਼ਮ ਵੀਜੇ ‘ਤੇ ਭੀਖ ਮੰਗਣ ਆਉਂਦੇ ਹਨ। ਹਾਲ ਹੀ ਵਿਚ ਦੁਬਈ ਪੁਲਿਸ ਨੇ ਏਸ਼ੀਆਈ ਦੇਸ਼ ਵਿਚ ਭੀਖ ਮੰਗਣ ਦੁਬਈ ਆਉਣ ਵਾਲੇ ਇਕ ਭਿਖਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
Indo-Pak people are going to Dubai
ਪੁਲਿਸ ਦਾ ਕਹਿਣ ਹੈ ਕਿ ਰਮਜਾਨ ਸ਼ੁਰੂ ਹੋਣ ਤੋਂ ਬਾਅਦ ਏਸ਼ੀਆਈ ਦੇਸਾਂ ਵਿਚ ਵੱਡੇ ਪੈਮਾਨੇ ‘ਤੇ ਭਿਖਾਰੀ ਵਿਜਿਟਰ ਵੀਜਾ ‘ਤੇ ਇਕ ਮਹੀਨੇ ਦੇ ਲਈ ਦੁਬਈ ਆਉਂਦੇ ਅਤੇ ਭੀਖ ਦੀ ਮੋਟੀ ਕਮਾਈ ਕਰਕੇ ਫਿਰ ਆਪਣੇ ਦੇਸ਼ ਨੂੰ ਵਾਪਸ ਚਲੇ ਜਾਂਦੇ ਹਨ। ਪੁਲਿਸ ਨੇ ਦੱਸਿਆ ਕਿ ਏਸ਼ੀਆਈ ਦੇਸ਼ਾਂ ਵਿਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਭਿਖਾਰੀ ਸ਼ਾਮਲ ਹਨ।
Indo-Pak people are going to Dubai
ਦੁਬਈ ਪੁਲਿਸ ਨੇ ਦੱਸਿਆ ਕਿ ਰਮਜਾਨ ਦੇ ਦੌਰਾਨ ਦੁਬਈ ਅਤੇ ਆਬੂਧਾਬੀ ਦੇ ਨਾਲ ਹੋਰ ਖਾੜੀ ਦੇ ਦੇਸ਼ਾਂ ਵਿਚ ਭਿਖਾਰੀਆਂ ਦੀ ਸੰਖਿਆ ਅਚਾਨਕ ਵਧ ਜਾਂਦੀ ਹੈ। ਜਾਣਕਾਰੀ ਮੁਤਾਬਿਕ, ਦੁਬਈ ਪੁਲਿਸ ਕਮਿਸ਼ਨਰ ਨੇ ਜਦੋਂ ਕਾਂਨਫੰਰਸ ਬੁਲਾ ਕੇ ਪੂਰੀ ਜਾਣਕਾਰੀ ਦਿੱਤੀ ਤਾਂ ਪੱਤਰਕਾਰ ਵੀ ਹੈਰਾਨ ਰਹਿ ਗਏ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਮਹੀਨੇ ਵਿਚ 250 ਤੋਂ ਉੱਤੇ ਭਿਖਾਰੀ ਫੜ੍ਹੇ ਜਾ ਚੁੱਕੇ ਹਨ।
Indo-Pak people are going to Dubai
ਉੱਥੇ ਦੁਬਈ ਪੁਲਿਸ ਨੇ ਜਿਸ ਭਿਖਾਰੀ ਨੂੰ ਗ੍ਰਿਫ਼ਤਾਰ ਕੀਤੀ ਹੈ ਉਸ ਦੋ ਕੋਲੋ ਇਕ ਲੱਖ ਦਰਾਮ ਬ੍ਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਰਾਮਜਾਨ ਦੇ ਮਹੀਨੇ ਵਿਚ ਜਰੂਰਤਮੰਦਾਂ ਦੀ ਮੱਦਦ ਕਰਨਾ ਇਕ ਵੱਡੀ ਨੇਕੀ ਮੰਨੀ ਜਾਂਦੀ ਹੈ। ਇਸ ਲਈ ਲੋਕ ਇਸ ਪਵਿੱਤਰ ਮਹੀਨੇ ਵਿਚ ਲੋਕਾਂ ਦੀ ਮੱਦਦ ਕਰਦੇ ਹਨ।